Bittu ਦਾ ਵੱਡਾ ਐਲਾਨ: Akali Dal ਨਾਲ ਕੋਈ ਗਠਜੋੜ ਨਹੀਂ , BJP ਇਕੱਲੀ ਲੜੇਗੀ 27 ਦੀਆਂ ਚੋਣਾਂ
ਚੰਡੀਗੜ੍ਹ, 12 ਨਵੰਬਰ 2025- ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਨਾਲ ਕੋਈ ਗਠਜੋੜ ਨਹੀਂ ਹੋਵੇਗਾ। ਇਸ ਦੌਰਾਨ ਉਹਨਾਂ ਨੇ ਇਹ ਵੀ ਆਖਿਆ ਕਿ ਭਾਰਤੀ ਜਨਤਾ ਪਾਰਟੀ 2027 ਵਿੱਚ ਇਕੱਲੇ ਹੀ ਪੰਜਾਬ ਅੰਦਰ ਚੋਣਾਂ ਲੜੇਗੀ।
ਇੱਥੇ ਦੱਸਦੇ ਚੱਲੀਏ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਅਟਕਲਾਂ ਚੱਲ ਰਹੀਆਂ ਸਨ ਕਿ 2027 ਦੀਆਂ ਚੋਣਾਂ ਵਿੱਚ ਭਾਜਪਾ ਦੇ ਨਾਲ ਅਕਾਲੀ ਦਲ ਗੱਠਜੋੜ ਕਰ ਸਕਦਾ ਹੈ, ਪਰ ਅੱਜ ਬਿੱਟੂ ਨੇ ਸਪਸ਼ਟ ਕਰ ਦਿੱਤਾ ਕਿ ਭਾਰਤੀ ਜਨਤਾ ਪਾਰਟੀ 2027 ਵਿੱਚ ਇਕੱਲੇ ਹੀ ਚੋਣਾਂ ਲੜੇਗੀ, ਕਿਸੇ ਪਾਰਟੀ ਨਾਲ ਕੋਈ ਗਠਜੋੜ ਨਹੀਂ ਹੋਵੇਗਾ।