2024 ਚ ਨਵਾਂਸ਼ਹਿਰ ਪੁਲਿਸ ਨਸ਼ਿਆ ਦਾ ਜੜ੍ਹ ਤੋਂ ਸਫਾਇਆ ਕਰਨ ਅਤੇ ਅਪਰਾਧਿਕ ਗਤੀਵਿਧੀਆ ਨੂੰ ਠੱਲ ਪਾਉਣ ਲਈ ਪੂਰੀ ਤਰ੍ਹਾ ਵਚਣਬੱਧ ਰਹੀ - ਡਾ. ਮਹਿਤਾਬ ਸਿੰਘ
ਰਾਜਿੰਦਰ ਕੁਮਾਰ
ਨਵਾਂਸ਼ਹਿਰ 1 ਜਨਵਰੀ 2025 - ਮਾਨਯੋਗ ਮੁੱਖ ਮੰਤਰੀ, ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਡਾ. ਮਹਿਤਾਬ ਸਿੰਘ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਪਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਨਸ਼ਿਆ ਦਾ ਜੜ੍ਹ ਤੋਂ ਸਫਾਇਆ ਕਰਨ ਅਤੇ ਅਪਰਾਧਿਕ ਗਤੀਵਿਧੀਆ ਨੂੰ ਠੱਲ ਪਾਉਣ ਲਈ ਪੂਰੀ ਤਰ੍ਹਾ ਵਚਣਬੱਧ ਹੈ; ਸਾਲ 2024 ਦੌਰਾਨ ਨਸ਼ਾ ਤਸਕਰਾ ਅਤੇ ਅਪਰਾਧਿਕ ਗਤੀਵਿਧੀਆ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਗਈ ।
ਉਹਨਾਂ ਦੱਸਿਆ ਕਿ 1ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਸਾਲ-2024 ਦੌਰਾਨ 639 ਨਸ਼ਾ ਸਮੱਗਲਰਾਂ/ਪੈਡਲਰਾਂ ਨੂੰ ਗ੍ਰਿਫਤਾਰ ਕਰਕੇ 11 ਕੁਇੰਟਲ 50 ਕਿਲੋਗ੍ਰਾਮ ਡੋਡੇ ਚੂਰਾ ਪੋਸਤ, 18 ਕਿਲੋ 830 ਗ੍ਰਾਮ ਅਫੀਮ, 3 ਕਿਲੋ 989 ਗ੍ਰਾਮ ਹੈਰੋਇਨ, 30830 ਨਸ਼ੀਲੀਆ ਗੋਲੀਆ/ਕੈਪਸੂਲ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਕਰੀਬ 31 ਲੱਖ 49 ਹਾਜਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਨਸ਼ਾ ਤਸਕਰਾ ਦੀ 2 ਕਰੋੜ 31 ਲੱਖ ਰੁਪਏ ਦੀ ਪ੍ਰੋਪਰਟੀ ਫਰੀਜ ਕਰਵਾਈ ।
ਨਸ਼ਾ ਕਰਨ ਦੇ ਆਦੀ 103 ਵਿਅਕਤੀਆਂ ਦੇ ਮੁੜ-ਵਸੇਵੇ ਲਈ ਨਸ਼ਾ ਛੁਡਾਓ ਕੇਂਦਰਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ ਜਿਲ੍ਹਾ ਪੁਲਿਸ ਵੱਲੋਂ ਵਿੱਦਿਅਕ ਸੰਸਥਾਂਵਾ ਅਤੇ ਪਿੰਡਾ/ਮਹੁੱਲਿਆ ਵਿੱਚ ਸੈਮੀਨਾਰ ਲਗਾਕੇ ਨਸ਼ਿਆ ਦੇ ਮਾੜੇ ਪ੍ਰਭਾਵਾ ਬਾਰੇ ਜਾਗਰਕ ਕੀਤਾ ਗਿਆ ਜਿਸ ਦੇ ਸਿੱਟੇ ਵੱਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਬੱਚਿਆ ਵਿੱਚ ਨਸ਼ਿਆ ਦੇ ਰੋਕਥਾਮ ਕਰਨ ਵਿੱਚ ਵਧੀਆ ਕਾਰਗੁਜਾਰੀ ਲਈ ਮਾਨਯੋਗ ਭਾਰਤ ਸਰਕਾਰ ਵੱਲੋ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਇਸੇ ਸਾਲ ਦੋਰਾਨ ਜਿਲ੍ਹਾ ਪੁਲਿਸ ਵੱਲੋਂ 29 ਗੈਗਸਟਰ ਅਤੇ ਨਜਾਇਜ ਅਸਲਾ ਦੀ ਤਸਕਰੀ ਦੀ ਗਤੀਵਿਧੀਆ ਵਿੱਚ ਸ਼ਾਮਲ ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਨ੍ਹਾ ਪਾਸੋ 30 ਨਜਾਇਜ ਹਥਿਆਰ ਅਤੇ ਜਿੰਦਾ ਰੌਂਦ ਬਰਾਮਦ ਕੀਤੇ। ਜਿਲ੍ਹਾ ਪੁਲਿਸ ਵੱਲੋਂ ਲੁੱਟਾਂ-ਖੋਹਾਂ, ਸੰਨ੍ਹਾਂ-ਪਾੜ੍ਹਾਂ, ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 242 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ 54 ਲੱਖ ਰੁਪਏ ਦੀ ਕੀਤੀ ਬ੍ਰਾਮਦਗੀ। ਜਿਲ੍ਹਾ ਪੁਲਿਸ ਵੱਲੋਂ 04 ਅੰਨ੍ਹੇ ਕਤਲ ਦੇ ਕੇਸਾਂ ਨੂੰ ਘੱਟ ਸਮੇਂ ਵਿੱਚ ਸੁਲਝਾ ਕੇ ਦੋਸ਼ੀਆ ਨੂੰ ਭੇਜਿਆ ਜੇਲ੍ਹ ਰੋਡ ਐਕਸੀਡੈਂਟ ਘਟਾਉਣ ਲਈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਕੁੱਲ 19371 ਟ੍ਰੈਫਿਕ ਚਲਾਣ ਕੱਟੇ ਤੇ 24 ਲੱਖ 88 ਹਜਾਰ ਰੁਪਏ ਦਾ ਜੁਰਮਾਨਾ ਕੀਤਾ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਮਹਿਤਾਬ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ, ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦੇ ਹੋਏ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਸਾਲ-2024 ਦੌਰਾਨ ਨਸ਼ਿਆਂ ਦਾ ਸਮਾਜ ਵਿੱਚ ਖਾਤਮਾ ਕਰਨ ਅਤੇ ਸਮਾਜ ਨੂੰ ਅਪਰਾਧ ਮੁਕਤ ਬਣਾਉਣ ਲਈ ਹਰ ਪਹਿਲੂ ਤੋਂ ਕਾਰਵਾਈ ਕੀਤੀ ਗਈ ਹੈ।
ਜਿਲ੍ਹਾ ਪੁਲਿਸ ਵੱਲੋਂ ਸਮਾਜ ਵਿੱਚੋਂ ਨਸ਼ਿਆ ਨੂੰ ਖਤਮ ਕਰਨ ਲਈ ਵੱਖ-ਵੱਖ ਰਣਨੀਤੀਆ ਬਣਾ ਕੇ ਉਪਰਾਲੇ ਕੀਤੇ ਗਏ, ਜਿੱਥੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਉਥੇ ਸੈਮੀਨਾਰ/ਪਬਲਿਕ ਮੀਟਿੰਗਾਂ ਕਰਕੇ ਆਮ ਲੋਕਾਂ ਅਤੇ ਬੱਚਿਆ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕੀਤਾ ਗਿਆ ਅਤੇ ਨਸ਼ਾ ਕਰਨ ਦੇ ਆਦੀ ਵਿਅਕਤੀਆ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਅਤੇ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਹਨਾਂ ਨੂੰ ਖੁਸ਼ਹਾਲ ਜੀਵਨ ਬਤੀਤ ਕਰਨ ਲਈ ਉਤਸਾਹਿਤ ਕੀਤਾ।
