ਸੇਂਟ ਕਬੀਰ ਪਬਲਿਕ ਸਕੂਲ ਵਿੱਚ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ
ਰੋਹਿਤ ਗੁਪਤਾ
ਗੁਰਦਾਸਪੁਰ 13 ਫਰਵਰੀ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਹੁਤ ਹੀ ਚਾਅ ਤੇ ਉਤਸ਼ਾਹ ਨਾਲ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਐਸ. ਬੀ. ਨਾਯਰ ਜੀ ਦੀ ਅਗਵਾਈ ਹੇਠ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੂਆਤ ਪ੍ਰਿੰਸੀਪਲ ਜੀ, ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ,ਕੁਲਦੀਪ ਕੌਰ, ਸਕੂਲ ਕੋਆਰਡੀਨੇਟਰਸ, ਹੈੱਡ ਬੁਆਏ ਜਗਮੀਤ ਸਿੰਘ, ਹੈੱਡ ਗਰਲ ਕਾਮਨੀ ਸਲਾਰੀਆ ਦੁਆਰਾ ਸ਼ਮਾ ਰੌਸ਼ਨ ਕਰਦਿਆਂ ਉਪਰੰਤ ਕੇਕ ਕੱਟਦਿਆਂ ਕੀਤੀ ਗਈ।
ਇਸ ਦੇ ਨਾਲ ਹੀ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਧੁਰ ਸ਼ਬਦ ਗਾਇਨ ਕੀਤਾ। ਇਸ ਉਪਰੰਤ ਜੁਗਰਾਜ ਸਿੰਘ ਨੇ ਆਪਣੀ ਪ੍ਰਭਾਵਸ਼ਾਲੀ ਸ਼ਬਦਾਵਲੀ ਰਾਹੀਂ 12ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ 'ਜੀ ਆਇਆ' ਆਖਿਆ। ਪਰਨੀਤ ਕੌਰ ਅਤੇ ਜਸਨੀਤ ਕੌਰ
ਦੁਆਰਾ ਸਟੇਜੀ ਕਾਰਵਾਈ ਨੂੰ ਅੱਗੇ ਤੋਰਦਿਆਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਮਾਡਲਿੰਗ ਕਰਵਾਈ ਗਈ । ਸਕੂਲ ਵਿੱਚ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਦਿਲਚਸਪ ਡਾਂਸ ਪੇਸ਼ਕਸ਼ਾਂ ਨੇ ਸਾਰਿਆਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਦੁਆਰਾ ਅਧਿਆਪਕਾਂ ਦੀ ਮਿਹਨਤ ਨੂੰ ਸਲਾਹੁੰਦਿਆਂ ਹੱਥ ਲਿਖਤ ਕਵਿਤਾਵਾਂ ਤੇ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ ਅਧਿਆਪਕਾਂ ਦੀ ਸਹਾਇਤਾ ਨਾਲ
ਵੱਖ - ਵੱਖ ਖੇਡਾਂ ਖਿਡਾਈਆ ਗਈਆਂ। ਜਿਸ ਦੌਰਾਨ ਸਾਰੇ ਵਿਦਿਆਰਥੀਆਂ ਦੁਆਰਾ ਭਰਪੂਰ ਮੰਨੋਰੰਜਨ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰਲੇ ਪੜਾਅ ਦੌਰਾਨ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਮੁੱਚੇ ਸਕੂਲ ਅਤੇ ਗਿਆਰਵੀਂ ਜਮਾਤ ਦਾ ਇਸ ਪ੍ਰੋਗਰਾਮ ਲਈ ਤਹਿ - ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਵਿਦਿਆਰਥੀਆਂ ਨੂੰ ਵੱਖ ਵੱਖ ਟਾਈਟਲ ਦਿੱਤੇ ਗਏ-
ਮਾਸਟਰ ਸੇਂਟ ਕਬੀਰ ਜਗਮੀਤ ਸਿੰਘ, ਮਿਸ ਸੇਂਟ ਕਬੀਰ ਹੁਨਰਪ੍ਰੀਤ ਕੌਰ, ਮਿਸਟਰ ਹੈਂਡਸਮ ਗਗਨ ਜੋਤ ਸਿੰਘ , ਮਿਸ ਕੌਨਫੀਡੈਂਟ ਜਸ਼ਨਪ੍ਰੀਤ ਕੌਰ , ਮਿਸ ਚਾਰਮਿੰਗ ਸੁਨਾਲੀ,
ਮਾਸਟਰ ਡਿਲੀਜੈਂਟ ਪੁਨੀਤ ਕੁਮਾਰ,ਮਿਸ.ਡਿਲੀਜੈਂਟ ਖੁਸ਼ਪ੍ਰੀਤ ਕੌਰ ,ਮਿਸ. ਇੰਟਲੈਕਚੁਅਲ ਕਾਮਨੀ ਸਲਾਰੀਆ, ਟਰਬਨ ਕਿੰਗ ਹਰਮਨ ਪ੍ਰੀਤ ਸਿੰਘ ,ਯੂਰੀ ਅਵਾਰਡ ਰਿਤਿਕਾ ਅਤੇ ਨੈਲਸਨ ,ਮਿਸ ਬਿਊਟੀਫੁੱਲ ਹੇਅਰ ਨਵਪ੍ਰੀਤ ਕੌਰ ਅਤੇ ਕੰਵਰਨੂਰ ਕੌਰ ਨੂੰ ਮਿਸ.ਐਲੀਗੈਂਟ ਦੇ ਨਾਮ ਨਾਲ ਸਨਮਾਨਿਤ ਕੀਤਾ ਗਿਆ।
ਇਸ ਦੇ ਨਾਲ ਹੀ ਪ੍ਰਿੰਸੀਪਲ ਜੀ ਤੇ ਮੈਨੇਜਮੈਂਟ ਮੈਂਬਰਾਂ ਦੁਆਰਾ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਓਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਸਮੁੱਚੇ ਵਿਦਿਆਰਥੀਆਂ ਲਈ ਖਾਣ ਪੀਣ ਲਈ ਉਚੇਚਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਮੈਡਮ ਮਨੂੰ, ਜਸਵਿੰਦਰ ਕੌਰ, ਨਿਸ਼ਾ ਸੱਗੜ,ਸੁਨੀਤ ਠਾਕੁਰ,ਸੁਮਿਤ ਰਤੁ ਉਚੇਚੇ ਰੂਪ ਵਿੱਚ ਹਾਜ਼ਰ ਸਨ।