← ਪਿਛੇ ਪਰਤੋ
ADC ਨੇ ਜੀਐਸਟੀ ਦੀਆਂ ਟੀਮਾਂ ਨਾਲ ਪਟਾਕਿਆਂ ਦੀ ਦੁਕਾਨਾਂ ਤੇ ਕੀਤੀ ਚੈਕਿੰਗ
ਰੋਹਿਤ ਗੁਪਤਾ , ਗੁਰਦਾਸਪੁਰ
ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਦੇਰ ਸ਼ਾਮ ਸ਼ਹਿਰ ਵਿੱਚ ਸਥਿਤ ਪਟਾਕਿਆਂ ਵਾਲੀਆਂ ਦੁਕਾਨਾਂ ਅਤੇ ਗੁਦਾਮਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਤੇ ਉਹਨਾਂ ਦੇ ਨਾਲ ਜੀਐਸਟੀ ਨਾਲ ਸੰਬੰਧਿਤ ਟੀਮ ਵੀ ਮੌਜੂਦ ਰਹੀ ਜਿਨਾਂ ਦੇ ਵੱਲੋਂ ਬਿਲ ਚੈੱਕ ਕੀਤੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਹਰਜਿੰਦਰ ਬੇਦੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਟਾਖੇ ਵੇਚਣ ਵਾਲਿਆਂ ਨੂੰ ਆਰਜੀ ਲਾਇਸੰਸ ਜਾਰੀ ਕੀਤੇ ਗਏ ਹਨ। ਜੇਕਰ ਕੋਈ ਨਾਜਾਇਜ਼ ਤੌਰ ਤੇ ਪਟਾਕੇ ਸਟੋਰ ਕਰੇਗਾ ਤਾਂ ਉਸ ਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਲਈ ਬਿਨਾਂ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਕੋਈ ਵੀ ਪਟਾਕਿਆਂ ਦੀ ਵਿਕਰੀ ਨਾ ਕਰੇ ।
Total Responses : 1249