MLA ਕੁਲਵੰਤ ਸਿੰਘ ਮੋਹਾਲੀ ਵੱਲੋਂ 11.38 ਕਿਲੋਮੀਟਰ ਨਵੀਆਂ ਸੜ੍ਹਕਾਂ ਦੀ ਉਸਾਰੀ ਦੀ ਸ਼ੁਰੂਆਤ
ਭਗਵੰਤ ਸਿੰਘ ਮਾਨ ਸਰਕਾਰ ਵਲੋਂ 10 ਲੱਖ ਦੀ ਮੁਫ਼ਤ ਸਹਿਤ ਬੀਮਾ ਸਕੀਮ 22 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਜਨਵਰੀ:
ਹਲਕਾ ਵਿਧਾਇਕ ਮੋਹਾਲੀ ਸ. ਕੁਲਵੰਤ ਸਿੰਘ ਵੱਲੋਂ ਅੱਜ ਹਲਕੇ ਅੰਦਰ ਵੱਖ-ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਫ਼ਿਰਨੀਆਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੀ ਗਈ। ਇਨ੍ਹਾਂ ਸੜਕਾਂ ਦੀ ਕੁੱਲ ਲੰਬਾਈ 11.38 ਕਿਲੋਮੀਟਰ ਹੈ, ਜਿਨ੍ਹਾਂ ’ਤੇ ਲਗਭੱਗ 246.88 ਲੱਖ ਰੁਪਏ ਦੀ ਲਾਗਤ ਆਵੇਗੀ। ਇਨ੍ਹਾਂ ਸਾਰੀਆਂ ਸੜ੍ਹਕਾਂ ਦਾ ਕੰਮ 6 ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਇਸ ਮੌਕੇ ਸ. ਕੁਲਵੰਤ ਸਿੰਘ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਪਿੰਡਾਂ ਦੀ ਆਪਸੀ ਕਨੈਕਟਿਵਿਟੀ ਮਜ਼ਬੂਤ ਹੋਵੇਗੀ ਅਤੇ ਲੋਕਾਂ ਨੂੰ ਆਵਾਜਾਈ ਵਿੱਚ ਸੁਵਿਧਾ ਮਿਲੇਗੀ। ਉਨ੍ਹਾਂ ਦੱਸਿਆ ਕਿ ਸਾਰਾ ਕੰਮ ਨਿਰਧਾਰਤ ਮਿਆਰਾਂ ਅਨੁਸਾਰ ਕੀਤਾ ਜਾਵੇਗਾ ਅਤੇ ਸੜਕਾਂ ਦੀ ਲੰਬੇ ਸਮੇਂ ਤੱਕ ਮਜ਼ਬੂਤੀ ਯਕੀਨੀ ਬਣਾਈ ਜਾਵੇਗੀ।
ਇਨ੍ਹਾਂ ਸੜ੍ਹਕਾਂ ਵਿੱਚ 1.96 ਕਿ.ਮੀ. ਲੰਬੀ ਨਾਨੂੰਮਾਜਰਾ–ਸੰਭਾਲਕੀ–ਸੁੱਖਗੜ੍ਹ–ਸਨੇਟਾ ਸੜਕ ਦੀ 41.73 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਜਾਵੇਗੀ, ਜਦਕਿ 5 ਸਾਲਾਂ ਦੀ ਦੇਖਭਾਲ ਲਈ 3.33 ਲੱਖ ਰੁਪਏ ਰੱਖੇ ਗਏ ਹਨ। 420 ਮੀਟਰ ਹਿੱਸਾ ਪੇਵਰ ਬਲਾਕ ਅਤੇ ਬਾਕੀ ਲੁੱਕ ਨਾਲ ਤਿਆਰ ਕੀਤਾ ਜਾਵੇਗਾ। ਪਿੰਡ ਸੰਭਾਲਕੀ ਦੀ 0.75 ਕਿ.ਮੀ. ਲੰਬੀ ਫ਼ਿਰਨੀ ਦੀ ਮੁਰੰਮਤ ’ਤੇ 11.58 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ 5 ਸਾਲਾਂ ਦੀ ਦੇਖਭਾਲ ਲਈ 2.41 ਲੱਖ ਰੁਪਏ ਰੱਖੇ ਗਏ ਹਨ। ਸੜਕ ਲੁੱਕ ਨਾਲ ਬਣਾਈ ਜਾਵੇਗੀ।
ਖ਼ਰੜ–ਬਨੂੰੜ ਰੋਡ ਤੋਂ ਰਾਏਪੁਰ ਕਲਾਂ 1.10 ਕਿ.ਮੀ. ਲੰਬੀ ਲਿੰਕ ਸੜਕ ਦੀ ਮੁਰੰਮਤ 16.20 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਜਾਵੇਗੀ। 400 ਮੀਟਰ ਹਿੱਸਾ ਪੇਵਰ ਬਲਾਕ ਅਤੇ ਬਾਕੀ ਹਿੱਸਾ ਲੁੱਕ ਨਾਲ ਬਣਾਇਆ ਜਾਵੇਗਾ। ਸੈਦਪੁਰ–ਚੂਹੜਮਾਜਰਾ ਤੱਕ 1 ਕਿ.ਮੀ. ਲੰਬੀ ਸੜਕ ’ਤੇ 19.52 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਅਤੇ 5 ਸਾਲਾਂ ਦੀ ਦੇਖਭਾਲ ਲਈ 2.88 ਲੱਖ ਰੁਪਏ ਰੱਖੇ ਗਏ ਹਨ। ਸੜਕ ਲੁੱਕ ਨਾਲ ਤਿਆਰ ਕੀਤੀ ਜਾਵੇਗੀ।
