ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਕਿਸਾਨਾਂ ਨੇ ਕੇਂਦਰੀ ਬਜਟ ਦੀਆ ਕਾਪੀਆਂ ਸਾੜੀਆਂ
ਰੋਹਿਤ ਗੁਪਤਾ
ਗੁਰਦਾਸਪੁਰ , 7 ਫਰਵਰੀ 2025 :
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਕਿਸਾਨ ਕੇਂਦਰ ਸਰਕਾਰ ਵਲੋ ਇਸ ਸਾਲ ਦੇ ਪੇਸ਼ ਕਿਤੇ ਬਜਟ ਦੇ ਵਿਰੋਧ ਚ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਅੱਜ ਸਵੇਰੇ ਹੀ ਫਤਿਹਗੜ ਚੂੜੀਆਂ 'ਚ ਇਕੱਠੇ ਹੋਏ ਕਿਸਾਨਾਂ ਵਲੋ ਕੇਂਦਰੀ ਬਜਟ ਦੀਆਂ ਕਾਪੀਆਂ ਸਾੜ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ।
ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ ਉਹ ਛੋਟੇ ਕਾਰੋਬਾਰੀਆ ਕਿਸਾਨਾਂ, ਮੱਧਵਰਗੀ ਅਤੇ ਮਜ਼ਦੂਰਾਂ ਲਈ ਇਕ ਤਰ੍ਹਾਂ ਦਾ ਲੋਕ ਮਾਰੂ ਬਜਟ ਹੈ ਅਤੇ ਉਸ ਚ ਇਹਨਾਂ ਵਰਗਾਂ ਨੂੰ ਕੋਈ ਅਹਿਮ ਰਾਹਤ ਨਹੀਂ ਦਿੱਤੀ ਗਈ , ਜਦਕਿ ਵਡੇ ਘਰਾਨਿਆਂ ਨੂੰ ਸਿੱਧੇ ਫਾਇਦੇ ਦਿੱਤੇ ਜਾ ਰਹੇ ਹਨ ਅਤੇ ਨਿੱਜੀਕਰਨ ਵੱਲ ਸਰਕਾਰ ਤੁਰ ਰਹੀ ਹੈ । ਉਹ ਇਸ ਰੋਸ ਵਜੋ ਅੱਜ ਸੜਕਾਂ ਤੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ।