ਪਟਿਆਲਾ ਤੋਂ ਵੱਡੀ ਖ਼ਬਰ: ਭਾਜਪਾ ਉਮੀਦਵਾਰਾਂ ਦੀਆਂ ਖੋਹੀਆਂ ਨਾਮਜ਼ਦਗੀ ਫਾਈਲਾਂ
ਪਟਿਆਲਾ, 12 ਦਸੰਬਰ 2024- ਪਟਿਆਲਾ ਵਿੱਚ ਐਮਸੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਉਦੋਂ ਹੰਗਾਮਾ ਹੋ ਗਿਆ, ਜਦੋਂ ਇੱਕ ਵਿਅਕਤੀ ਦੇ ਵਲੋਂ ਦੋ ਭਾਜਪਾਈ ਉਮੀਦਵਾਰਾਂ ਦੀਆਂ ਨਾਮਜ਼ਦਗੀ ਵਾਲੀਆਂ ਫ਼ਾਈਲਾਂ ਹੀ ਖੋਹ ਲਈਆਂ ਗਈਆਂ ਅਤੇ ਉਕਤ ਵਿਅਕਤੀ ਮੌਕੇ ਤੋਂ ਭੱਜ ਗਿਆ। ਇਹ ਸਾਰੀ ਵਾਰਦਾਤ ਪੁਲਿਸ ਦੀ ਮੌਜ਼ੂਦਗੀ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ, ਖ਼ਬਰਾਂ ਇਹ ਵੀ ਹਨ ਕਿ, ਵਿਰੋਧ ਪ੍ਰਦਰਸ਼ਨ ਦੇ ਦੌਰਾਨ ਇਕ ਉਮੀਦਵਾਰ ਨੇ ਆਪਣੇ ਹੀ ਕਾਗਜ਼ ਖੁਦ ਪਾੜ ਦਿੱਤੇ।