69ਵੀਆਂ ਨੈਸ਼ਨਲ ਸਕੂਲ ਖੇਡਾਂ 2025-26 ਜੂਡੋ ਅੰਡਰ 17 ਚ ਮਨੀਪੁਰ ਵਿਖੇ ਪੰਜਾਬ ਬਣਿਆ ਓਵਰ ਆਲ ਚੈਂਪੀਅਨ
ਗੁਰਦਾਸਪੁਰ ਦੇ ਦੋ ਖਿਡਾਰੀਆਂ ਨੇ ਦੋ ਬਰਾਉਨਜ ਮੈਡਲ ਜਿੱਤ ਕੇ ਪੰਜਾਬ ਦੀ ਮੈਡਲ ਟੈਲੀ ਵਿੱਚ ਕੀਤਾ ਵਾਧਾ
ਰੋਹਿਤ ਗੁਪਤਾ
ਗੁਰਦਾਸਪੁਰ 31 ਜਨਵਰੀ ਮਨੀਪੁਰ ਵਿਖੇ 69ਵੀਆਂ ਨੈਸ਼ਨਲ ਸਕੂਲ ਨੈਸ਼ਨਲ ਸਕੂਲ ਖੇਡਾਂ ਜੋ ਮਿਤੀ 23 ਜਨਵਰੀ 2026 ਤੋਂ 28 ਜਨਵਰੀ ਤੱਕ ਮਣੀਪੁਰ ਇੰਫਾਲ ਵਿਖੇ ਸਮਾਪਤ ਹੋਈਆਂ। ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਵਿੱਚ ਪੰਜਾਬ ਨੇ ਦੋ ਗੋਲਡ ਇੱਕ ਸਿਲਵਰ ਤੇ ਚਾਰ ਤਾਂਬੇ ਦੇ ਤਗਮੇ ਲੈ ਕੇ ਓਵਰਆਲ ਚੈਂਪੀਅਨ ਬਣਿਆ ਜਸ਼ਨ 45 ਕਿਲੋ ਭਾਰ ਵਰਗ ਵਿੱਚ ਪੰਜਾਬ ਲਈ ਗੋਲਡ ਮੈਡਲ , ਜਤਿਨ ਨੇ 50 ਕਿਲੋ ਭਾਰ ਵਰਗ ਵਿੱਚ ਸਿਲਵਰ ਮੈਡਲ 60 ਕਿੱਲੋ ਭਾਰ ਵਰਗ ਵਿੱਚ ਅਰੁਸ਼ ਦੱਤਾ ਨੇ ਗੋਲਡ ਮੈਡਲ 66 ਕਿਲੋ ਭਾਰ ਵਰਗ ਵਿੱਚ ਵੈਬ ਓਰੀ ਨੇ ਬਰਾਜ ਮੈਡਲ ਤੇ ਕਿਲੋ ਭਾਰ ਵਰਗ ਵਿੱਚ ਚੇਤਨ ਵਾਲੀਆਂ ਨੇ ਬਰਾਉਨ ਮੈਡਲ ਅਤੇ ਅਵਿਨਾਸ਼ ਮੱਟੂ ਨੇ 81 ਕਿਲੋ ਭਾਰ ਵਰਗ ਵਿੱਚ ਪੰਜਾਬ ਲਈ ਬਰੋਂਜ ਮੈਡਲ ਜਿੱਤਿਆ 90 ਕਿਲੋ ਭਾਰ ਵਰਗ ਵਿੱਚ ਨੈਤਿਕ ਡੋਗਰਾ ਨੇ ਪੰਜਾਬ ਲਈ ਬਰਾਉਜ ਮੈਡਲ ਜਿੱਤਿਆ. ਅਤੇ ਲੜਕੀ ਆ ਵਿੱਚ ਵੰਸ਼ਕਾਂ ਨੇ 52 ਕਿਲੋ ਭਾਰ ਵਰਗ ਵਿੱਚ ਬਰਾਉਨ ਮੈਡਲ ਜਿੱਤਿਆ ਇਸ ਜਿੱਤ ਤੇ ਡਿਪਟੀ ਡਾਇਰੈਕਟਰ ਫਿਜੀਕਲ ਐਜੂਕੇਸ਼ਨ ਸੁਨੀਲ ਭਰਤਵਾਜ ਜੀ ਅਤੇ ਪੰਜਾਬ ਜੂਡੋ ਦੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਨੇ ਟੀਮ ਦੇ ਕੋਚ ਸੁਧੀਰ ਕੁਮਾਰ ਮੈਨੇਜਰ ਰੋਬਿਨ, ਨੀਨਾ ਅਤੇ ਅਰਸ਼ਪ੍ਰੀਤ ਨੂੰ ਮੁਬਾਰਕਬਾਦ ਦਿੱਤੀ।