ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਤੀ ਸ਼ਰਧਾਂਜਲੀ
- ਸਿਰਸਾ ਦੇ ਤੇਜਾ ਖੇੜੀ ਫਾਰਮ ਵਿਚ ਸਰਕਾਰ ਸਨਮਾਨ ਨਾਲ ਹੋਇਆ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦਾ ਅੰਤਮ ਸੰਸਕਾਰ
ਚੰਡੀਗੜ੍ਹ, 21 ਦਸੰਬਰ 2024 - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦਾ ਸ਼ਨੀਵਾਰ ਨੂੰ ਜਿਲ੍ਹਾ ਸਿਰਸਾ ਦੇ ਤੇਜਾ ਖੇੜੀ ਫਾਰਮ ਵਿਚ ਸਰਕਾਰੀ ਸਨਮਾਨ ਦੇ ਨਾਲ ਅੰਤਮ ਸੰਸਕਾਰ ਕੀਤਾ ਗਿਆ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀ ਤੇਜੀ ਖੇੜਾ ਫਾਰਮ ਪਹੁੰਚ ਕੇ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਅੰਤਮ ਦਰੜਨ ਕਰ ਉਨ੍ਹਾਂ ਨੂੰ ਸ਼ਰਧਾਸੁਮਨ ਅਰਪਿਤ ਕੀਤੇ।
ਅੰਤਮ ਦਰਸ਼ਨ ਦੌਰਾਨ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣੀ, ਕੈਬੀਨੇਟ ਮੰਤਰੀ ਸ੍ਰੀ ਕਿਸ਼ਣ ਲਾਲ ਪੰਵਾਰ, ਸ੍ਰੀ ਮਹੀਪਾਲ ਢਾਂਡਾ, ਡਾ. ਅਰਵਿੰਦ ਸ਼ਰਮਾ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨਲਾਲ ਬੜੌਲੀ, ਸ੍ਰੀ ਕਾਰਤੀਕੇਯ ਸ਼ਰਮਾ ਸਮੇਤ ਕਈ ਵੱਡੇ ਨੇਤਾਵਾਂ ਅਤੇ ਲੋਕਾਂ ਨੇ ਪਾਰਥਿਵ ਸ਼ਰੀਰ ਦੇ ਅੰਤਮ ਦਰਸ਼ਨ ਕਰ ਆਪਣੇ ਵੱਲੋਂ ਸ਼ਰਧਾਂਜਲੀ ਅਰਪਿਤ ਕੀਤੀ। ਸਵੇਰੇ 8 ਵਜੇ ਤੋਂ ਪਾਰਥਿਵ ਸ਼ਰੀਰ ਨੂੰ ਅੰਤਮ ਦਰਸ਼ਨ ਲਈ ਰੱਖਿਆ ਗਿਆ ਸੀ।
ਸਰਕਾਰੀ ਸਮਾਨ ਦੇ ਨਾਲ ਦਿੱਤੀ ਗਈ ਅੰਤਮ ਵਿਦਾਈ
ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸਰਕਾਰੀ ਸਨਮਾਨ ਦੇ ਨਾਲ ਅੰਤਮ ਵਿਦਾਈ ਦਿੱਤੀ ਗਈ। ਪਾਰਥਿਵ ਸ਼ਰੀਰ ਨੂੰ ਰਾਸ਼ਟਰੀ ਤਿਰੰਗੇ ਵਿਚ ਲਪੇਟ ਕੇ ਅੰਤਮ ਦਰਸ਼ਨਾਂ ਲਈ ਰੱਖਿਆ ਗਿਆ। ਅੰਤਮ ਸੰਸਕਾਰ ਤੋਂ ਪਹਿਲਾਂ ਹਰਿਆਣਾ ਪੁਲਿਸ ਦੀ ਟੁਕੜੀ ਵੱਲੋਂ ਗਾਰਡ-ਆਫ-ਆਨਰ ਦਿੱਤਾ ਗਿਆ। ਇਸ ਦੌਰਾਨ ਸ੍ਰੀ ਰਣਜੀਤ ਸਿੰਘ ਚੌਟਾਲਾ, ਸ੍ਰੀ ਅਜੈ ਚੌਟਾਲਾ, ਸ੍ਰੀ ਅਭੈ ਚੌਟਾਲਾ, ਸ੍ਰੀ ਦੁਸ਼ਯੰਤ ਚੌਟਾਲਾ, ਸ੍ਰੀ ਦਿਗਵਿਜੈ ਚੌਟਾਲਾ, ਸ੍ਰੀ ਕਰਣ ਚੌਟਾਲਾ ਅਤੇ ਸ੍ਰੀ ਅਰਜੁਨ ਚੌਟਾਲਾ ਸਮੇਤ ਪੂਰੇ ਪਰਿਵਾਰ ਨੇ ਪਾਰਥਿਵ ਸ਼ਰੀਰ ਦੇ ਅੰਤ ਦਰਸ਼ਨ ਕਰ ਸ਼ਰਧਾਂਜਲੀ ਅਰਪਿਤ ਕੀਤੀ।
ਜਾਣਕਾਰੀ ਰਹੇ ਕਿ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦਾ 20 ਦਸੰਬਰ ਨੂੰ ਗੁਰੂਗ੍ਰਾਮ ਵਿਚ ਨਿਧਨ ਹੋਇਆ ਸੀ। ਉਹ 89 ਸਾਲ ਦੇ ਸਨ। ਹਰਿਆਣਾ ਸਰਕਾਰ ਨੇ ਮਰਚੂਮ ਰੂਹ ਦੇ ਸਨਮਾਨ ਵਿਚ ਸੂਬੇ ਵਿਚ ਤਿੰਨ ਦਿਨ ਦਾ ਸਰਕਾਰੀ ਸੋਗ ਐਲਾਨ ਕੀਤਾ ਹੋਇਆ ਹੈ।