ਮਾਮੂਲੀ ਵਿਵਾਦ ਤੋਂ ਬਾਅਦ ਰੈਸਟੋਰੈਂਟ ਵਿੱਚ ਜੰਮ ਕੇ ਚੱਲੀਏ ਤਲਵਾਰਾਂ ਤੇ ਡਾਂਗਾ
ਰੈਸਟੋਰੈਂਟ ਮਾਲਕ ਸਮੇਤ ਚਾਰ ਕਰਮਚਾਰੀ ਜਖਮੀ
ਸੀਸੀ ਟੀਵੀ ਵੀ ਆਈ ਸਾਹਮਣੇ
ਰੋਹਿਤ ਗੁਪਤਾ
ਬਟਾਲਾ (ਗੁਰਦਾਸਪੁਰ)
ਧਰਮਪੁਰਾ ਕਲੋਨੀ ਵਿੱਚ ਸਥਿਤ ਬਰਗਰ ਇਰਾ ਨਾਮ ਦੇ ਰੈਸਟੋਰੈਂਟ ਵਿਚ ਮਾਮੂਲੀ ਵਿਵਾਦ ਤੋਂ ਬਾਅਦ ਇੱਕ ਨਸ਼ਾ ਛੁੜਾਓ ਕੇਂਦਰ ਦਾ ਸੰਚਾਲਕ ਅਤੇ ਉਸਦੇ ਸਾਥੀਆਂ ਨੇ ਜੰਮ ਡਾਂਗਾਂ ਤੇ ਤੇਜ਼ਧਾਰ ਹਥਿਆਰ ਚਲਾਏ , ਜਿਸ ਕਾਰਨ ਰੈਸਟੋਰੈਂਟ ਮਾਲਕ ਪ੍ਰਿੰਸ ਸਮੇਤ ਰੈਸਟੋਰੈਂਟ ਵਿੱਚ ਕੰਮ ਕਰਦੇ ਚਾਰ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਝਗੜੇ ਦੀ ਇੱਕ ਸੀਸੀ ਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਰੈਸਟੋਰੈਂਟ ਮਾਲਕ ਪ੍ਰਿੰਸ ਨੇ ਬਟਾਲਾ ਵਿੱਚ ਇਹ ਸਥਿਤ ਇੱਕ ਨਸ਼ਾ ਛੁੜਾਓ ਕੇਂਦਰ ਦੇ ਸੰਚਾਲਕ ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਕਿਸੇ ਗੱਲ ਨੂੰ ਲੈ ਕੇ ਡਾਂਟ ਰਿਹਾ ਸੀ ਕਿ ਰੈਸਟੋਰੈਂਟ ਵਿੱਚ ਆਏ ਇੱਕ ਨਸ਼ਾ ਛੁੜਾਓ ਕੇਂਦਰ ਦਾ ਸੰਚਾਲਕ ਨੂੰ ਗਲਤ ਫਹਿਮੀ ਹੋ ਗਈ ਕਿ ਉਹ ਉਸ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰ ਰਿਹਾ ਹੈ। ਉਸ ਨੇ ਨਸ਼ਾ ਛੁੜਾਓ ਕੇਂਦਰ ਦੇ ਮਾਲਕ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਸ ਵੇਲੇ ਤਾਂ ਉਹ ਚਲਾ ਗਿਆ ਪਰ ਕੁਝ ਦੇਰ ਬਾਅਦ ਹੀ ਨਸ਼ਾ ਛੁੜਾਓ ਕੇਂਦਰ ਦੇ ਕੁਝ ਨੌਜਵਾਨਾ ਨੂੰ ਲੈ ਕੇ ਰੈਸਟੋਰੈਂਟ ਵਿੱਚ ਆ ਗਿਆ ਤੇ ਉਹਨਾਂ ਤੇ ਡਾਂਗਾ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਰੈਸਟੋਰੈਂਟ ਮਾਲਕ ਸਮੇਤ ਰੈਸਟੋਰੈਂਟ ਵਿੱਚ ਕਰਮ ਕੰਮ ਕਰਦੇ ਕੁਝ ਮੁਲਾਜ਼ਮ ਵੀ ਜਖਮੀ ਹੋਏ ਹਨ ਜਿਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਾ ਚੁੱਕੀ ਹੈ।