ਹਾਈ-ਸਪੀਡ ਐਬੈਕਸ ਤੇ ਮੈਂਟਲ ਅਰਿਥਮੈਟਿਕ ਮੁਕਾਬਲੇ ਵਿੱਚ ਬੱਚਿਆਂ ਨੇ ਦਿਖਾਈ ਕਾਬਲੇ-ਦਾਦ ਤੇਜ਼ੀ
11 ਮਿੰਟਾਂ ਵਿੱਚ ਹੱਲ ਕੀਤੇ 325 ਪ੍ਰਸ਼ਨ, 1,250 ਤੋਂ ਵੱਧ ਬੱਚਿਆਂ ਨੇ ਦਿਖਾਇਆ ਹਿਸਾਬ ਦਾ ਕਮਾਲ
ਐਸ.ਆਈ.ਪੀ. ਪੰਜਾਬ ਪ੍ਰੋਡੀਜੀ 2025 ਵਿੱਚ ਜ਼ਬਰਦਸਤ ਮੁਕਾਬਲਾ
ਚੰਡੀਗੜ੍ਹ, 12 ਅਕਤੂਬਰ 2025 – ਐਤਵਾਰ ਨੂੰ ਟ੍ਰਾਈਸਿਟੀ ਵਿੱਚ ਆਯੋਜਿਤ ਐਸ.ਆਈ.ਪੀ. ਪੰਜਾਬ ਪ੍ਰੋਡੀਜੀ 2025 ਮੁਕਾਬਲੇ ਦੌਰਾਨ ਨੰਨੇ ਵਿਦਿਆਰਥੀਆਂ ਨੇ ਐਸੀ ਗਤੀ ਤੇ ਸਮਰੱਥਾ ਦਿਖਾਈ ਕਿ ਵੇਖਣ ਵਾਲੇ ਹੈਰਾਨ ਰਹਿ ਗਏ। ਬੱਚਿਆਂ ਨੇ ਕੇਵਲ 11 ਮਿੰਟਾਂ ਵਿੱਚ 325 ਗਣਿਤਕ ਪ੍ਰਸ਼ਨ ਹੱਲ ਕਰਕੇ ਸਭ ਨੂੰ ਚੌਕਾ ਦਿੱਤਾ। ਉਨ੍ਹਾਂ ਦੀ ਕੇਂਦਰਤਾ, ਤੀਵਰਤਾ ਤੇ ਮਾਨਸਿਕ ਸ਼ਕਤੀ ਨੇ ਸਾਬਤ ਕੀਤਾ ਕਿ ਸਮਰਪਣ ਤੇ ਅਭਿਆਸ ਨਾਲ ਹਰ ਚੀਜ਼ ਸੰਭਵ ਹੈ।
ਇਹ 13ਵੀਂ ਐਸ.ਆਈ.ਪੀ. ਐਬੈਕਸ ਐਂਡ ਮੈਂਟਲ ਅਰਿਥਮੈਟਿਕ ਪ੍ਰਤੀਯੋਗਤਾ ਸੀ, ਜਿਸ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਟ੍ਰਾਈਸਿਟੀ ਦੇ 1,250 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। 7 ਤੋਂ 14 ਸਾਲ ਦੀ ਉਮਰ ਦੇ ਇਨ੍ਹਾਂ ਹੋਣਹਾਰ ਬੱਚਿਆਂ ਨੇ ਆਪਣੀ ਤੇਜ਼ ਸੋਚ ਤੇ ਮਾਨਸਿਕ ਗਣਨਾ ਦੀ ਸ਼ਾਨਦਾਰ ਝਲਕ ਦਿਖਾਈ। ਇਹ ਪ੍ਰਤੀਯੋਗਤਾ ਐਸ.ਆਈ.ਪੀ. ਐਬੈਕਸ ਦਾ ਪ੍ਰਤਿਸ਼ਠਤ ਸਾਲਾਨਾ ਆਯੋਜਨ ਹੈ।
ਕਾਰਜਕ੍ਰਮ ਦੇ ਮੁੱਖ ਅਤਿਥੀ ਪ੍ਰੋ. ਜਤਿੰਦਰ ਗਰੋਵਰ, ਪੂਰਵ ਡੀਨ, ਸਿੱਖਿਆ ਵਿਭਾਗ, ਪੰਜਾਬ ਯੂਨੀਵਰਸਿਟੀ ਨੇ ਬੱਚਿਆਂ ਦੀ ਮਿਹਨਤ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ “ਐਸੇ ਆਯੋਜਨ ਬੱਚਿਆਂ ਵਿੱਚ ਆਤਮਵਿਸ਼ਵਾਸ ਅਤੇ ਕੇਂਦਰਤਾ ਵਧਾਉਣ ਦਾ ਸ਼ਾਨਦਾਰ ਸਾਧਨ ਹਨ। ਸਿੱਖਣਾ ਕਦੇ ਰੁਕਣਾ ਨਹੀਂ ਚਾਹੀਦਾ।”
ਐਸ.ਆਈ.ਪੀ. ਪੰਜਾਬ ਦੇ ਸਟੇਟ ਹੈਡ ਸ਼੍ਰੀ ਜਗਦੀਪ ਸਿੰਘ ਨੇ ਕਿਹਾ, “ਐਸ.ਆਈ.ਪੀ. ਐਬੈਕਸ ਪੰਜਾਬ ਪ੍ਰੋਡੀਜੀ ਸਿਰਫ਼ ਪ੍ਰਤੀਯੋਗਤਾ ਨਹੀਂ, ਸਗੋਂ ਮਿਹਨਤ, ਲਗਨ ਅਤੇ ਮਾਨਸਿਕ ਮਜ਼ਬੂਤੀ ਦਾ ਤਿਉਹਾਰ ਹੈ। ਇਹ ਪੰਜਾਬ ਦੀ ਸਭ ਤੋਂ ਤੇਜ਼ ਮੈਂਟਲ ਮੈਥਸ ਪ੍ਰਤੀਯੋਗਤਾ ਕਹੀ ਜਾ ਸਕਦੀ ਹੈ।” ਉਨ੍ਹਾਂ ਨੇ ਅੱਗੇ ਕਿਹਾ, “ਐਬੈਕਸ ਦਾ ਹਰ ਮੋਤੀ ਬੱਚਿਆਂ ਦੀ ਮਿਹਨਤ ਅਤੇ ਵਿਸ਼ਵਾਸ ਦੀ ਕਹਾਣੀ ਹੈ — ਇਹ ਸਿੱਖਣ ਅਤੇ ਆਤਮ-ਪਰਿਵਰਤਨ ਦੀ ਯਾਤਰਾ ਹੈ।”
ਕਾਰਜਕ੍ਰਮ ਦੌਰਾਨ 80 ਵਿਦਿਆਰਥੀਆਂ ਨੂੰ ਗ੍ਰੈਂਡ ਮਾਸਟਰਜ਼ ਪ੍ਰੋਗਰਾਮ ਪੂਰਾ ਕਰਨ ‘ਤੇ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਗਮ ਵਿੱਚ ਮਾਤਾ-ਪਿਤਾ ਅਤੇ ਅਧਿਆਪਕਾਂ ਨੇ ਤਾਲੀਆਂ ਦੀ ਗੜਗੜਾਹਟ ਨਾਲ ਜੇਤੂ ਬੱਚਿਆਂ ਦਾ ਸਵਾਗਤ ਕੀਤਾ। ਪੂਰੇ ਪ੍ਰੋਗਰਾਮ ਨੇ ਐਸ.ਆਈ.ਪੀ. ਦੇ ਮਿਸ਼ਨ ‘ਮੇਕਿੰਗ ਚਿਲਡਰਨ 5 ਟਾਈਮਜ਼ ਬੈਟਰ’ ਨੂੰ ਮੁੜ ਜੀਵੰਤ ਕਰ ਦਿੱਤਾ — ਜੋ ਬੱਚਿਆਂ ਨੂੰ ਸਿਰਫ਼ ਪੜ੍ਹਾਈ ਹੀ ਨਹੀਂ, ਸਗੋਂ ਆਤਮਵਿਸ਼ਵਾਸ, ਅਨੁਸ਼ਾਸਨ ਤੇ ਜੀਵਨ ਕੁਸ਼ਲਤਾ ਵਿੱਚ ਵੀ ਮਜ਼ਬੂਤ ਬਣਾਉਂਦਾ ਹੈ।
ਐਸ.ਆਈ.ਪੀ. ਅਕੈਡਮੀ ਬਾਰੇ
ਐਸ.ਆਈ.ਪੀ. ਅਕੈਡਮੀ ਇੰਡੀਆ ਬੱਚਿਆਂ ਦੀ ਕੁਸ਼ਲਤਾ ਵਿਕਾਸ ਵਿੱਚ ਇਕ ਮੋਹਰੀ ਸੰਸਥਾ ਹੈ। ਪਿਛਲੇ 22 ਸਾਲਾਂ ਵਿੱਚ ਇਸ ਨੇ ਭਾਰਤ ਤੇ 14 ਹੋਰ ਦੇਸ਼ਾਂ ਵਿੱਚ 10 ਲੱਖ ਤੋਂ ਵੱਧ ਬੱਚਿਆਂ ਨੂੰ ਤਾਲੀਮ ਦਿੱਤੀ ਹੈ। ਐਬੈਕਸ, ਗਲੋਬਲ ਆਰਟ ਅਤੇ ਬ੍ਰੇਨ ਜਿਮ ਵਰਗੇ ਪ੍ਰੋਗਰਾਮਾਂ ਰਾਹੀਂ ਐਸ.ਆਈ.ਪੀ. ਬੱਚਿਆਂ ਵਿੱਚ ਤੇਜ਼ ਸੋਚ, ਆਤਮਵਿਸ਼ਵਾਸ ਅਤੇ ਰਚਨਾਤਮਕਤਾ ਦਾ ਵਿਕਾਸ ਕਰਦੀ ਹੈ।