ਰਜੇਸ਼ ਕੁਮਾਰ ਪਾਂਡੇ ਜਨਰਲ ਮੈਨੇਜਰ ਨਾਰਦਰਨ ਜੋਨ ਰੇਲਵੇ ਨੂੰ ਇਲਾਕਾ ਨਿਵਾਸੀਆਂ ਵੱਲੋਂ ਮੰਗ ਪੱਤਰ ਸੌਂਪਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਤੇ ਹੋਰ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 20 ਅਪ੍ਰੈਲ 2026 : ਅੱਜ ਰੇਲਵੇ ਸਟੇਸ਼ਨ ਸਰਹਿੰਦ ਜੰਕਸ਼ਨ ਤੇ ਉੱਤਰੀ ਜੋਨ ਦੇ ਜਨਰਲ ਮੈਨੇਜਰ ਨੇ ਆਪਣੇ ਦੌਰੇ ਦੌਰਾਨ ਜਿੱਥੇ ਇਲਾਕੇ ਦੀਆਂ ਮੋਹਤਬਰ ਸਖਸ਼ੀਅਤਾਂ ਨਾਲ ਗੱਲਬਾਤ ਕੀਤੀ ਉੱਥੇ ਪੰਜਾਬ ਸਰਕਾਰ ਦੇ ਨੁਮਾਇੰਦੇ ਸੂਬਾ ਸਪੋਕਸਪਰਸਨ ਗੁਰਵਿੰਦਰ ਸਿੰਘ ਢਿੱਲੋਂ ਚੇਅਰਮੈਨ ਨੇ ਆਪਣੇ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਇੱਕ ਮੰਗ ਪੱਤਰ ਸੌਂਪਿਆ ,ਜਿਸ ਵਿੱਚ ਮੰਗ ਕਰਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਸਰਹਿੰਦ ਜੰਕਸ਼ਨ ਰੇਲਵੇ ਸਟੇਸ਼ਨ ਛੇ ਸਾਲ ਤੇ ਸੱਤ ਸਾਲ ਦੀ ਉਮਰ ਵਿੱਚ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਰਤੀ ਉੱਤੇ ਸਥਿੱਤ ਹੈ।ਹਰ ਸਾਲ ਦਿਸੰਬਰ ਮਹੀਨੇ ਤੋਂ ਇਲਾਵਾ ਸਾਰੇ ਸਾਲ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ ਧਰਤੀ ਤੇ ਸਹਿਬਜ਼ਾਦਿਆਂ ਦੀ ਯਾਦ ਨੂੰ ਨੱਤ ਮਸਤਕ ਹੋਣ ਆੳਂਦੇ ਹਨ ਉੱਥੇ ਮੁਸਲਮਾਨ ਭਰਾਵਾਂ ਦੇ ਦੂਸਰੇ ਸਥਾਨ ਵਾਲੇ ਮੱਕੇ ਵੱਜੋਂ ਜਾਣੇ ਜਾਂਦੇ ਰੋਜ਼ਾ ਸ਼ਰੀਫ਼ ਵੀ ਇਸੇ ਧਰਤੀ ਤੇ ਸ਼ਸ਼ੋਭਤ ਹਨ ,
ਚੇਅਰਮੈਨ ਢਿੱਲੋਂ ਨੇ ਦੁਰੰਤੋ ਐਕਸਪ੍ਰੈਸ,ਵੰਦੇ ਭਾਰਤ, ਸ਼ਾਨੇ ਪੰਜਾਬ,ਸਵਰਨ ਸ਼ਤਾਬਦੀ ਐਕਸਪ੍ਰੈਸ ਗੱਡੀਆਂ ਦਾ ਦੋਨੋ ਪਾਸੇ ਠਹਿਰਾਵ ਅਤੇ ਕਰੋਨਾ ਕਾਲ ਤੋਂ ਮੋਹਾਲੀ ਰੂਟ ਵੱਲ ਡਾਇਵਰਟ ਕੀਤੀ ਪਸ਼ਚਿਮ ਐਕਸਪ੍ਰੈਸ ਦਾ ਸਰਹਿੰਦ ਜੰਕਸ਼ਨ ਤੇ ਠਹਿਰਾਵ ਸਮੇਤ ਕਰਨ ਲਈ ਬੇਨਤੀ ਕੀਤੀ। ਗੇਟ ਨੰ 146ਦੀ ਥਾਂ ਬਣੇ ਅੰਡਰ ਪਾਸ ਸ਼ੇਖਪੁਰਾ ਵਿਚ ਸਟਰੀਟ ਲਾਈਟਾਂ ਲਾਉਣ ਲਈ ਬੇਨਤੀ ਕੀਤੀ , ਜੀ ਐਮ ਸਹਿਬ ਨੇ ਸਾਰੀ ਗੱਲ ਬਾਤ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਮੰਗ ਪੱਤਰ ਅਨੁਸਾਰ ਜਲਦੀ ਤੋਂ ਜਲਦੀ ਪੂਰਨ ਮੰਗਾਂ ਮੰਨਕੇ ਫ਼ੈਸਲਾ ਦੇਣ ਦਾ ਭਰੋਸਾ ਦਿੱਤਾ , ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ ਅਤੇ ਬਿਕਰਮਜੀਤ ਸਿੰਘ ਵਿੱਕੀ ਤਰਖਾਣ ਮਾਜਰਾ ਵੀ ਬਾਕੀ ਸ਼ਖ਼ਸ਼ੀਅਤਾਂ ਨਾਲ ਹਾਜ਼ਰ ਸਨ
Click to Follow Babushahi Facebook page →