ਸ਼ਹੀਦੀ ਗੇਟ ਦੀ ਥਾਂ ਨੂੰ ਲੈ ਕੇ ਪੰਚਾਇਤ ਅਤੇ ਕਾਰਗਿਲ ਸ਼ਹੀਦ ਦੀ ਪਤਨੀ ਵਿਚਾਲੇ ਹੋਇਆ ਵਿਵਾਦ
ਸ਼ਹੀਦ ਦੀ ਪਤਨੀ ਨੇ ਵੀਰ ਚੱਕਰ ਵਾਪਸ ਕਰਨ ਦਿੱਤੀ ਚੇਤਾਵਨੀ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਛੀਨਾ ਬੇਟ ਵਿਖੇ ਬਨ ਰਹੇ ਕਾਰਗਿਲ ਸ਼ਹੀਦ ਨਿਰਮਲ ਸਿੰਘ ਦੇ ਸ਼ਹੀਦੀ ਗੇਟ ਨੂੰ ਲੈ ਕੇ ਸ਼ਹੀਦ ਨਿਰਮਲ ਸਿੰਘ ਦੀ ਪਤਨੀ ਅਤੇ ਪਿੰਡ ਛੀਨਾ ਬੇਟ ਦੀ ਪੰਚਾਇਤ ਵਿਚਾਲੇ ਵਿਵਾਦ ਵੱਧ ਰਿਹਾ ਹੈ । ਸ਼ਹੀਦੀ ਗੇਟ ਬਣਾਉਣ ਲਈ ਸਰਕਾਰ ਵੱਲੋਂ 25 ਸਾਲ ਬਾਅਦ 10 ਲੱਖ ਰੁਪਏ ਦੀ ਗਰਾਂਟ ਭੇਜੀ ਗਈ ਹੈ। ਜਿੱਥੇ ਸ਼ਹੀਦੀ ਪਤਨੀ ਦੀ ਮੰਗ ਹੈ ਕਿ ਸ਼ਹੀਦੀ ਗੇਟ ਪੁਰਾਨਾ ਸ਼ਾਲਾ ਤੋਂ ਛੀਨਾ ਬੇਟ ਜਾਂਦੀ ਲਿੰਕ ਰੋਡ ਦੇ ਸ਼ੁਰੂ ਤੇ ਬਣਨਾ ਚਾਹੀਦਾ ਹੈ ਜਦਕਿ ਪਿੰਡ ਦੀ ਪੰਚਾਇਤ ਵੱਲੋਂ ਇਹ ਗੇਟ ਪਿੰਡ ਵਿੱਚ ਬਣਵਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ।
ਸ਼ਹੀਦ ਨਿਰਮਲ ਸਿੰਘ ਦੀ ਪਤਨੀ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੀ ਮੰਗ ਅਨੁਸਾਰ ਸ਼ਹੀਦੀ ਗੇਟ ਉਹਨਾਂ ਵੱਲੋਂ ਦੱਸੀ ਜਾ ਰਹੀ ਜਗ੍ਹਾ ਤੇ ਨਹੀਂ ਬਣਾਇਆ ਜਾਂਦਾ ਤਾਂ ਉਹ ਸ਼ਹੀਦ ਨੂੰ ਮਰਨ ਉਪਰੰਤ ਮਿਲਿਆ ਵੀਰ ਚੱਕਰ ਵਾਪਸ ਕਰ ਦੇਣਗੇ ।ਉੱਥੇ ਹੀ ਸ਼ਹੀਦ ਦੀ ਪਤਨੀ ਦੀ ਮੰਗ ਦਾ ਸਮਰਥਨ ਕਰ ਰਹੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਐਸ ਪੀ ਗੌਸਲ ਦਾ ਦੋਸ਼ ਹੈ ਕਿ ਜਦੋਂ ਉਹ ਸ਼ਹੀਦ ਦੀ ਪਤਨੀ ਦੀ ਮੰਗ ਨੂੰ ਲੈ ਕੇ ਸੰਗ ਪੰਚਾਇਤ ਨਾਲ ਗੱਲ ਕਰਨ ਗਏ ਤਾਂ ਪੰਚਾਇਤ ਵੱਲੋਂ ਉਹਨਾਂ ਨਾਲ ਧੱਕਾ ਮੁੱਕੀ ਕੀਤੀ ਗਈ ਜਦਕਿ ਸਰਪੰਚ ਛੀਨਾ ਬੇਟ ਗੁਰਪ੍ਰੀਤ ਸਿੰਘ ਅਤੇ ਸਾਬਕਾ ਪੰਚਾਇਤ ਮੈਂਬਰ ਕਰਨੈਲ ਸਿੰਘ ਨੇ ਧੱਕਾ ਮੁੱਕੀ ਦੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਹੈ ਅਤੇ ਨਾਲ ਹੀ ਕਿਹਾ ਹੈ ਕਿ ਸ਼ਹੀਦ ਨਿਰਮਲ ਸਿੰਘ ਦੀ ਸਮਾਰਕ ਪਿੰਡ ਵਿੱਚ ਬਣੀ ਹੋਈ ਹੈ ਸ਼ਹੀਦ ਦਾ ਘਰ ਪਿੰਡ ਵਿੱਚ ਹੈ ਇਸ ਲਈ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਹੀ ਸ਼ਹੀਦੀ ਗੇਟ ਦਾ ਨਿਰਮਾਣ ਵੀ ਪਿੰਡ ਵਿੱਚ ਕਰਵਾਇਆ ਜਾ ਰਿਹਾ ਹੈ।