ਗੋਬਿੰਦਗੜ੍ਹ ਤੋਂ ਢੇਲਪੁਰ ਤੱਕ 2.17 ਕਿ.ਮੀ. ਲੰਬੀ ਸੜਕ ਦੇ ਨਵੀਨੀਕਰਨ ’ਤੇ 41.16 ਲੱਖ ਰੁਪਏ ਦੀ ਲਾਗਤ ਨਾਲ ਕੰਮ ਕੀਤਾ ਜਾਵੇਗਾ ਅਤੇ 5 ਸਾਲਾਂ ਦੀ ਦੇਖਭਾਲ ਲਈ 5.64 ਲੱਖ ਰੁਪਏ ਰੱਖੇ ਗਏ ਹਨ। ਸੜਕ ਲੁੱਕ ਨਾਲ ਬਣਾਈ ਜਾਵੇਗੀ।
ਢੇਲਪੁਰ ਤੋਂ ਗਡਾਣਾ 1.19 ਕਿ.ਮੀ. ਲੰਬੀ ਲਿੰਕ ਸੜਕ ’ਤੇ 19.67 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਜਾਵੇਗੀ, ਜਦਕਿ 5 ਸਾਲਾਂ ਦੀ ਦੇਖਭਾਲ ਲਈ 2.40 ਲੱਖ ਰੁਪਏ ਰੱਖੇ ਗਏ ਹਨ।
ਗੀਗਾ ਮਾਜਰਾ ਦੀ 0.88 ਕਿ.ਮੀ. ਲੰਬੀ ਫ਼ਿਰਨੀ ਨੂੰ 24.86 ਲੱਖ ਰੁਪਏ ਦੀ ਲਾਗਤ ਨਾਲ 60 ਮਿ.ਮੀ. ਪੇਵਰ ਬਲਾਕ ਲਗਾ ਕੇ ਤਿਆਰ ਕੀਤਾ ਜਾਵੇਗਾ। ਮਨੌਲੀ–ਸਿਆਊ ਲਿੰਕ ਸੜਕ ਅਤੇ ਪ੍ਰੇਮਗੜ੍ਹ ਪਹੁੰਚ ਮਾਰਗ (2.33 ਕਿ.ਮੀ. ਲੰਬੀ) ਸੜਕ ’ਤੇ 48.47 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਅਤੇ 5 ਸਾਲਾਂ ਦੀ ਦੇਖਭਾਲ ਲਈ 7.04 ਲੱਖ ਰੁਪਏ ਰੱਖੇ ਗਏ ਹਨ। ਸੜਕ ਲੁੱਕ ਨਾਲ ਬਣਾਈ ਜਾਵੇਗੀ।
ਐਮ ਐਲ ਏ ਕੁਲਵੰਤ ਸਿੰਘ ਨੇ ਦੱਸਿਆ ਕਿ ਮੋਹਾਲੀ ਹਲਕੇ ਵਿੱਚ 60 ਨਵੀਆਂ ਸੜਕਾਂ ਅਤੇ 32 ਨਵੇਂ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ।
ਉਹਨਾਂ ਦੱਸਿਆ ਕਿ ਮੁਹਾਲੀ ਵਿੱਚ ਬਿਜਲੀ ਸੁਧਾਰ ਵੀ ਜ਼ੋਰਾਂ ਤੇ ਚੱਲ ਰਹੇ ਹਨ ਹਨ ਅਤੇ ਸਮੁੱਚੇ ਪੰਜਾਬ ਦੇ 5000 ਕਰੋੜ ਰੁਪਏ ਦੇ ਬਿਜਲੀ ਅਪਗ੍ਰੇਡ ਬਜਟ ਚੋਂ 750 ਕਰੋੜ ਰੁਪਏ ਮੋਹਾਲੀ ਵਿੱਚ ਖਰਚੇ ਜਾ ਰਹੇ ਹਨ।
ਐਮ ਐਲ ਏ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਲੋਕਾਂ ਨੂੰ 300 ਮੁਫਤ ਯੂਨਿਟ ਬਿਜਲੀ ਬਿੱਲ ਦੇਣ, ਆਮ ਆਦਮੀ ਕਲੀਨਕਾਂ ਰਾਹੀਂ ਦਵਾਈਆਂ ਅਤੇ ਲੋੜੀਦੇ ਟੈਸਟ ਦੀ ਮੁਫਤ ਵਿਵਸਥਾ ਕਰਨ, ਮਿਆਰੀ ਸਿੱਖਿਆ ਲਈ ਸਮੁੱਚੇ ਪੰਜਾਬ ਵਿੱਚ ਸਕੂਲ ਆਫ ਐਮੀਨੈਂਸ ਸਥਾਪਿਤ ਕਰਨ ਤੋਂ ਅੱਗੇ ਹੁਣ ਪੰਜਾਬ ਦੇ ਲੋਕਾਂ ਦੀ ਸਿਹਤ ਸੰਭਾਲ ਗਰੰਟੀ ਵਜੋਂ 22 ਜਨਵਰੀ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਆਗਾਜ਼ ਕੀਤਾ ਜਾ ਰਿਹਾ ਹੈ ਜਿਸ ਤਹਿਤ ਪੰਜਾਬ ਦੇ ਕਰੀਬ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਤੇ ਮੁਫਤ ਇਲਾਜ ਦੀ ਸਹੂਲਤ ਮਿਲੇਗੀ।