ਡਾ. ਮਹਿਤਾਬ ਸਿੰਘ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਮਹੀਨਾ 01 ਜਨਵਰੀ-2024 ਤੋਂ 31 ਦਸੰਬਰ 2024 ਤੱਕ 639 ਨਸ਼ਾ ਤਸਕਰਾਂ ਜਿਹਨਾਂ ਵਿੱਚ ਵੱਡੇ ਪੱਧਰ ਦੇ ਸਮੱਗਲਰ ਸ਼ਾਮਲ ਹਨ) ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ 572 ਮੁਕੱਦਮੇ ਦਰਜ ਕੀਤੇ ਗਏ।
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ 11 ਕੁਇੰਟਲ 50 ਕਿਲੋਗ੍ਰਾਮ ਡੋਡੇ ਚੂਰਾਪੋਸਤ 18kg 830ਗ੍ਰਾਮ ਅਫੀਮ 3kg 989 ਗ੍ਰਾਮ ਹੈਰੋਇਨ 30830 ਨਸ਼ੀਲੇ ਟੀਕੇ, 20 ਗ੍ਰਾਮ ਨਸ਼ੀਲਾ ਪਾਊਡਰ, 2429963 ਮਿਲੀਲੀਟਰ ਨਜਾਇਜ ਸ਼ਰਾਬ,
8398000 ਮਿਲੀਲੀਟਰ ਲਾਹਨ ਅਤੇ 31,49,600/- ਰੁਪਏ ਦੀ ਡਰੱਗ ਮਨੀ ਬ੍ਰਾਮਦ ਕੀਤੀ ਗਈ।
ਜਿਲ੍ਹਾ ਪੁਲਿਸ ਵੱਲੋਂ ਨਸ਼ੇ ਦੇ ਧੰਦੇ ਤੋਂ ਬਣਾਈ ਗਈ ਨਸ਼ਾ ਸਮਗਲਰਾਂ ਦੀ 2,31,97,673- ਦੀ ਪ੍ਰੋਪਰਟੀ ਫਰੀਜ ਕਰਵਾਈ ਗਈ।
ਇਸ ਤੋਂ ਇਲਾਵਾ ਦੋ ਹੋਰ ਸਮੱਗਲਰ ਦੀ 1.15,78,654/- ਰੁਪਏ ਦੀ ਪ੍ਰੋਪਰਟੀ ਫਰੀਜ ਕਰਵਾਉਣ ਲਈ ਕੇਸ ਸਮਰੱਥ ਅਥਾਰਟੀ ਪਾਸ ਭੇਜਿਆ ਗਿਆ ਹੈ।
ਜਿਲ੍ਹਾ ਪੁਲਿਸ ਵੱਲੋਂ ਨਸ਼ਾ ਕਰਨ ਦੇ ਆਦੀ 103 ਵਿਅਕਤੀਆਂ ਨੂੰ ਪ੍ਰੇਰਿਤ ਕਰਕੇ ਇਲਾਜ ਕਰਵਾਉਣ ਲਈ ਨਸ਼ਾ ਛਡਾਓ ਕੇਂਦਰਾਂ ਵਿੱਚ ਭੇਜਿਆ ਗਿਆ, ਹੁਣ ਇਹ ਸਾਰੇ ਵਿਅਕਤੀ ਸਫਲ ਇਲਾਜ ਹੋਣ ਬਾਅਦ ਸਮਾਜ ਵਿੱਚ ਆਪਣਾ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ।
ਉਹਨਾਂ ਨੇ ਅੱਗੇ ਦੱਸਿਆ ਕਿ ਪਬਲਿਕ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਵਾਲੇ ਜਾਗਰੂਕ ਕਰਨ, ਨਸ਼ਿਆਂ ਤੋਂ ਆਪਣੀ ਜਿੰਦਗੀ ਨੂੰ ਦੂਰ ਰੱਖਣ ਲਈ ਅਤੇ ਖੁਸ਼ਹਾਲ ਜੀਵਨ ਬਤੀਤ ਕਰਨ ਲਈ ਜਿਲ੍ਹਾ ਦੇ ਵੱਖ-ਵੱਖ ਪਿੰਡਾਂ/ਮਹੱਲਿਆ ਵਿੱਚ 1403 ਸੈਮੀਨਾਰ ਲਗਾਏ ਗਏ।
