Big Breaking: ਹਾਈਕੋਰਟ ਵੱਲੋਂ AAP ਵਿਧਾਇਕ ਦੀ ਸਜ਼ਾ ਰੱਦ!
ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਵੱਡੀ ਰਾਹਤ: ਹਾਈ ਕੋਰਟ ਨੇ 2013 ਦੇ ਮਾਮਲੇ 'ਚ ਸਜ਼ਾ ਕੀਤੀ ਰੱਦ
Ravi Jakhu
ਚੰਡੀਗੜ੍ਹ, 30 ਮਾਰਚ 2026: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਡੂਰ ਸਾਹਿਬ ਤੋਂ 'ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਿਰੁੱਧ ਦਰਜ ਇੱਕ ਪੁਰਾਣੇ ਫੌਜਦਾਰੀ ਮਾਮਲੇ ਵਿੱਚ ਸੁਣਾਈ ਗਈ ਸਜ਼ਾ ਨੂੰ ਖ਼ਾਰਜ ਕਰ ਦਿੱਤਾ ਹੈ। ਇਹ ਫੈਸਲਾ ਦੋਵਾਂ ਧਿਰਾਂ ਵਿਚਾਲੇ ਹੋਏ ਆਪਸੀ ਸਮਝੌਤੇ ਦੇ ਆਧਾਰ 'ਤੇ ਲਿਆ ਗਿਆ ਹੈ।
Order Copy read- https://drive.google.com/file/d/17x49kWqZWaYGntj0Ryz02_oEiXgeUBMp/view?usp=sharing
ਕੀ ਸੀ ਮਾਮਲਾ?
ਵਿਧਾਇਕ ਲਾਲਪੁਰਾ ਵਿਰੁੱਧ ਸਾਲ 2013 ਵਿੱਚ ਤਰਨਤਾਰਨ ਪੁਲਿਸ ਸਟੇਸ਼ਨ ਵਿਖੇ FIR ਨੰਬਰ 69/2013 ਦਰਜ ਕੀਤੀ ਗਈ ਸੀ। ਇਸ ਵਿੱਚ IPC ਦੀਆਂ ਧਾਰਾਵਾਂ 323, 506, 148/149, 354, SC/ST ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਸਨ।
ਪਟੀਸ਼ਨ (CRM-M 11535/2026) ਦੀ ਸੁਣਵਾਈ ਅੱਜ ਹਾਈ ਕੋਰਟ ਦੇ ਜਸਟਿਸ ਤ੍ਰਿਭੁਵਨ ਦਹੀਆ ਦੇ ਬੈਂਚ ਸਾਹਮਣੇ ਹੋਈ। ਪਟੀਸ਼ਨਕਰਤਾ ਦੇ ਸਾਬਕਾ ਏ.ਜੀ ਅਨਮੋਲ ਰਤਨ ਸਿੰਘ ਅਤੇ ਸਾਥੀ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਦੋਵੇਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਸਮਝੌਤਾ ਕਰ ਲਿਆ ਹੈ। ਅਨਮੋਲ ਰਤਨ ਸਿੰਘ ਵੱਲੋਂ ਸੁਪਰੀਮ ਕੋਰਟ ਦੇ ਉਨ੍ਹਾਂ ਫੈਸਲਿਆਂ ਦਾ ਹਵਾਲਾ ਦਿੱਤਾ ਗਿਆ, ਜਿਨ੍ਹਾਂ ਅਨੁਸਾਰ ਜੇਕਰ ਧਿਰਾਂ ਵਿਚਾਲੇ ਸਮਝੌਤਾ ਹੋ ਜਾਂਦਾ ਹੈ, ਤਾਂ ਅਜਿਹੇ ਮਾਮਲਿਆਂ ਵਿੱਚ ਸਜ਼ਾ ਨੂੰ ਰੱਦ ਕੀਤਾ ਜਾ ਸਕਦਾ ਹੈ। ਮਾਣਯੋਗ ਬੈਂਚ ਨੇ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਵਿਧਾਇਕ ਲਾਲਪੁਰਾ ਨੂੰ ਦਿੱਤੀ ਗਈ ਸਜ਼ਾ ਨੂੰ ਰੱਦ (Quashed) ਕਰ ਦਿੱਤਾ।
ਇਸ ਫੈਸਲੇ ਨਾਲ ਵਿਧਾਇਕ ਲਾਲਪੁਰਾ ਦੀ ਵਿਧਾਇਕੀ 'ਤੇ ਮੰਡਰਾ ਰਿਹਾ ਖ਼ਤਰਾ ਟਲ ਗਿਆ ਹੈ, ਕਿਉਂਕਿ ਦੋਸ਼ੀ ਠਹਿਰਾਏ ਜਾਣ ਦੀ ਸਜ਼ਾ ਰੱਦ ਹੋਣ ਨਾਲ ਉਨ੍ਹਾਂ ਦੀ ਸੰਵਿਧਾਨਕ ਸਥਿਤੀ ਮਜ਼ਬੂਤ ਹੋਈ ਹੈ। ਉਨ੍ਹਾਂ ਦੇ ਸਮਰਥਕਾਂ ਵਿੱਚ ਇਸ ਫੈਸਲੇ ਤੋਂ ਬਾਅਦ ਖੁਸ਼ੀ ਦੀ ਲਹਿਰ ਹੈ।
Click to Follow Babushahi Facebook page →