ਸ਼੍ਰੀ ਗੋਰੀ ਸ਼ੰਕਰ ਸੇਵਾ ਮੰਡਲ ਵੱਲੋਂ ਸ਼੍ਰੀ ਅਮਰਨਾਥ ਯਾਤਰਾ ਦੇ ਭੰਡਾਰੇ ਦਾ ਸਟਿੱਕਰ ਕੀਤਾ ਗਿਆ ਜਾਰੀ
ਜਗਰਾਉਂ, 30 ਅਪ੍ਰੈਲ (ਦੀਪਕ ਜੈਨ)
ਸ਼੍ਰੀ ਗੋਰੀ ਸ਼ੰਕਰ ਸੇਵਾ ਮੰਡਲ ਜਗਰਾਉਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਅਮਰਨਾਥ ਯਾਤਰਾ ਮੌਕੇ ਜੰਮੂ ਕਸ਼ਮੀਰ ਦੇ ਜਿਲਾ ਰਾਮਬਨ ਵਿਖੇ ਸੰਸਥਾ ਦੇ ਪ੍ਰਧਾਨ ਵਿਵੇਕ ਗੁਪਤਾ ਦੀ ਅਗਵਾਈ ਵਿੱਚ ਭੰਡਾਰਾ ਲਗਾਇਆ ਜਾਣਾ ਹੈ, ਜਿਸ ਸਬੰਧੀ ਸੰਸਥਾ ਦੇ ਮੈਂਬਰਾਂ ਵੱਲੋਂ ਸਟਿਕਰ ਵੀ ਜਾਰੀ ਕੀਤੇ ਗਏ ਹਨ । ਇਸ ਮੌਕੇ ਸੰਸਥਾ ਦੇ ਸਰਪ੍ਰਸਤ ਸੰਜੀਵ ਮਲਹੋਤਰਾ ਨੇ ਦੱਸਿਆ ਕਿ ਸੰਸਥਾ ਵੱਲੋਂ ਇਹ ਭੰਡਾਰਾ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ ਜੋ ਕਿ ਯਾਤਰਾ ਦੇ ਪਹਿਲੇ ਦਿਨ ਤੋਂ ਸ਼ੁਰੂ ਹੋ ਕੇ ਮਹਾਦੇਵ ਦੀ ਇੱਛਾ ਤੱਕ ਚਲਦਾ ਹੈ, ਉਨਾਂ ਦੱਸਿਆ ਕਿ ਸੰਸਥਾ ਵੱਲੋਂ ਯਾਤਰਾ ਤੋਂ ਕਰੀਬ 3 ਮਹੀਨੇ ਪਹਿਲਾਂ ਹੀ ਭੰਡਾਰੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ, ਇਸੇ ਲੜੀ ਤਹਿਤ ਸੰਸਥਾ ਦੇ ਮੈਂਬਰਾਂ ਵੱਲੋਂ ਇਕੱਤਰ ਹੋ ਕੇ ਸੰਸਥਾ ਦਾ ਸਟਿੱਕਰ ਜਾਰੀ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕੀ ਸਟਿੱਕਰ ਦਾ ਇਹ ਮਤਲਬ ਹੁੰਦਾ ਹੈ ਕਿ ਜੋ ਦਾਨੀ ਸੱਜਣ ਭੰਡਾਰੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਸੰਸਥਾ ਵੱਲੋਂ ਯਾਦਗਾਰ ਦੇ ਤੌਰ ਤੇ ਉਹਨਾਂ ਨੂੰ ਇਹ ਸਟਿੱਕਰ ਭੇਂਟ ਕੀਤਾ ਜਾਂਦਾ ਹੈ, ਇਸ ਸਟਿੱਕਰ ਰਾਹੀਂ ਹੋਰ ਲੋਕਾਂ ਨੂੰ ਵੀ ਸੰਸਥਾ ਦੇ ਕਾਰਜਾਂ ਬਾਰੇ ਪਤਾ ਲਗਦਾ ਹੈ ਜਿਸ ਨਾਲ ਵੱਧ ਤੋਂ ਵੱਧ ਸ਼ਰਧਾਲੂ ਨਾ ਕੇਵਲ ਸੰਸਥਾ ਨਾਲ ਜੁੜਦੇ ਹਨ ਬਲਕਿ ਜਿਹੜੇ ਸ਼ਰਧਾਲੂਆਂ ਨੇ ਯਾਤਰਾ ਕਰਨੀ ਹੈ ਹੁੰਦੀ ਹੈ ਉਹਨਾਂ ਨੂੰ ਵੀ ਯਾਤਰਾ ਬਾਰੇ ਪਤਾ ਲੱਗਦਾ ਹੈ ਅਤੇ ਉਹ ਵੀ ਭੰਡਾਰੇ ਤੇ ਪਹੁੰਚ ਕੇ ਹਰ ਕਿਸਮ ਦੀ ਸੁਵਿਧਾ ਅਤੇ ਮਦਦ ਭੰਡਾਰਾ ਕਮੇਟੀ ਤੋਂ ਪ੍ਰਾਪਤ ਕਰ ਸਕਦੇ ਹਨ। ਸਟਿੱਕਰ ਜਾਰੀ ਕਰਨ ਮੌਕੇ ਅਸ਼ਵਨੀ ਕੁਮਾਰ ਲਾਲਾ, ਸੁਮਿਤ ਸ਼ਾਸਤਰੀ, ਵਰਿੰਦਰ ਗਰਗ, ਸੁਖਦੀਪ ਨਾਹਰ, ਸਚਿਨ ਲੂੰਬਾ, ਬਿਰਜ ਲਾਲ ਅਤੇ ਸੁਧਰਮ ਸਿੰਗਲਾ ਆਦ ਸੰਸਥਾ ਦੇ ਮੈਂਬਰ ਹਾਜ਼ਰ ਸਨ।
Click to Follow Babushahi Facebook page →