350 ਸਾਲਾ ਸ਼ਹੀਦੀ ਦਿਹਾੜਾ : Red Fort ਮੈਦਾਨ 'ਚ 'ਰੂਹਾਨੀ' ਰੌਣਕਾਂ! Harmeet Singh Kalka ਨੇ ਕੀਤੀ ਇਹ ਅਪੀਲ
ਨਵੀਂ ਦਿੱਲੀ 24 ਨਵੰਬਰ, 2025 : ਸਰਦਾਰ ਹਰਮੀਤ ਸਿੰਘ ਕਾਲਕਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਮਹਾਨ ਸ਼ਹੀਦਾਂ — ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਲਾਲ ਕਿਲ੍ਹਾ ਮੈਦਾਨ ਵਿੱਚ ਆਰੰਭ ਹੋਏ ਸਮਾਗਮ ਭਰਪੂਰ ਰੂਹਾਨੀ ਜੋਸ਼ ਅਤੇ ਸ਼ਰਧਾ ਨਾਲ ਜਾਰੀ ਹਨ।

ਉਨ੍ਹਾਂ ਦੱਸਿਆ ਕਿ ਲਾਲ ਕਿਲ੍ਹਾ ਸਮਾਗਮ ਹਾਲ ਨੂੰ ਸੰਗਤਾਂ ਦੀ ਸਹੂਲਤਾਂ ਅਤੇ ਆਦਰ-ਸਤਿਕਾਰ ਲਈ ਬੇਮਿਸਾਲ ਪ੍ਰਬੰਧਾਂ ਨਾਲ ਸਜਾਇਆ ਗਿਆ ਹੈ। ਵਿਸ਼ਾਲ ਬੈਠਕ ਪ੍ਰਬੰਧ, ਸਫ਼ਾਈ, ਭਗਤੀਮਈ ਮਾਹੌਲ ਅਤੇ ਸੇਵਾ ਦੇ ਉੱਚਤਮ ਮਾਪਦੰਡਾਂ ਨੂੰ ਯਕੀਨੀ ਬਣਾਇਆ ਗਿਆ ਹੈ, ਤਾਂ ਜੋ ਹਰ ਸੰਗਤ ਗੁਰੂ ਸਾਹਿਬ ਦੀ ਕਿਰਪਾ ਹੇਠ ਸ਼ਬਦ ਕੀਰਤਨ ਦਾ ਆਨੰਦ ਲੈ ਸਕੇ।
ਸਰਦਾਰ ਕਾਲਕਾ ਨੇ ਸੰਗਤਾਂ ਨੂੰ ਨਿਮਰ ਅਰਦਾਸੀ ਬੇਨਤੀ ਕੀਤੀ ਹੈ ਕਿ ਉਹ ਆਪਣੇ ਪਰਿਵਾਰ ਸਮੇਤ 25 ਨਵੰਬਰ ਤੱਕ ਲਾਲ ਕਿਲ੍ਹੇ ਮੈਦਾਨ ਵਿੱਚ ਹਾਜ਼ਰੀ ਭਰ ਕੇ ਸ਼ਹਾਦਤ ਦੇ ਇਸ ਪਵਿੱਤਰ ਸਮਾਰੋਹ ਦਾ ਹਿੱਸਾ ਬਣਣ ਅਤੇ ਸਰਬੱਤ ਦਾ ਭਲਾ ਦੇ ਸਨੇਹੇ ਨੂੰ ਹੋਰ ਮਜ਼ਬੂਤ ਕਰਨ।

ਉਨ੍ਹਾਂ ਦੱਸਿਆ ਕਿ 25 ਨਵੰਬਰ ਨੂੰ ਲਾਲ ਕਿਲ੍ਹਾ ਮੈਦਾਨ ਵਿੱਚ ਸ਼ਾਮ 4:15 ਮਿੰਟ ਤੋਂ 4:45 ਵਜੇ ਤੱਕ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ ਕਥਾ ਕਰਨਗੇ। 4:45 ਤੋਂ 5:45 ਸੰਗਤੀ ਸਹਿਜ ਪਾਠਾਂ ਦੀ ਸੰਪੂਰਨਤਾ, 5:45 ਤੋਂ 6:25 ਤੱਕ ਸ੍ਰੀ ਰਹਿਰਾਸ ਸਾਹਿਬ ਅਤੇ 6:25 ਤੋਂ 7:00 ਵਜੇ ਤੱਕ 350 ਬੀਬੀਆਂ ਸਮੂਹ ਇਸਤਰੀ ਸਤਿਸੰਗ ਜਥੇ ਕੀਰਤਨ ਕਰਨਗੀਆਂ।
7:00 ਵਜੇ ਤੋਂ 7:40 ਵਜੇ ਤੱਕ ਭਾਈ ਗੁਰਮੀਤ ਸਿੰਘ ਸ਼ਾਤ ਹਜ਼ੂਰੀ ਕੀਰਤਨੀਏ, ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਨਗੇ। 7:40 ਵਜੇ ਤੋਂ 8:20. ਤੱਕ ਭਾਈ ਸ਼ੁਭਦੀਪ ਸਿੰਘ ਜੀ ਹਜ਼ੂਰੀ ਕੀਰਤਨੀਏ, ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਨਗੇ। 8:20 ਵਜੇ ਤੋਂ 9:00 ਤੱਕ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਕੀਰਤਨੀਏ, ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਨਗੇ ਇਸ ਤੋਂ ਇਲਾਵਾ 9:00 ਵਜੇ ਤੋਂ 9:30 ਵਜੇ ਤੱਕ ਪੰਥਕ ਵਿਚਾਰਾਂ ਕੀਤੀਆਂ ਜਾਣਗੀਆਂ ।
9:30 ਵਜੇ ਤੋਂ 10:30 ਤੱਕ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਕੀਰਤਨ ਕਰਨਗੇ ਅਤੇ 10:30 ਵਜੇ ਤੋਂ 11:30 ਤੱਕ ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਤੋਂ ਅਰਦਾਸ ਤੋਂ ਬਾਅਦ ਸਮਾਪਤੀ ਹੋਵੇਗੀ।