ਮੌਜੂਦਾ ਤੇ ਸਾਬਕਾ ਸਰਪੰਚ 'ਚ ਹੋਈ ਖੂਨੀ ਝੜਪ
ਜੰਮ ਕੇ ਚਲੇ ਤੇਜਧਾਰ ਹਥਿਆਰ
ਦੋਨੋਂ ਧੀਰਾਂ ਨੇ ਇੱਕ ਦੂਜੇ ਤੇ ਲਗਾਏ ਹਮਲਾ ਕਰਨ ਦੋਸ਼, ਮੌਜੂਦਾ ਸਰਪੰਚ ਦਾ ਹਾਲ ਚਾਲ ਜਾਣਨ ਹਸਪਤਾਲ ਪਹੁੰਚੇ ਪ੍ਰਤਾਪ ਬਾਜਵਾ ਨੇ ਪ੍ਰਸ਼ਾਸਨ ਤੇ ਸਰਕਾਰੀ ਦਬਾਅ ਵਿੱਚ ਵਿਤਕਰਾ ਕਰਨ ਦਾ ਲਾਇਆ ਦੋਸ਼
ਰੋਹਿਤ ਗੁਪਤਾ , ਗੁਰਦਾਸਪੁਰ
ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਚ ਮਾਹੌਲ ਉਸ ਵੇਲੇ ਤਨਾਅ ਪੂਰਨ ਬਣ ਗਿਆ । ਜਦੋਂ ਮੌਜੂਦਾ ਤੇ ਸਾਬਕਾ ਸਰਪੰਚ ਧਿਰਾਂ ਦਰਮਿਆਨ ਇੱਕ ਮਾਮੂਲੀ ਤਕਰਾਰ ਤੋਂ ਬਾਅਦ ਮਾਮਲਾ ਖੂਨੀ ਝੜਪ ਦਾ ਰੂਪ ਅਖਤਿਆਰ ਗਿਆ । ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਦੀ ਵਸਨੀਕ ਇੱਕ ਹੋਰ ਪਰਿਵਾਰ ਦੇ ਮਕਾਨ ਦੇ ਵਿਵਾਦ ਦੇ ਚਲਦਿਆਂ ਕਾਂਗਰਸੀ ਸਰਪੰਚ ਮਨਜਿੰਦਰ ਸਿੰਘ ਅਤੇ ਆਪ ਪਾਰਟੀ ਦੇ ਸਾਬਕਾ ਸਰਪੰਚ ਭਗਵੰਤ ਸਿੰਘ ਦਰਮਿਆਨ ਹੋਏ ਮਾਮੂਲੀ ਤਕਰਾਰ ਤੋਂ ਇਹ ਮਾਮਲਾ ਜਾਨਲੇਵਾ ਖੂਨੀ ਝੜਪ ਚ ਤਬਦੀਲ ਹੋ ਗਿਆ ।
ਸਿਵਲ ਹਸਪਤਾਲ ਗੁਰਦਾਸਪੁਰ ਜੇਰੇ ਇਲਾਜ ਸਰਪੰਚ ਮਨਜਿੰਦਰ ਸਿੰਘ ਨੇ ਦੋਸ਼ ਲਗਾਏ ਕਿ ਪਿੰਡ ਦੀ ਇੱਕ ਔਰਤ ਸੁਖਵਿੰਦਰ ਕੌਰ ਦੇ ਮਕਾਨ ਦਾ ਕੋਈ ਵਿਵਾਦ ਚੱਲ ਰਿਹਾ ਸੀ ਤੇ ਸਰਪੰਚ ਹੋਣ ਦੇ ਨਾਤੇ ਓਹ ਉਕਤ ਔਰਤ ਦੇ ਘਰ ਮਸਲਾ ਸੁਲਝਾਉਣ ਲਈ ਪੁੱਜੇ ਸੀ। ਅਤੇ ਉੱਥੇ ਮੌਜੂਦ ਸਾਬਕਾ ਸਰਪੰਚ ਭਗਵੰਤ ਸਿੰਘ ਨਾਲ ਬਹਿਸ ਬਾਜੀ ਜਰੂਰ ਹੋਈ ਸੀ। ਪਰ ਉਸ ਤੋਂ ਬਾਅਦ ਜਦੋਂ ਉਹ ਆਪਣੇ ਘਰ ਆ ਗਏ ਤਾਂ ਸਾਬਕਾ ਸਰਪੰਚ ਭਗਵੰਤ ਸਿੰਘ ਨੇ ਉਹਨਾਂ ਦੇ ਘਰ ਤੇ ਆ ਕੇ ਆਪਣੇ ਹੋਰਨਾਂ ਸਾਥੀਆਂ ਸਮੇਤ ਉਨਾਂ ਤੇ ਹਮਲਾ ਕਰ ਦਿੱਤਾ। ਸਰਪੰਚ ਨੇ ਦੱਸਿਆ ਕਿ ਉਸ ਦੇ ਘਰ ਦੇ ਸਾਹਮਣੇ ਬਾਹਰ ਗਲੀ ਚ ਤੇਜ ਧਾਰ ਰਵਾਇਤੀ ਹਥਿਆਰਾਂ ਨਾਲ ਸਰਪੰਚ ਅਤੇ ਉਸ ਦੀ ਪਤਨੀ ਤੇ ਕੀਤੇ ਹਮਲੇ ਦੇ ਉਹਨਾਂ ਦੇ ਕੋਲ ਕਈ ਵੀਡੀਓ ਸਬੂਤ ਵੀ ਹਨ । ਜਦੋਂ ਕਿ ਕਾਂਗਰਸੀ ਸਰਪੰਚ ਦਾ ਹਾਲ ਜਾਨਣ ਲਈ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੀ ਗੁਰਦਾਸਪੁਰ ਹਸਪਤਾਲ ਪੁੱਜੇ ਤੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਬੰਦਿਆਂ ਨਾਲ ਧੱਕੇਸ਼ਾਹੀਆਂ ਕਰਨ ਦੇ ਜਿੱਥੇ ਦੋਸ਼ ਲਗਾਏ ਉੱਥੇ ਹੀ ਉਹਨਾਂ ਇਹ ਵੀ ਕਿਹਾ ਕਿ ਇੱਕ ਤਾਂ ਆਪ ਪਾਰਟੀ ਦੇ ਚਹੇਤਿਆਂ ਨੇ ਉਹਨ੍ਾਂ ਦੇ ਬੰਦਿਆਂ ਨੂੰ ਸੱਟਾਂ ਲਾਈਆਂ ਅਤੇ ਦੂਸਰਾ ਉਲਟਾ ਆਪਨੇ ਝੂਠੀਆਂ ਸੱਟਾਂ ਲਾ ਕੇ ਹੁਣ ਸਾਡੇ ਬੰਦੀਆਂ ਤੇ ਫਰਜ਼ੀ ਪਰਚੇ ਕਰਾਉਣਾ ਚਾਹੁੰਦੇ ਹਨ । ਸਰਦਾਰ ਬਾਜਵਾ ਨੇ ਜ਼ਿਲ੍ਾ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਦੇ ਬੰਦਿਆਂ ਖ਼ਿਲਾਫ਼ ਕੋਈ ਝੂਠਾ ਮਾਮਲਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾਂ ਇਨਸਾਫ ਨਾ ਮਿਲਿਆ ਤਾਂ ਉਹ ਆਪਣੀ ਧਿਰ ਨੂੰ ਇਨਸਾਫ ਦਵਾਉਣ ਲਈ ਹਰ ਤਰ੍ਹਾਂ ਦਾ ਸੰਘਰਸ਼ ਵਿਡਣ ਕਰ ਲਈ ਤਿਆਰ ਹੋਣਗੇ। ਉਹਨਾਂ ਚਿਤਾਵਨੀ ਭਰੇ ਤਿੱਖੇ ਲਫ਼ਜ਼ਾਂ ਚ ਇਹ ਵੀ ਕਿਹਾ ਕਿ ਸਾਡੇ ਕਾਂਗਰਸੀ ਬੰਦਿਆਂ ਨੇ ਤਾਂ ਚਾਰ ਸਾਲ ਝਾੜੂ ਵਾਲਿਆਂ ਦੀ ਹਰ ਧੱਕੇਸ਼ਾਹੀ ਨੂੰ ਸ਼ਹਿ ਲਿਆ ਹੈ । ਪਰ ਥੋੜੇ ਸਮੇਂ ਬਾਅਦ ਜਦੋਂ ਸਰਕਾਰ ਦਾ ਤਖਤਾ ਪਲਟ ਹੋਇਆ ਤਾਂ ਇਨਾਂ ਤੋਂ ਸਾਡਾ ਭਾਰ ਝੱਲਿਆ ਨਹੀਂ ਜਾਣਾ ।
ਦੂਜੇ ਪਾਸੇ ਇਨਾ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਹਰਚੋਵਾਲ ਚ ਜੇਰੇ ਇਲਾਜ ਸਾਬਕਾ ਸਰਪੰਚ ਭਗਵੰਤ ਸਿੰਘ ਦਾ ਕਹਿਣਾ ਹੈ ਕਿ ਵਿਵਾਦਤ ਸਥਾਨ ਤੇ ਮਨਜਿੰਦਰ ਸਿੰਘ ਨਾਲ ਉਹਨਾਂ ਦਾ ਕੋਈ ਮਾਮੂਲੀ ਤਕਰਾਰ ਨਹੀਂ ਹੋਇਆ ਸਗੋਂ ਸਰਪੰਚ ਅਤੇ ਉਸ ਦੇ ਓਸ ਦੇ ਨਾਲ ਪੁੱਜੇ ਸਾਰੇ ਗਰੁੱਪ ਨੇ ਉਹਨਾਂ ਦੀ ਜਿੱਥੇ ਬਹੁਤ ਹੀ ਬੇਰਹਿਮੀ ਨਾਲ ਬੇਤਹਾਸ਼ਾ ਮਾਰ ਕਟਾਈ ਕੀਤੀ ਹੈ । ਉੱਥੇ ਹੀ ਤਿੱਖੇ ਹਥਿਆਰਾਂ ਨਾਲ ਉਨਾਂ ਦੀ ਪੂਰੀ ਤਸੱਲੀ ਨਾਲ ਵੱਢ ਟੁੱਕ ਵੀ ਕੀਤੀ ਹੈ। ਉਨਾਂ ਇਹ ਵੀ ਦੋਸ਼ ਲਗਾਏ ਕਿ ਇਸ ਸਰਪੰਚ ਦਾ ਪੁਰਾਣਾ ਰਿਕਾਰਡ ਵੀ ਅਪਰਾਧਿਕ ਹੈ ਤੇ ਅਜਿਹੀਆਂ ਖੂਨੀ ਝੜਪਾਂ ਨੂੰ ਅੰਜਾਮ ਇਸ ਤੋਂ ਪਹਿਲਾਂ ਵੀ ਕਈ ਵਾਰ ਪ੍ਰਤਾਪ ਬਾਜਵਾ ਦੀ ਸ਼ਹਿ ਤੇ ਇਹ ਸਰਪੰਚ ਦੇ ਚੁੱਕਾ ਹੈ। ਲਹੂ ਲੁਹਾਨ ਹੋਏ ਉਕਤ ਦੋਨਾਂ ਧਿਰਾਂ ਨੇ ਇੱਕ ਦੂਸਰੇ ਉੱਪਰ ਸਖਤ ਕਾਰਵਾਈ ਕਰਨ ਦੀ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ।
Click to Follow Babushahi Facebook page →