ਸੀਨੀਅਰ ਆਪ ਲੀਡਰ ਸੇਖਵਾਂ ਨੇ ਪ੍ਰਤਾਪ ਬਾਜਵਾ ਨੂੰ ਵਿਕਾਸ ਕਾਰਜਾਂ ਨੂੰ ਲੈ ਕੇ ਦਿੱਤੀ ਖੁੱਲੀ ਬਹਿਸ ਦੀ ਚੁਣੌਤੀ
ਕਿਹਾ ਸਰਕਾਰ ਵੱਲੋਂ ਕਰਵਾਏ ਗਏ ਕੰਮਾਂ ਦਾ ਅਖਬਾਰੀ ਬਿਆਨਬਾਜ਼ੀ ਕਰਕੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਬਾਜਵਾ
ਰੋਹਿਤ ਗੁਪਤਾ
ਗੁਰਦਾਸਪੁਰ 24 ਜੂਨ 2025- ਜਿਲਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸੇਖਵਾ ਨੇ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੂੰ ਜਨਤਕ ਤੌਰ ਤੇ ਖੁੱਲੀ ਬਹਿਸ ਦੀ ਦਿੱਤੀ ਚੁਣੌਤੀ ਦੇ ਦਿੱਤੀ ਹੈ। ਲੁਧਿਆਣਾ ਵੈਸਟ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਹੋਈ ਵੱਡੀ ਜਿੱਤ ਦੇ ਬਾਅਦ ਨਗਰ ਕੌਂਸਲ ਧਾਰੀਵਾਲ ਵਿਖੇ ਪਹੁੰਚੇ ਚੇਅਰਮੈਨ ਜਗਰੂਪ ਸੇਖਵਾ ਨੇ ਗੱਲਬਾਤ ਦੌਰਾਨ ਕਿਹਾ ਕਿ ਲੁਧਿਆਣਾ ਵੈਸਟ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਕਰਕੇ ਹੋਈ ਹੈ। ਗੁਜਰਾਤ ਜਿਸ ਨੂੰ ਬੀਜੇਪੀ ਦਾ ਗੜ੍ਹ ਕਿਹਾ ਜਾਂਦਾ ਹੈ ਉਸ ਵਿੱਚ ਵੀ ਇੱਕ ਸੀਟ ਵਿਧਾਨ ਸਭਾ ਦੀ ਆਮ ਆਦਮੀ ਪਾਰਟੀ ਨੇ ਜਿੱਤ ਹਾਸਿਲ ਕੀਤੀ ਹੈ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਬਰਕਰਾਰ ਹੈ ਅਤੇ ਆਮ ਆਦਮੀ ਪਾਰਟੀ ਨੈਸ਼ਨਲ ਪੱਧਰ ਤੇ ਤੇਜ਼ੀ ਦੇ ਨਾਲ ਇੱਕ ਵਾਰ ਫਿਰ ਉਭਰ ਰਹੀ ਹੈ।
ਕਾਦੀਆਂ ਨਗਰ ਕੌਂਸਲ ਨੂੰ 96 ਲੱਖ ਤੇ ਧਾਰੀਵਾਲ ਨਗਰ ਕੌਂਸਲ ਨੂੰ 86 ਲੱਖ ਰੁਪਏ ਦੇ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਅਖਬਾਰਾਂ ਵਿੱਚ ਦਿੱਤੇ ਬਿਆਨ ਤੇ ਜਗਰੂਪ ਸੇਖਵਾਂ ਨੇ ਤੰਜ ਕਸਦੇ ਹੋਏ ਕਿਹਾ ਕਿ ਪ੍ਰਤਾਪ ਬਾਜਵਾ ਗਲਤ ਬਿਆਨ ਅਖਬਾਰਾਂ ਵਿੱਚ ਲਗਾ ਰਹੇ ਹਨ। ਇਹ ਤਾਂ ਸਥਾਨਕ ਸਰਕਾਰਾਂ ਦੇ ਮੰਤਰੀ ਰਵਜੋਤ ਸਿੰਘ ਕੋਲੋਂ ਮਈ ਮਹੀਨੇ ਹੀ ਪਿਆਸ ਵਾਲੇ ਮੇਰੇ ਵੱਲੋਂ ਦੋਨਾਂ ਨਗਰ ਕੌਂਸਲਾਂ ਦੀਆਂ ਗ੍ਰਾਂਟਾਂ ਦੀ ਚਿੱਠੀ ਪਾਸ ਕਰਵਾ ਲਈ ਗਈ ਸੀ। ਸੇਖਵਾ ਨੇ ਕਿਹਾ ਕਿ ਉਹ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੂੰ ਖੁੱਲਾ ਚੈਲੇੰਜ ਕਰਦੇ ਹਨ ਕਿ ਜਿੱਥੇ ਮਰਜ਼ੀ ਜਨਤਕ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਉਨਾਂ ਦੇ ਨਾਲ ਹੁਣ ਤੱਕ ਹਲਕੇ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਲੈ ਕੇ ਖੁੱਲੀ ਬਹਿਸ ਕਰਨ ਤਾਂ ਜੋ ਪਬਲਿਕ ਨੂੰ ਵੀ ਪਤਾ ਲੱਗ ਸਕੇ ਕਿ ਵਿਕਾਸ ਕਾਰਜ ਕੌਣ ਕਰਵਾ ਰਿਹਾ ਹੈ ।