ਭਾਕਿਯੂ ਡਕੌਂਦਾ ਦਾ ਕਾਫ਼ਲਾ ਹੜ੍ਹ ਰਾਹਤ ਸਮੱਗਰੀ ਲੈਕੇ 25 ਅਕਤੂਬਰ ਨੂੰ ਹੋਵੇਗਾ ਰਵਾਨਾ - ਬੁਰਜਗਿੱਲ
Ravi jakhu
ਬਰਨਾਲਾ,23 ਅਕਤੂਬਰ 2025
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸੂਬਾ ਪੱਧਰੀ ਮਹੀਨਾਵਾਰ ਮੀਟਿੰਗ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਜਿਸ ਵਿੱਚ ਜੱਥੇਬੰਦੀ ਵੱਲੋਂ ਪਹਿਲਾਂ ਕੀਤੇ ਐਲਾਨ ਅਨੁਸਾਰ ਵੀ ਜੱਥੇਬੰਦੀ ਹੜ੍ਹ ਪ੍ਰਭਾਵਿਤ ਇਲਾਕਿਆਂ ਤੱਕ ਹਰ ਸੰਭਵ ਮਦਦ ਪਹੁੰਚਾਏਗੀ। ਉਸਦੀ ਲੜੀ ਤਹਿਤ ਭਕਿਯੂ ਡਕੌਂਦਾ ਦੇ ਜਝਾਰੂ ਕੇਡਰ ਨੇ ਆਪਣੀਆਂ ਪਿੰਡ ਇਕਾਈਆਂ ਤੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪਿਛਲੇ ਮਹੀਨੇ ਤੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਇਕੱਤਰ ਕੀਤੀ ਹੈ ਜਿਸ ਨੂੰ ਕਾਫ਼ਲੇ ਦੇ ਰੂਪ ਵਿੱਚ ਟਰਾਲੀਆਂ ਤੇ ਲੋਡ ਕਰ 25 ਅਕਤੂਬਰ ਨੂੰ ਫਿਰੋਜ਼ਪੁਰ,ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਤੋਰਿਆ ਜਾਵੇਗਾ।ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦਸਿਆ ਕਿ ਜੱਥੇਬੰਦੀ ਦੋ ਦਿਨ ਰਾਹਤ ਕੈਂਪ ਲਗਾਕੇ ਲੱਗਭਗ 850 ਏਕੜ ਲਈ ਕਣਕ ਦਾ ਬੀਜ, ਡੀ.ਏ.ਪੀ. , ਡੀਜ਼ਲ ਆਦਿ ਦੀ ਵੰਡ ਅਤੇ ਹੋਰ ਗਰੀਬ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੇਗੀ। ਉਹਨਾਂ ਅੱਗੇ ਕਿਹਾ ਕੀ ਪੰਜਾਬ ਸਰਕਾਰ ਪਰਾਲੀ ਪ੍ਰਬਧਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ ਘੱਟ ਜ਼ਮੀਨ ਵਾਲੇ ਕਿਸਾਨਾਂ ਲਈ ਨਾਹੀ ਬੇਲਰਾਂ ਦਾ ਪੂਰਾ ਪ੍ਰਬੰਧ ਹੈ ਅਗਰ ਕੋਈ ਬੇਲਰ ਵਾਲਾ ਆਉਣ ਲਈ ਹਾਮੀ ਭਰਦਾ ਹੈ ਤਾਂ ਉਹ ਉਲਟਾ ਕਿਸਾਨ ਤੋਂ ਪ੍ਰਤੀ ਏਕੜ ਖਰਚੇ ਦੀ ਮੰਗ ਕਰਦਾ ਹੈ ਜੱਦ ਕੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਸਰਕਾਰ ਨੇ ਕਿਸਾਨਾਂ ਨੂੰ ਮਸ਼ੀਨਰੀ ਫਰੀ ਮੁਹਈਆ ਕਰਵਾਉਣੀ ਹੈ ਇਹੋ ਜਿਹੇ ਹਾਲਾਤਾਂ ਵਿੱਚ ਪਹਿਲਾਂ ਤੋਂ ਕਰਜ਼ੇ ਦੀ ਮਾਰ ਝੱਲ ਰਹੀ ਕਿਸਾਨੀ ਉੱਤੇ ਹੋ ਵਿਤੀ ਬੋਝ ਵਧ ਜਾਂਦਾ ਹੈ ਸੋ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕੀ ਪਰਾਲੀ ਨੂੰ ਅੱਗ ਲਾਉਣਾ ਕਿਸਾਨ ਦੀ ਮਜਬੂਰੀ ਹੈ ਨਾ ਕੀ ਸ਼ੌਂਕ ਉੱਧਰ ਦਿੱਲੀ ਵਰਗੇ ਸ਼ਹਿਰਾਂ ਵਿੱਚ ਸਰਕਾਰਾਂ ਦੀ ਗਰੀਨ ਦੀਵਾਲੀ ਦੀ ਫੂਕ ਨਿਕਲੀ ਹੈ ਦੀਵਾਲੀ ਤੇ ਚੱਲੇ ਪਟਾਖਿਆਂ ਕਾਰਨ ਮੀਡੀਆ ਰਿਪੋਰਟਾਂ ਅਨੁਸਾਰ ਸ਼ਹਿਰਾਂ ਦੀ ਆਬੋ ਹਵਾ ਖਰਾਬ ਹੋਈ ਹੈ ਪਰ ਇਹਨਾਂ ਜ਼ਹਿਰੀਲੇ ਪਟਾਖਿਆਂ ਨੂੰ ਬਣਾਉਣ ਵਾਲੀਆਂ ਫੈਕਟਰੀਆਂ ਤੇ ਵੇਚਣ ਵਾਲੇ ਵੱਡੇ ਕਾਰੋਬਾਰੀਆਂ ਤੇ ਕੋਈ ਕਾਰਵਾਈ ਨਹੀਂ ਪਰ ਦੇਸ਼ ਦੇ ਅੰਨ੍ਹ ਦਾਤਾ ਤੇ ਕੇਸ ਦਰਜ਼ ਕਰ ਜ਼ੁਰਮਾਨੇ ਕੀਤੇ ਜਾ ਰਹੇ ਹਨ ਜੋਂ ਜੱਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੇਗੀ।ਏਕੜ ਖਰਚੇ ਦੀ ਮੰਗ ਕਰਦਾ ਹੈ ਜੱਦ ਕੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਸਰਕਾਰ ਨੇ ਕਿਸਾਨਾਂ ਨੂੰ ਮਸ਼ੀਨਰੀ ਫਰੀ ਮੁਹਈਆ ਕਰਵਾਉਣੀ ਹੈ ਇਹੋ ਜਿਹੇ ਹਾਲਾਤਾਂ ਵਿੱਚ ਪਹਿਲਾਂ ਤੋਂ ਕਰਜ਼ੇ ਦੀ ਮਾਰ ਝੱਲ ਰਹੀ ਕਿਸਾਨੀ ਉੱਤੇ ਹੋ ਵਿਤੀ ਬੋਝ ਵਧ ਜਾਂਦਾ ਹੈ ਸੋ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕੀ ਪਰਾਲੀ ਨੂੰ ਅੱਗ ਲਾਉਣਾ ਕਿਸਾਨ ਦੀ ਮਜਬੂਰੀ ਹੈ ਨਾ ਕੀ ਸ਼ੌਂਕ ਉੱਧਰ ਦਿੱਲੀ ਵਰਗੇ ਸ਼ਹਿਰਾਂ ਵਿੱਚ ਸਰਕਾਰਾਂ ਦੀ ਗਰੀਨ ਦੀਵਾਲੀ ਦੀ ਫੂਕ ਨਿਕਲੀ ਹੈ ਦੀਵਾਲੀ ਤੇ ਚੱਲੇ ਪਟਾਖਿਆਂ ਕਾਰਨ ਮੀਡੀਆ ਰਿਪੋਰਟਾਂ ਅਨੁਸਾਰ ਸ਼ਹਿਰਾਂ ਦੀ ਆਬੋ ਹਵਾ ਖਰਾਬ ਹੋਈ ਹੈ ਪਰ ਇਹਨਾਂ ਜ਼ਹਿਰੀਲੇ ਪਟਾਖਿਆਂ ਨੂੰ ਬਣਾਉਣ ਵਾਲੀਆਂ ਫੈਕਟਰੀਆਂ ਤੇ ਵੇਚਣ ਵਾਲੇ ਵੱਡੇ ਕਾਰੋਬਾਰੀਆਂ ਤੇ ਕੋਈ ਕਾਰਵਾਈ ਨਹੀਂ ਪਰ ਦੇਸ਼ ਦੇ ਅੰਨ੍ਹ ਦਾਤਾ ਤੇ ਕੇਸ ਦਰਜ਼ ਕਰ ਜ਼ੁਰਮਾਨੇ ਕੀਤੇ ਜਾ ਰਹੇ ਹਨ ਜੋਂ ਜੱਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੇਗੀ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕੀ ਆਉਣ ਵਾਲੀ 26 ਤਰੀਕ ਨੂੰ ਸੰਯੁਕਤ ਮੋਰਚਾ ਪੰਜਾਬ ਦੀ ਹੰਗਾਮੀ ਮੀਟਿੰਗ ਸੱਦੀ ਹੈ ਜਿਸ ਵਿੱਚ ਡੀ.ਏ.ਪੀ. ਦੀ ਕਿੱਲਤ ,ਪਰਾਲੀ ਦਾ ਮੁੱਦਾ ਪ੍ਰਮੁੱਖ ਤੌਰ ਤੇ ਵਿਚਾਰਿਆ ਜਾਵੇਗਾ ਅਤੇ ਮੁੱਦਿਆਂ ਤੇ ਚਰਚਾ ਤੋਂ ਬਾਅਦ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਲਗਾਤਾਰ ਬਾਰਿਸ਼ਾਂ ਕਾਰਨ ਤੇ ਹੜਾਂ ਕਾਰਨ ਝੋਨੇ ਦੀ ਫ਼ਸਲ ਦੀ ਗੁਣਵਤਾ ਪ੍ਰਭਾਵਿਤ ਹੋਈ ਹੈ ਸਰਕਾਰ ਨੂੰ ਤੁਰੰਤ ਖਰੀਦ ਨਿਯਮਾਂ ਚ ਢਿੱਲ ਦੇਣੀ ਚਾਹੀਦੀ ਹੈ ਤਾਂ ਜੋਂ ਸਮਾਂ ਰਹਿੰਦਿਆਂ ਝੋਨੇ ਦੀ ਫ਼ਸਲ ਦੀ ਮੰਡੀਆਂ ਚ ਖਰੀਦ ਹੋ ਸਕੇ। ਉਹਨਾਂ ਇਹ ਕਿਹਾ ਕਿ ਕਿਸਾਨੀ ਅੰਦੋਲਨ ਦੀ ਪੰਜਵੀਂ ਵਰ੍ਹੇਗੰਢ 26 ਨਵੰਬਰ ਨੂੰ ਪੰਜਾਬ ਦੀ ਰਾਜਧਾਨੀ ਵਿੱਚ ਜੋਸ਼ੋ ਖਰੋਸ਼ ਨਾਲ ਮਨਾਈ ਜਾਵੇਗੀ।ਪ੍ਰਗਟ ਕੀਤੀ ਗਈ। ਇਸ ਸਮੇਂ ਸੂਬਾ ਖ਼ਜਾਨਚੀ ਰਾਮ ਸਿੰਘ ਮਟੋਰੜਾ, ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ, ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਸੂਬਾ ਮੀਤ ਪ੍ਰਧਾਨ ਰਾਜਬੀਰ ਸਿੰਘ ਘੁਡਾਣੀ,ਸੂਬਾ ਆਗੂ ਦਲਜਿੰਦਰ ਸਿੰਘ ਗੁਰਨਾਂ, ਜ਼ਿਲ੍ਹਾ ਆਗੂਆਂ ਚੋ ਮਹਿੰਦਰ ਸਿੰਘ ਕਮਾਲਪੁਰਾ, ਸਤਿਬੀਰ ਸਿੰਘ ