ਖਟਕੜ ਕਲਾ : ਭਗਵੰਤ ਮਾਨ ਦੀ ਫੋਟੋ 'ਤੇ ਕਾਲੀ ਸਿਆਹੀ ਪਾਉਣ ਦੇ ਦੋਸ਼ 'ਚ 3 ਦੋਸ਼ੀਆਂ ਅਤੇ 5-7 ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ
ਰਾਜਿੰਦਰ ਕੁਮਾਰ
ਨਵਾਂਸ਼ਹਿਰ, 29 ਮਾਰਚ 2023: ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਖਟਕੜਕਲਾਂ ਦੇ ਸਿਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਹਟਾਉਣ ਦੇ ਵਿਰੋਧ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ 'ਤੇ ਕਾਲੀ ਸਿਆਹੀ ਪਾਉਣ ਦੇ ਦੋਸ਼ 'ਚ 3 ਦੋਸ਼ੀਆਂ ਅਤੇ 5-7 ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ। ਬੰਗਾ ਦੇ ਡੀਐਸਪੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਬੰਗਾ ਮੁੱਖ ਮਾਰਗ ’ਤੇ ਪਿੰਡ ਖਟਕੜਕਲਾਂ ’ਚ ਜਨਰਲ ਕਲੀਨਿਕ ਦੇ ਡਾਕਟਰ ਸਰਬਜੀਤ ਸਿੰਘ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਸੋਮਵਾਰ ਰਾਤ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਕਲੀਨਿਕ 'ਤੇ ਲੱਗੇ ਬੋਰਡ ਨੂੰ ਕਾਲੀ ਸਿਆਹੀ ਦੇ ਨਾਲ ਕਾਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਉਥੇ ਕੰਮ ਕਰਦੇ ਠੇਕੇਦਾਰ ਵੱਲੋਂ ਫੋਨ 'ਤੇ ਘਟਨਾ ਦੀ ਜਾਣਕਾਰੀ ਦਿੱਤੀ ਗਈ, ਜਿਸ ਨੇ ਦੱਸਿਆ ਕਿ ਸੋਮਵਾਰ ਸ਼ਾਮ 7 ਵਜੇ ਕੁਝ ਵਿਅਕਤੀ ਕਲੀਨਿਕ 'ਤੇ ਆਏ ਅਤੇ ਬੋਰਡ ਨੂੰ ਨੁਕਸਾਨ ਪਹੁੰਚਾਇਆ। ਜਿਸ 'ਤੇ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਬਲਜੀਤ ਸਿੰਘ ਵਾਸੀ ਧਰਮਕੋਟ, ਮੱਲੂਪੋਤਾ ਦੇ ਕਮਲਜੀਤ ਅਤੇ ਪਿੰਡ ਬਰਨਾਲਾ ਕਲਾਂ ਦੇ ਰਾਜੂ ਅਤੇ 5-7 ਅਣਪਛਾਤੇ ਵਿਅਕਤੀਆਂ 'ਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਬਿਲਡਿੰਗ ਨੂੰ ਨੁਕਸਾਨ ਪਹੁੰਚਾਣ ਦਾ ਮਾਮਲਾ ਦਰਜ ਕਰਕੇ ਥਾਣਾ ਸਦਰ ਬੰਗਾ ਵਲੋਂ ਟੀਮ ਬਣਾ ਕੇ ਕੀਤੀ ਛਾਪੇਮਾਰੀ ਵਿਚ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰ। ਅਗੇਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਂ। ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਸ਼ਹੀਦ ਏ ਆਜ਼ਮ ਭਗਤ ਸਿੰਘ ਸਮੇਤ ਪਰਵਾਰਿਕ ਮੈਂਬਰਾਂ ਦੀਆਂ ਫੋਟੋਆਂ ਉਤਾਰਨ ਦੇ ਵਿਰੋਧ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਕੀਤਾ ਗਿਆ ਸੀ। ਉਹਨਾਂ ਕਿਹਾ ਸੀ ਕਿ ਮੁੱਖ ਮੰਤਰੀ ਪੰਜਾਬ ਵਲੋਂ ਫੋਟੋਆਂ ਉਤਾਰ ਕੇ ਆਪਣੀ ਫੋਟੋ ਲਗਾ ਦਿੱਤੀ ਗਈ ਹੈ।