ਰਾਜੀਵ ਵਰਮਾ “ਮਾਣ ਪੰਜਾਬ ਦਾ” ਐਵਾਰਡ ਨਾਲ ਸਨਮਾਨਿਤ
ਫਗਵਾੜਾ, 12 ਫਰਵਰੀ ( ) ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਅਤੇ ਸੰਗੀਤ ਦਰਪਨ ਵੱਲੋਂ ਫਗਵਾੜਾ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਰਾਜੀਵ ਵਰਮਾ ਸਾਬਕਾ ਏ.ਡੀ.ਸੀ. ਕਮ- ਕਮਿਸ਼ਨਰ ਫਗਵਾੜਾ ਪੰਜਾਬ ਨੂੰ ਖ਼ਾਸ ਕਰਕੇ ਫਗਵਾੜਾ ਦੇ ਵਿਕਾਸ ਲਈ ਦਿੱਤੀਆਂ ਸ਼ਾਨਦਾਰ ਸੇਵਾਵਾਂ ਲਈ “ਮਾਣ ਪੰਜਾਬ ਦਾ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵੱਖੋ-ਵੱਖਰੇ ਬੁਲਾਰਿਆਂ ਨੇ ਉਹਨਾਂ ਸੰਬੰਧੀ ਬੋਲਦਿਆਂ ਕਿਹਾ ਕਿ ਰਾਜੀਵ ਵਰਮਾ ਨਿਪੁੰਨ ਪੀ.ਸੀ.ਐੱਸ. ਅਫ਼ਸਰ ਸਨ, ਜਿਹਨਾਂ ਨੇ ਫਗਵਾੜਾ, ਨਵਾਂ ਸ਼ਹਿਰ, ਜਲੰਧਰ ਨੂੰ ਸਵੱਛ ਭਾਰਤ ਸਕੀਮ ਤਹਿਤ ਪਹਿਲਾ ਦਰਜਾ ਦੁਆਇਆ ਅਤੇ ਆਪ ਜੀ ਨੂੰ ਇਹ ਵਿਲੱਖਣ ਸੇਵਾਵਾਂ ਲਈ ਦੋ ਵਾਰ ਪ੍ਰੈਜੀਡੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਪੰਜਾਬ ਦੀ ਨਸ਼ਾ ਮੁਕਤ ਲਹਿਰ ‘ਚ ਆਪ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ ਅਤੇ ਗੀਤਾਂ ਰਾਹੀਂ ਗੀਤਕਾਰਾਂ ਤੋਂ ਗੀਤ ਗੁਆ ਕੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਸੁਨੇਹਾ ਦਿੱਤਾ। ਇਸ ਸਮੇਂ ਬੋਲਦਿਆਂ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਰਾਜੀਵ ਵਰਮਾ ਨੇ ਸਰਕਾਰੀ ਨੌਕਰੀ ਨਿਭਾਉਂਦਿਆਂ ਸਮਾਜ ਸੇਵਾ ਦੇ ਕਾਰਜਾਂ ਵਿੱਚ ਵਿਸ਼ੇਸ਼ ਦਿਲਚਸਪੀ ਲਈ ਅਤੇ ਫਗਵਾੜਾ ਵਿੱਚ ਨਵੇਂ ਪ੍ਰੋਜੈਕਟ ਆਰੰਭ ਕਰਨ ਦੀ ਪਹਿਲਕਦਮੀ ਕੀਤੀ। ਇਸੇ ਕਰਕੇ ਫਗਵਾੜਾ ਨਿਵਾਸੀ ਉਹਨਾਂ ਦਾ ਸਨਮਾਨ ਕਰਦੇ ਹਨ। ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ ਨੇ ਕਿਹਾ ਕਿ ਫਗਵਾੜੇ ਦੀਆਂ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਆਪਣੀ ਡਿਊਟੀ ਨੂੰ ਪ੍ਰਣਾਏ ਅਫ਼ਸਰ ਰਾਜੀਵ ਵਰਮਾ ਦਾ ਸਨਮਾਨ ਅਸਲ ਅਰਥਾਂ ਵਿੱਚ ਲੋਕਾਂ ਦਾ ਆਪਣਾ ਸਨਮਾਨ ਹੈ। ਆਪਣੀ ਡਿਊਟੀ ਦੌਰਾਨ ਉਹ ਆਮ ਲੋਕਾਂ ਅਤੇ ਆਪਣੇ ਅਧੀਨ ਕਰਮਚਾਰੀਆਂ ਨਾਲ ਰਲ਼ ਕੇ ਕੰਮ ਕਰਨ ਦੀ ਨਿਵੇਕਲੀ ਮਿਸਾਲ ਸਨ। ਵਿਸ਼ੇਸ਼ ਸਮਾਗਮ ਵਿੱਚ ਉਹਨਾਂ ਨੂੰ ਦੁਸ਼ਾਲਾ, ਮੰਮੰਟੋ ਅਤੇ ਪੁਸਤਕਾਂ ਦਾ ਸੈੱਟ ਭੇਂਟ ਕੀਤਾ ਗਿਆ।
ਇਸ ਸਮੇਂ ਹੋਰਨਾਂ ਤੋਂ ਬਿਨਾਂ ਸ: ਗੁਰਚਰਨ ਸਿੰਘ ਨਾਇਬ ਤਹਿਸੀਲਦਾਰ,ਹਰੀਪਾਲ ਸਿੰਘ, ਅਸ਼ੋਕ ਸੇਠੀ , ਡਾ: ਜਸਜੀਤ ਸਿੰਘ ਵਿਰਕ, ਅਜੀਤ ਸਿੰਘ ਵਾਲੀਆ, ਰਵਿੰਦਰ ਚੋਟ, ਹੈਰੀ ਬਜਾਜ ਡੈਨਮਾਰਕ, ਚੇਤਨ ਬਜਾਜ, ਪ੍ਰੋ: ਅਸ਼ੋਕ ਚੱਢਾ, ਮੋਹਨ ਸਿੰਘ ਗਾਂਧੀ, ਪੱਤਰਕਾਰ ਟੀ.ਡੀ.ਚਾਵਲਾ, ਦੀਪਕ ਕੋਹਲੀ, ਮੁਨੀਸ਼ ਮਿਗਲਾਨੀ, ਸ਼ਰਨਜੀਤ ਸਿੰਘ, ਯਸ਼ ਸ਼ਰਮਾ, ਓਮ ਪ੍ਰਕਾਸ਼ ਉੱਪਲ , ਕਾਨੂੰਗੋ ਪਰਮਜੀਤ ਸਿੰਘ , ਸਰਵਜੀਤ ਕੰਡਾ ਆਦਿ ਹਾਜ਼ਰ ਸਨ।