ਡਾ. ਮਹਿਤਾਬ ਸਿੰਘ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਗੈਗਸਟਰਾਂ ਅਤੇ ਨਜਾਇਜ ਅਸਲਾ ਦੀ ਤਸਕਰੀ ਕਰਨ ਵਾਲੇ ਵਿਅਕਤੀਆ ਖਿਲਾਫ ਸਖਤ ਕਾਰਵਾਈ ਕੀਤੀ ਗਈ, ਜਿਲ੍ਹਾ ਪੁਲਿਸ ਵੱਲੋਂ ਸਾਲ-2024 ਦੋਰਾਨ 29 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 30 ਹਥਿਆਰ, 65 ਰੋਂਦ ਅਤੇ 13 ਮੈਗਜ਼ੀਨ ਬ੍ਰਾਮਦ ਕੀਤੇ।
ਉਹਨਾਂ ਨੇ ਅੱਗੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਲੁੱਟਾਂ-ਖੋਹਾਂ, ਸੰਨ੍ਹਾ-ਪਾੜ੍ਹਾ, ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 242 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ 143 ਮੁਕੱਦਮੇ ਦਰਜ ਕੀਤੇ ਗਏ, ਉਹਨਾਂ ਪਾਸੋਂ 54 ਲੱਖ ਰੁਪਏ ਬ੍ਰਾਮਦ ਕੀਤੇ ਗਏ।
ਜਿਲ੍ਹਾ ਪੁਲਿਸ ਵੱਲੋਂ ਇਸ ਸਾਲ-2024 ਦੌਰਾਨ 1526 ਮੁਕੱਦਮੇ ਦਰਜ ਕੀਤੇ ਗਏ ਅਤੇ ਮੁੱਕਦਮਿਆ ਦੀ ਤੇਜੀ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਤਫਤੀਸ਼ ਮੁਕੰਮਲ ਕਰਦੇ ਹੋਏ ਕੁੱਲ 1138 ਮੁਕੱਦਮਿਆਂ ਦਾ ਨਿਪਟਾਰਾ ਕੀਤਾ ਗਿਆ। ਇਸੇ ਤਰ੍ਹਾਂ ਪਬਲਿਕ ਦੀਆਂ 7077 ਦਰਖਾਸਤਾਂ ਪ੍ਰਾਪਤ ਹੋਈਆਂ ਤੇ ਕੁੱਲ 7445 ਦਰਖਾਸਤਾ ਦਾ ਨਿਪਟਾਰਾ ਕੀਤਾ ਗਿਆ। 155 ਕੇਸਾ ਦੀਆਂ ਅਦਮਪਤਾ/ਅਖਰਾਜ ਰਿਪੋਰਟਾਂ ਦਾ ਨਿਪਟਾਰਾ ਕੀਤਾ ਗਿਆ।
ਉਹਨਾਂ ਨੇ ਦੱਸਿਆ ਕਿ ਇਸ ਸਾਲ ਦੌਰਾਨ ਪੀ.ਓ ਨੂੰ ਗ੍ਰਿਫਤਾਰ ਕਰਨ ਲਈ ਚਲਾਈਆਂ ਗਈਆ ਵੱਖ-ਵੱਖ ਮੁਹਿੰਮਾਂ ਤਹਿਤ ਕੁੱਲ 164 ਮੁਜਰਿਮ ਇਸਤਿਹਾਰੀ/ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਜਿਲ੍ਹਾ ਪੁਲਿਸ ਵੱਲੋਂ ਅਪਰਾਧਿਕ ਘਟਨਾਂਵਾ ਨੂੰ ਵਾਪਰਣ ਤੋਂ ਰੋਕਣ ਲਈ ਵੱਖ-ਵੱਖ ਲੜ੍ਹਾਈ- ਝਗੜੇ ਦੇ ਕੇਸਾਂ/ਦਰਖਾਸਤਾ ਵਿੱਚ 1228 ਵਿਅਕਤੀਆਂ ਦੇ ਖਿਲਾਫ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ. ਜਿਹਨਾਂ ਵਿੱਚੋਂ 820 ਵਿਅਕਤੀਆਂ ਨੂੰ ਪਾਬੰਦ ਕਰਵਾਇਆ ਗਿਆ।
ਉਹਨਾਂ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਵਿੱਚ ਖੜ੍ਹੇ 417 ਵਹੀਕਲਾਂ ਦਾ ਨਿਪਟਾਰਾ ਕਰਦੇ ਹੋਏ ਜਾਬਤੇ ਮੁਤਾਬਿਕ ਕਾਰਵਾਈ ਕਰਕੇ ਉਹਨਾਂ ਦੇ ਅਸਲ ਮਾਲਕਾ ਦੇ ਸਪੁਰਦ ਕੀਤਾ ਗਿਆ।
