ਮਿਸ਼ਨ ਪ੍ਰਗਤੀ ਤਹਿਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਮਿਸ਼ਨ ਪ੍ਰਗਤੀ ਤਹਿਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਅਸ਼ੋਕ ਵਰਮਾ
ਬਠਿੰਡਾ, 19 ਮਾਰਚ 2026 : ਬਠਿੰਡਾ ਜ਼ਿਲ੍ਹੇ ਵਿੱਚ ਚੱਲ ਰਹੇ ਮਿਸ਼ਨ ਪ੍ਰਗਤੀ ਤਹਿਤ ਨੌਜਵਾਨਾਂ ਵੱਲੋਂ ਵੱਖ-ਵੱਖ ਸਰਕਾਰੀ ਭਰਤੀਆਂ ਅਤੇ ਮੁਕਾਬਲੇ ਦੇਇਮਤਿਹਾਨਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹੱਤਵਪੂਰਨ ਸਥਾਨ ਹਾਸਿਲ ਕੀਤੇ ਗਏ ਹਨ। ਇਹ ਸਫਲਤਾਵਾਂ ਨਾ ਸਿਰਫ਼ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹਨ, ਸਗੋਂ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਰਹੀਆਂ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਮਨਦੀਪ ਸਿੰਘ (ਪਿੰਡ ਠੰਡੀ ਕਦੀਮ, ਜ਼ਿਲ੍ਹਾ ਜਲਾਲਾਬਾਦ) ਦੀ ਭਾਰਤੀ ਨੇਵੀ ਵਿੱਚ ਭਰਤੀ ਹੋਈ ਹੈ, ਜੋ ਕਿ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇਸੇ ਤਰ੍ਹਾਂ ਹਰਪ੍ਰੀਤ ਸਿੰਘ (ਪਿੰਡ ਮਲਾਵਾਲਾ) ਅਤੇ ਅਮਨਦੀਪ ਸਿੰਘ (ਪਿੰਡ ਰਾਮੇਆਣਾ, ਜੈਤੋ) ਦੀ ਪੰਜਾਬ ਪੁਲਿਸ ਕਾਂਸਟੇਬਲ 2025 ਵਿੱਚ ਚੋਣ ਹੋਈ ਹੈ।
ਰਾਜਪ੍ਰੀਤ ਸਿੰਘ (ਪਿੰਡ ਭਗਵਾਨਗੜ੍ਹ, ਜ਼ਿਲ੍ਹਾ ਬਠਿੰਡਾ) ਨੇ ਵੱਖ-ਵੱਖ ਪ੍ਰਤੀਯੋਗਤਾ ਇਮਤਿਹਾਨ ਪਾਸ ਕੀਤੇ ਹਨ ਜਿੰਨ੍ਹਾਂ ਉਨ੍ਹਾਂ ਵੱਲੋਂ ਕਲਰਕ (ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ) ਵਿੱਚ ਰੈਂਕ 5, ਐਗਜ਼ਿਕਿਊਟਿਵ ਅਸਿਸਟੈਂਟ (ਲੇਬਰ ਡਿਪਾਰਟਮੈਂਟ) ਵਿੱਚ ਰੈਂਕ 3, ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ (ਨਗਰ ਪੰਚਾਇਤ) ਵਿੱਚ ਰੈਂਕ 19 ਅਤੇ ਸੀਨੀਅਰ ਅਸਿਸਟੈਂਟ (ਡੀ.ਸੀ. ਦਫ਼ਤਰ) ਵਿੱਚ ਰੈਂਕ 29 ਪ੍ਰਾਪਤ ਕੀਤੇ ਹਨ।ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਹ ਸਾਰੀਆਂ ਸਫਲਤਾਵਾਂ ਮਿਸ਼ਨ ਪ੍ਰਗਤੀ ਦੇ ਤਹਿਤ ਦਿੱਤੇ ਜਾ ਰਹੇ ਮਾਰਗਦਰਸ਼ਨ ਅਤੇ ਨੌਜਵਾਨਾਂ ਦੀ ਲਗਾਤਾਰ ਮਿਹਨਤ ਦਾ ਨਤੀਜਾ ਹਨ। ਇਸ ਮੌਕੇ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ, ਜਿੰਨ੍ਹਾਂ ਨੇ ਬੱਚਿਆਂ ਨੂੰ ਸਹੀ ਦਿਸ਼ਾ ਅਤੇ ਹੌਂਸਲਾ ਦਿੱਤਾ।
Click to Follow Babushahi Facebook page →