Breaking: ਪੰਜਾਬ ਸਰਕਾਰ ਵੱਲੋਂ PCS ਅਫ਼ਸਰ ਸਸਪੈਂਡ
ਰਵੀ ਜੱਖੂ
ਚੰਡੀਗੜ੍ਹ, 7 ਨਵੰਬਰ 2025- ਪੰਜਾਬ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆ ਏਡੀਸੀ ਸ਼੍ਰੀਮਤੀ ਚਾਰੂਮਿਤਾ (PCS) ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਵਿਚ ਆਖਿਆ ਗਿਆ ਹੈ ਕਿ ਧਰਮਕੋਟ ਦੇ SDM, ਮੋਗਾ ਦੇ ADC (ਜ) ਅਤੇ ਮੋਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮ, 1970 ਦੇ ਨਿਯਮ 4(1)(a) ਦੇ ਤਹਿਤ ਤੁਰੰਤ ਪ੍ਰਭਾਵ ਨਾਲ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਜਾਂਦਾ ਹੈ।