ਭੇਦ ਭਰੇ ਹਾਲਾਤਾਂ ਵਿੱਚ ਰੇਲਵੇ ਲਾਈਨ ਤੇ ਕਿਨਾਰੇ 10 ਫੁੱਟ ਗਿਆ ਰੇਟ ਹੋਏ ਵਿੱਚੋਂ ਮਿਲੀ ਬਜ਼ੁਰਗ ਦੀ ਲਾਸ਼
ਪਰਿਵਾਰ ਨੇ ਜਤਾਈ ਕਤਲ ਦਾ ਸ਼ੱਕ
ਰੋਹਿਤ ਗੁਪਤਾ
ਗੁਰਦਾਸਪੁਰ , 13 ਮਾਰਚ 2026 :
ਕਾਹਨੂੰਵਾਨ ਰੋਡ 'ਤੇ ਰੇਲਵੇ ਲਾਈਨ ਦੇ ਨੇੜੇ ਡੂੰਗੇ ਟੋਏ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਲਾਸ਼ ਦੇਖ ਕੇ ਵਸਨੀਕਾਂ ਨੇ ਤੁਰੰਤ ਜੀਆਰਪੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ। ਪੁਲਿਸ ਮੌਕੇ 'ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕ ਦੀ ਪਛਾਣ ਦੇਸ ਰਾਜ ਉਮਰ 65 ਸਾਲ ਵਜੋਂ ਹੋਈ ਹੈ, ਜੋ ਕਿ ਧਾਰੀਵਾਲ ਦੇ ਫੱਤਨੰਗਲ ਦਾ ਰਹਿਣ ਵਾਲਾ ਸੀ। ਦੇਸ ਰਾਜ ਮਜ਼ਦੂਰੀ ਕਰਦਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ, ਉਹ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਸੀ। ਉਸਦੇ ਪੁੱਤਰ ਸੈਮੂਅਲ ਨੇ ਦੱਸਿਆ ਕਿ ਉਹ ਉਸਦੇ ਪਿਤਾ ਦੀ ਕਈ ਦਿਨਾਂ ਤੋਂ ਭਾਲ ਕਰ ਰਹੇ ਸਨ, ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਅੱਜ ਸਵੇਰੇ, ਉਨ੍ਹਾਂ ਨੂੰ ਕਾਹਨੂੰਵਾਨ ਰੋਡ 'ਤੇ ਰੇਲਵੇ ਲਾਈਨ ਦੇ ਨੇੜੇ ਕਰੀਬ 10 ਫੁੱਟ ਗਿਆ ਹਰੇ ਟੋਏ ਵਿੱਚ ਇੱਕ ਲਾਸ਼ ਪਈ ਹੋਣ ਦੀ ਸੂਚਨਾ ਮਿਲੀ, ਜਿਸਦੀ ਪਛਾਣ ਉਸਦੇ ਪਿਤਾ ਵਜੋਂ ਹੋਈ।
ਸੈਮੂਅਲ ਨੇ ਸ਼ੱਕ ਜਾਹਿਰ ਕੀਤਾ ਹੈ ਕਿ ਉਸਦੇ ਪਿਤਾ ਦਾ ਕਤਲ ਕਰਕੇ ਲਾਸ਼ ਨੂੰ ਰੇਲਵੇ ਲਾਈਨ ਦੇ ਨੇੜੇ ਟੋਏ ਵਿੱਚ ਸੁੱਟ ਦਿੱਤਾ ਗਿਆ ਹੈ।ਉਸ ਨੇ ਮੰਗ ਕੀਤੀ ਹੈ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ।
ਇਸ ਦੌਰਾਨ, ਜੀਆਰਪੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਰੇਲਵੇ ਚੌਂਕੀ ਇੰਚਾਰਜ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਸਹੀ ਕਾਰਨ ਪਤਾ ਲੱਗੇਗਾ ਪਰ ਮੁੱਢਲੀ ਜਾਂਚ ਵਿੱਚ ਲੱਗਦਾ ਹੈ ਕਿ ਜਿਵੇਂ ਪ੍ਰਿਥਾਂ ਚੋਂ ਦੇਸ਼ਰਾਜ ਵੈਲਥੀ ਨਾਲ ਗਹਿਰੇ ਟੋਏ ਵਿੱਚ ਡਿੱਗ ਗਿਆ ਹੋਏ ਅਤੇ ਬਾਅਦ ਵਿੱਚ ਉਸ ਕੋਲੋਂ ਉਪਰ ਨਾ ਆਇਆ ਗਿਆ ਉਹ ਹੋਏ । ਲਾਸ਼ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਲਾਸ਼ ਅਤੇ ਚਾਰ ਦਿਨ ਪੁਰਾਣੀ ਹੋ ਗਈ ਹੈ।
Click to Follow Babushahi Facebook page →