ਸੁਨੀਲ ਜਾਖੜ 'ਨੌਂ-ਬਰ-ਨੌਂ'! ਪ੍ਰਧਾਨ ਦੀ ਨੋਮੀਨੇਸ਼ਨ ਲਈ ਦਿੱਲੀ ਪੁੱਜੇ
Babushahi Network
ਚੰਡੀਗੜ੍ਹ 19 ਜਨਵਰੀ 2026- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਸਮਰਥਕਾਂ ਲਈ ਰਾਹਤ ਦੀ ਖ਼ਬਰ ਹੈ। ਪਿਛਲੇ ਦਿਨੀਂ ਛਾਤੀ ਵਿੱਚ ਦਰਦ ਕਾਰਨ ਹਸਪਤਾਲ ਦਾਖ਼ਲ ਹੋਣ ਤੋਂ ਬਾਅਦ, ਹੁਣ ਜਾਖੜ ਪੂਰੀ ਤਰ੍ਹਾਂ ਸਿਹਤਮੰਦ (ਨੌਂ-ਬਰ-ਨੌਂ) ਹਨ। ਸਿਹਤ ਵਿੱਚ ਤੇਜ਼ੀ ਨਾਲ ਹੋਏ ਸੁਧਾਰ ਤੋਂ ਬਾਅਦ ਉਹ ਅੱਜ ਦਿੱਲੀ ਪੁੱਜ ਗਏ ਹਨ।
ਭਾਜਪਾ ਲੀਡਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਸੁਨੀਲ ਜਾਖੜ ਭਾਜਪਾ ਦੇ ਕੌਮੀ ਪ੍ਰਧਾਨ ਦੀ ਚੋਣ ਪ੍ਰਕਿਰਿਆ ਦੇ ਸਬੰਧ ਵਿੱਚ ਦਿੱਲੀ ਗਏ ਹਨ। ਉਹ ਪ੍ਰਧਾਨਗੀ ਦੀ ਨੋਮੀਨੇਸ਼ਨ (ਨਾਮਜ਼ਦਗੀ) ਪ੍ਰਕਿਰਿਆ ਵਿੱਚ ਹਿੱਸਾ ਲੈਣਗੇ।