ਬਜ਼ੁਰਗਾਂ ਦੇ ਹੋਣਗੇ ਮੁਫ਼ਤ ਮੋਤੀਆਬਿੰਦ ਆਪਰੇਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ 19 ਜਨਵਰੀ
ਜਿਲਾ ਸਿਹਤ ਸੁਸਾਇਟੀ ਦੀ ਮੀਟਿੰਗ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਸਿਵਲ ਸਰਜਨ ਡਾਕਟਰ ਮਹੇਸ਼ ਪ੍ਰਭਾਕਰ ਨੇ ਕਿਹਾ ਕਿ 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੇ ਮੋਤੀਆਬਿੰਦ ਦੇ ਮੁਫ਼ਤ ਆਪਰੇਸ਼ਨ ਕੀਤੇ ਜਾਣਗੇ। ਮੋਤੀਆਬਿੰਦ ਦੇ ਸ਼ਿਕਾਰ ਬਜ਼ੁਰਗਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਸਾਰੇ ਯੋਗ ਲਾਭਪਾਤਰੀਆਂ ਦੇ ਆਪਰੇਸ਼ਨ ਮੁਫ਼ਤ ਕੀਤੇ ਜਾਣਗੇ। ਅੱਖਾਂ ਦੀ ਬਿਮਾਰੀ ਦੇ ਸ਼ਿਕਾਰ ਲੋਕਾਂ ਦੀ ਸ਼ਨਾਖਤ ਅਤੇ ਉਪਚਾਰ ਲਈ ਕੈਂਪ ਲਾਏ ਜਾ ਰਹੇ ਹਨ।
ਉਨਾਂ ਕਿਹਾ ਕਿ ਬਿਨਾਂ ਡਾਕਟਰ ਦੀ ਸਲਾਹ ਅਤੇ ਸਿਫਾਰਿਸ਼ ਦੇ ਐਮਟੀਪੀ ਕਿੱਟ ਨੂੰ ਵੇਚਨਾ ਗੈਰ ਕਾਨੂੰਨੀ ਹੈ। ਜੋ ਵੀ ਕੈਮਿਸਟ ਐਮਟੀਪੀ ਕਿੱਟ ਬਿਨਾ ਮਨਜ਼ੂਰੀ ਵੇਚਦਾ ਪਾਇਆ ਗਿਆ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਮੁੱਖਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭ

ਪਾਤਰੀਆਂ ਦੇ ਕਾਰਡ ਬਣਾਉਣ ਲਈ ਪਿੰਡ ਪੱਧਰ ਤੇ ਕੈੰਪ ਲਾਏ ਜਾਣਗੇ।
ਉਨ੍ਹਾਂ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਸਮੂਹ ਸਿਹਤ ਸੰਸਥਾਵਾਂ ਵਿੱਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ । ਆਮ ਜਨਤਾ ਅਤੇ ਸਟਾਫ ਲਈ ਸਾਫ ਸੁਥਰੇ ਬਾਥਰੁਮ ਮੁਹੱਈਆ ਕਰਵਾਏ ਜਾਣ। ਰਾਤ ਦੇ ਸਮੇਂ ਰੋਸ਼ਨੀ ਦਾ ਪੂਰਾ ਪ੍ਰਬੰਧ ਕੀਤਾ ਜਾਵੇ । ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਗਾਏ ਜਾਣ।
ਉਨ੍ਹਾਂ ਕਿਹਾ ਕਿ ਕੁੜੀਆਂ ਅਤੇ ਮੁੰਡਿਆ ਦੀ ਜਨਮ ਦਰ ਵਿਚ ਫ਼ਰਕ ਨੂੰ ਠੀਕ ਕਰਨ ਦਾ ਯਤਨ ਕੀਤਾ ਜਾਵੇ। ਗਰਭਵਤੀ ਮਾਵਾਂ ਦਾ ਮਹੀਨਾਵਾਰ ਚੈਕਅਪ ਯਕੀਨੀ ਬਣਾਇਆ ਜਾਵੇ। ਹਾਈ ਰਿਸਕ ਕੇਸਾਂ ਦਾ ਸਪੈਸ਼ਲਿਸਟ ਡਾਕਟਰ ਤੋ ਚੈਕਅਪ ਕਰਾਇਆ ਜਾਵੇ। ਡਿਲੀਵਰੀ ਕੇਸਾਂ ਦੀ ਰੈਫਰਲ ਸਬੰਧੀ ਕਾਰਨ ਸਪਸ਼ਟ ਕੀਤੇ ਜਾਣ। ਏਐਨਸੀ ਰਜਿਸਟੇ੍ਸ਼ਨ 100ਫੀਸਦੀ ਹੋਵੇ। ਮਰੀਜਾਂ ਦੀ ਸਹੂਲੀਅਤ ਨੂੰ ਤਰਜੀਹ ਦਿੱਤੀ ਜਾਵੇ।
ਇਸ ਮੌਕੇ ਸਹਾਇਕ ਸਿਵਲ ਸਰਜਨ ਗੁਰਦਾਸਪੁਰ ਡਾ. ਪ੍ਰਭਜੋਤ ਕੌਰ ਕਲਸੀ, ਜਿਲਾ ਪਰਿਵਾਰ ਭਾਲਾਈ ਅਫਸਰ ਡਾਕਟਰ ਤੇਜਿੰਦਰ ਕੌਰ,
ਜਿਲਾ ਟੀਕਾਕਰਨ ਅਫਸਰ ਡਾ. ਭਾਵਨਾ ਸ਼ਰਮਾ, ਜਿਲਾ ਸਿਹਤ ਅਫਸਰ ਡਾ. ਅੰਕੁਰ, ਸੀਨੀਅਰ ਮੈਡੀਕਲ ਅਫਸਰ ਡਾ. ਵਿੰਮੀ ਮਹਾਜਨ,ਡਾਕਟਰ ਅਮਰਦੀਪ ਸਿੰਘ ਬੈੰਸ, ਡਾਕਟਰ ਲਖਵਿੰਦਰ ਸਿੰਘ, ਡਾ. ਰਵਿੰਦਰ ਸਿੰਘ , ਡਾ. ਵਰਿੰਦਰ ਮੋਹਨ , ਡਾਕਟਰ ਜਸਵਿੰਦਰ ਸਿੰਘ, ਡਾਕਟਰ ਅਨੀਤਾ ਮਹਾਜਨ, ਡਾਕਟਰ ਲਲਿਤ ਮੋਹਨ,
ਜਿਲਾ ਐਪਿਡਮੋਲੋਜਿਸਟ ਡਾਕਟਰ ਗੁਰਪ੍ਰੀਤ ਕੌਰ, ਡਾ. ਵੰਦਨਾ , ਡਾਕਟਰ ਮਮਤਾ,ਡਾਕਟਰ ਅਮਨਦੀਪ ਕੌਰ, ਡਾਕਟਰ ਗੁਰਪਰਦੀਪ ਸਿੰਘ, ਡੀ ਪੀ ਐਮ ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।