ਸਾਡੇ ਤਿੰਨ ਮੁਲਾਜ਼ਮਾਂ ਨੇ ਹਮਲਾਵਰ ਨੂੰ ਫੜਿਆ: ਗੁਰਪ੍ਰੀਤ ਸਿੰਘ ਭੁੱਲਰ
ਅੰਮ੍ਰਿਤਸਰ, 4 ਦਸੰਬਰ, 2024: ਅੰਮ੍ਰਿਤਸਰ ਦੇ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਵਾਸਤੇ ਇਕ ਏ ਆਈ ਜੀ, ਦੋ ਐਸ ਪੀ, ਦੋ ਡੀ ਐਸ ਪੀ ਤੇ 175 ਸੁਰੱਖਿਆ ਮੁਲਾਜ਼ਮ ਸਿਵਲ ਵਰਦੀ ਵਿਚ ਤਾਇਨਾਤ ਕੀਤੇ ਹੋਏ ਹਨ। ਉਹਨਾਂ ਦੱਸਿਆ ਕਿ ਸਾਡੇ ਤਿੰਨ ਮੁਲਾਜ਼ਮਾਂ ਨੇ ਹੀ ਹਮਲਾਵਰ ਨੂੰ ਮੌਕੇ ’ਤੇ ਫੜਿਆ ਹੈ। ਉਹਨਾਂ ਕਿਹਾ ਕਿ ਇਹਨਾਂ ਤਿੰਨਾਂ ਮੁਲਾਜ਼ਮਾਂ ਨੂੰ ਵਾਜਬ ਇਨਾਮ ਵੀ ਦਿੱਤਾ ਜਾਵੇਗਾ। ਇਹਨਾਂ ਮੁਲਾਜ਼ਮਾਂ ਵਿਚ ਰਛਪਾਲ ਸਿੰਘ, ਜਸਬੀਰ ਸਿੰਘ ਤੇ ਪਰਮਿੰਦਰ ਸਿੰਘ ਸ਼ਾਮਲ ਹਨ।