← ਪਿਛੇ ਪਰਤੋ
ਜਾਣੋ, ਅੱਜ ਦੇ ਮੌਸਮ ਦਾ ਹਾਲ ਚੰਡੀਗੜ੍ਹ : ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੀਤ ਲਹਿਰ ਦੇ ਦਿਨ ਸੀਜ਼ਨ ਵਿੱਚ ਆਮ ਨਾਲੋਂ ਘੱਟ ਹੁੰਦੇ ਹਨ। ਇਸ ਦਾ ਕਾਰਨ ਪੰਜਾਬ-ਚੰਡੀਗੜ੍ਹ ਦੇ ਨਾਲ ਲੱਗਦੇ ਪਹਾੜੀ ਖੇਤਰਾਂ ਵਿੱਚ ਆਮ ਨਾਲੋਂ ਬਹੁਤ ਘੱਟ ਮੀਂਹ ਅਤੇ ਬਰਫ਼ਬਾਰੀ ਹੈ। ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਕਾਰਨ ਦੋਵਾਂ ਥਾਵਾਂ 'ਤੇ ਤਾਪਮਾਨ ਆਮ ਨਾਲੋਂ ਵੱਧ ਬਣਿਆ ਹੋਇਆ ਹੈ। ਪੰਜਾਬ ਦਾ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਹੈ, ਜਦਕਿ ਚੰਡੀਗੜ੍ਹ ਆਮ ਨਾਲੋਂ 2.6 ਡਿਗਰੀ ਵੱਧ ਹੈ। ਮੌਸਮ ਮਾਹਿਰਾਂ ਮੁਤਾਬਕ ਇਸ ਵਾਰ ਦਸੰਬਰ 'ਚ ਵੀ ਠੰਢ ਜ਼ਿਆਦਾ ਦੇਰ ਤੱਕ ਮੌਸਮ 'ਤੇ ਅਸਰ ਨਹੀਂ ਕਰੇਗੀ। ਫਰਵਰੀ ਦੇ ਮੁਕਾਬਲੇ ਹਿਮਾਲਿਆ 'ਚ ਬਰਫ ਨਾਲ ਢੱਕਿਆ ਖੇਤਰ 32 ਫੀਸਦੀ ਘੱਟ ਗਿਆ ਹੈ। ਪਰ ਬਾਰਿਸ਼ 108 ਫੀਸਦੀ ਹੋਈ ਹੈ। ਇਨ੍ਹਾਂ ਦੋਵਾਂ ਕਾਰਨਾਂ ਕਾਰਨ ਇਸ ਵਾਰ ਦਸੰਬਰ ਦੇ ਮਹੀਨੇ ਵੀ ਠੰਢ ਘੱਟ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
Total Responses : 463