ਡੱਲੇਵਾਲ ਦਾ 20 ਕਿਲੋ ਭਾਰ ਘਟਿਆ: ਕਿਸਾਨ ਆਗੂ
ਖਨੌਰੀ, 17 ਜਨਵਰੀ, 2025: ਹਰਿਆਣਾ ਦੇ ਕਿਸਾਨ ਆਗੂ ਕੋਹਾੜ ਨੇ ਦਾਅਵਾ ਕੀਤਾ ਹੈ ਕਿ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਭਾਰ 20 ਕਿਲੋ ਘੱਟ ਗਿਆ ਹੈ ਤੇ ਉਹਨਾਂ ਨੂੰ ਪਾਣੀ ਪਚਣਾ ਵੀ ਬੰਦ ਹੋ ਗਿਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਕੋਹਾੜ ਨੇ ਦਾਅਵਾ ਕੀਤਾ ਕਿ ਉਹਨਾਂ ਦਾ ਭਾਰਤ 86 ਕਿਲੋ ਤੋਂ ਘੱਟ ਕੇ 66 ਕਿਲੋ ਰਹਿ ਗਿਆ ਹੈ।
ਉਹਨਾਂ ਨੇ ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਡੱਲੇਵਾਲ ਦੀ ਸਿਹਤ ਵਿਚ ਸੁਧਾਰ ਦੇ ਕੀਤੇ ਦਾਅਵਿਆਂ ਦੀ ਵੀ ਨਿਖੇਧੀ ਕੀਤੀ।
ਇਸ ਦੌਰਾਨ ਡੱਲੇਵਾਲ ਦੇ ਨਾਲ 111 ਹੋਰ ਕਿਸਾਨਾਂ ਵੱਲੋਂ ਭੁੱਖ ਹੜਤਾਲ ਜਾਰੀ ਹੈ।