ਸਾਲ-2024 ਦੌਰਾਨ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਤੇ ਰੋਡ ਐਕਸੀਡੈਂਟ ਨੂੰ ਘਟਾਉਣ ਲਈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਕੁੱਲ 19371 ਟ੍ਰੈਫਿਕ ਚਲਾਣ ਕੱਟੋ ਤੋ 24 ਲੱਖ 88 ਹਜਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ।
ਡਾ. ਮਹਿਤਾਬ ਸਿੰਘ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਬਹੁਤ ਹੀ ਘੱਟ ਸਮੇਂ ਅਤੇ ਤੇਜੀ ਕਾਰਵਾਈ ਕਰਦੇ ਹੋਏ ਅੰਨ੍ਹੇ ਕਤਲ ਦੇ 04 ਮੁਕੱਦਮਿਆਂ ਨੂੰ ਟਰੇਸ ਕੀਤਾ ਗਿਆ, ਜਿਸ ਵਿੱਚ ਪਿੰਡ ਲਿੱਧਾਣਾ ਝਿੱਕਾ ਵਿਖੇ ਖੇਤਾ ਵਿੱਚ ਇੱਕ ਪ੍ਰਵਾਸੀ ਵਿਅਕਤੀ ਦੀ ਕਤਲ ਕਰਕੇ ਲਾਸ਼ ਸੁੱਟ ਦਿੱਤੀ ਸੀ, ਉਸ ਕਤਲ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ।
ਥਾਣਾ ਰਾਹੋਂ ਦੇ ਏਰੀਆ ਵਿੱਚ ਇੱਕ ਔਰਤ ਦਾ ਅਣ-ਪਛਾਤੇ ਵਿਅਕਤੀਆਂ ਵੱਲੋਂ ਕਤਲ ਕਰਕੇ ਉਸਦੀ ਲਾਸ਼ ਨੂੰ ਬੋਰੀ ਵਿੱਚ ਪਾਕੇ ਸੁੱਟ ਦਿੱਤਾ ਗਿਆ ਸੀ। ਇਹ ਕਤਲ ਕਰਨ ਵਾਲੇ ਵਿਅਕਤੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ। ਥਾਣਾ ਕਾਠਗੜ ਦੇ ਏਰੀਏ ਵਿੱਚ ਪਿੰਡ ਸਭੁਵਾਲ ਵਿਖੇ ਮੋਟਰ ਪਰ ਰਹਿੰਦੇ ਇੱਕ ਪ੍ਰਵਾਸੀ ਵਿਅਕਤੀ ਦਾ ਅਣ-ਪਛਾਤੇ ਵਿਅਕਤੀਆ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਜੋ ਇਹ ਕਤਲ ਕਰਨ ਵਾਲੇ ਵਿਅਕਤੀਆ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਥਾਣਾ ਰਾਹੇ ਦੇ ਏਰੀਆ ਵਿੱਚ ਇੱਕ ਲੜਕੀ ਦਾ ਬਲਾਤਕਾਰ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ, ਇਸ ਵਾਰਦਾਤ ਵਿੱਚ ਸ਼ਾਮਿਲ ਵਿਅਕਤੀਆ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ।
ਨਸ਼ਿਆ ਵਿਰੁੱਧ ਮੁਹਿੰਮ ਸਬੰਧੀ ਦੱਸਦੇ ਹੋਏ ਡਾ. ਮਹਿਤਾਬ ਸਿੰਘ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਨਸ਼ਾ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾ ਨੂੰ ਜਾਗਰੂਕ ਕਰਨ ਅਤੇ ਨਸ਼ਾ ਰਹਿਤ ਖੁਸਹਾਲ ਜਿੰਦਗੀ ਬਤੀਤ ਕਰਨ ਲਈ ਉਤਸ਼ਾਹਿਤ ਕਰਨ ਲਈ ਕਈ ਕਦਮ ਲਏ ਗਏ ਹਨ,