FIR ਡਾਊਨਲੋਡ ਫੀਸ ਰੱਦ: ਪੰਜਾਬ ਸਰਕਾਰ ਵੱਲੋਂ FIR ਕਾਪੀਆਂ ਮੁਫ਼ਤ ਕਰਨ ਦਾ ਐਲਾਨ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 25 ਮਾਰਚ, 2026 :
ਪੰਜਾਬ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ FIR ਦੀਆਂ ਕਾਪੀਆਂ ਪ੍ਰਾਪਤ ਕਰਨ ਲਈ ਲੱਗਦੀ ਫੀਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸ ਫੈਸਲੇ ਨਾਲ ਹੁਣ ਲੋਕਾਂ ਨੂੰ FIR ਦੀਆਂ ਕਾਪੀਆਂ ਮੁਫ਼ਤ ਉਪਲਬਧ ਹੋਣਗੀਆਂ।
ਗੁੱਡ ਗਵਰਨੈਂਸ ਅਤੇ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ:
- ਸਾਂਝ ਪੋਰਟਲ (Sanjh Portal) ਤੋਂ FIR ਡਾਊਨਲੋਡ ਕਰਨ ਲਈ ਹੁਣ ਕੋਈ ਫੀਸ ਨਹੀਂ ਲੱਗੇਗੀ।
- ਸਾਂਝ ਕੇਂਦਰਾਂ (Sanjh Kendras) ਤੋਂ ਵੀ FIR ਦੀ ਕਾਪੀ ਲੈਣ ਲਈ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਲਿਆ ਜਾਵੇਗਾ।
- ਪਹਿਲਾਂ ਲਗਦੀ 80 ਰੁਪਏ ਦੀ ਫੀਸ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋ ਵਕੀਲਾਂ ਵੱਲੋਂ FIR ਕਾਪੀਆਂ ਲਈ ਫੀਸ ਵਸੂਲਣ ਦੇ ਸਰਕਾਰੀ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਵਾਪਸ ਲਿਆ ਹੈ।
Click to Follow Babushahi Facebook page →