ਸੀ ਐਮ ਦੀ ਯੋਗਸ਼ਾਲਾ ਸਕੀਮ ਤਹਿਤ ਭਾਈ ਰੂਪਾ ਵਿੱਚ ਯੋਗ ਕਰਨ ਵਾਲਿਆਂ ਨੂੰ ਮਿਲਿਆ ਯੋਗਾ ਕੋਚ
ਅਸ਼ੋਕ ਵਰਮਾ
ਬਠਿੰਡਾ, 31 ਮਾਰਚ 2026 ' ਬਾਕਸਿੰਗ ਕੋਚ ਨਿਰਮਲ ਸਿੰਘ ਭਾਈ ਰੂਪਾ ਨੇ ਦੱਸਿਆ ਕਿ ਸੀ ਐਮ ਯੋਗਸ਼ਾਲਾ ਦੇ ਅਧੀਨ ਭਾਈ ਰੂਪਾ ਨੂੰ ਇੱਕ ਯੋਗਾ ਕੋਚ ਮਿਲ ਗਿਆ ਹੈ। ਅਤੇ ਅੱਜ ਇਹਨਾਂ ਕਲਾਸਾਂ ਦੀ ਸ਼ੁਰੂਆਤ ਭਾਈ ਰੂਪਾ ਦੇ ਖੇਡ ਸਟੇਡੀਅਮ ਵਿਖੇ ਕੀਤੀ ਗਈ। ਇਸ ਯੋਗਾ ਕਲਾਸਾਂ ਨਾਲ ਲੋਕਾਂ ਨੂੰ ਸਰੀਰਕ ਤੰਦਰੁਸਤੀ ਮਿਲੇਗੀ। ਪਿੰਡ ਵਾਸੀਆਂ ਨੇ ਵੀ ਇਸ ਉਪਰਾਲੇ ਦਾ ਨਿੱਘਾ ਸਵਾਗਤ ਕੀਤਾ ਹੈ ਅਤੇ ਸਰਕਾਰ ਦੇ ਇਹਨਾਂ ਉਪਰਾਲਿਆਂ ਦੀ ਸਲਾਘਾ ਕੀਤੀ ਹੈ । ਯੋਗਾ ਕੋਚ ਹਰਮਨਦੀਪ ਸਿੰਘ ਲੋਕਾਂ ਨੂੰ ਯੋਗਾ ਦੇ ਲਾਭ ਬਾਰੇ ਦੱਸਿਆ ਗਿਆ ਤੇ ਯੋਗ ਆਸਣ ਕਰਵਾਏ ਗਏ।
ਇਸ ਸਮੇਂ ਭਾਈ ਰੂਪਾ ਆਮ ਆਦਮੀ ਪਾਰਟੀ ਦੀ ਇਕਾਈ ਅਤੇ ਖੇਡ ਪ੍ਰੇਮੀ ਹਾਜ਼ਰ ਸਨ
Click to Follow Babushahi Facebook page →