ਆਮ ਆਦਮੀ ਪਾਰਟੀ ਦਾ ਉਮੀਦਵਾਰ ਸੱਚ ਮੁੱਚ ਹੈ ਆਮ ਆਦਮੀ, ਦਿਹਾੜੀਦਾਰ ਮਜ਼ਦੂਰ ਨੂੰ ਦਿੱਤੀ ਟਿਕਟ
ਰੋਹਿਤ ਗੁਪਤਾ
ਗੁਰਦਾਸਪੁਰ, 13 ਦਸੰਬਰ 2024- ਆਮ ਆਦਮੀ ਪਾਰਟੀ ਵਲੋਂ ਬਟਾਲਾ ਨਗਰ ਨਿਗਮ ਦੇ ਵਾਰਡ ਨੰਬਰ 24 ਵਿੱਚ ਹੋਣ ਜਾ ਰਹੀ ਜਿਮਨੀ ਚੋਣ ਵਿੱਚ ਸੱਚ ਮੁੱਚ ਇਹ ਸਵਾਰ ਆਮ ਆਦਮੀ ਨੂੰ ਹੀ ਉਤਾਰਿਆ ਹੈ। ਵਾਰਡ ਨੰਬਰ 24 ਦੇ ਕੌਂਸਲਰ ਦੀ ਮੌਤ ਹੋ ਜਾਣ ਕਾਰਨ ਲਗਭਗ ਤਿੰਨ ਸਾਲ ਪਹਿਲਾਂ ਇਹ ਸੀਟ ਖਾਲੀ ਹੋ ਗਈ ਸੀ ਜਿਸ ਤੇ ਹੁਣ 21 ਦਸੰਬਰ ਨੂੰ ਜਿਮਨੀ ਚੋਣ ਹੋਣ ਜਾ ਰਹੀ ਹੈ ਅਤੇ ਇਸ ਜਿਮਨੀ ਚੋਣ ਤੇ ਆਮ ਆਦਮੀ ਪਾਰਟੀ ਵੱਲੋਂ ਉਤਾਰਿਆ ਗਿਆ, ਉਮੀਦਵਾਰ ਸਤਨਾਮ ਸਿੰਘ ਦਿਹਾੜੀਦਾਰ ਮਜ਼ਦੂਰ ਹੈ ਜੋ ਕਿ 300 ਤੋਂ 350 ਰੁਪਏ ਦਿਹਾੜੀ ਲਾਕੇ ਆਪਣੇ ਘਰ ਦਾ ਗੁਜਾਰਾ ਕਰਦਾ ਹੈ। ਘਰ ਦੇ ਹਾਲਾਤ ਦੇਖ ਕੇਹੀ ਇਸ ਸਧਾਰਨ ਜਿਹੇ ਵਿਅਕਤੀ ਦੇ ਰਹਿਣ ਸਹਿਣ ਦਾ ਪਤਾ ਲਗਾਇਆ ਜਾ ਸਕਦਾ ਹੈ ਪਰ ਵੱਟਾ ਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਇਸ ਤੇ ਭਰੋਸਾ ਜਤਾਇਆ ਹੈ ਤੇ ਉਹਨਾਂ ਦੇ ਭਰਾ ਅੰਮ੍ਰਿਤ ਕਲਸੀ ਨੇ ਉਮੀਦ ਜਤਾਈ ਹੈ ਕਿ ਇਹ ਆਮ ਵਿਅਕਤੀ ਰਾਜਨੀਤੀ ਵਿੱਚ ਕੁਝ ਖਾਸ ਕਰਕੇ ਦਿਖਾਏ ਗਏ।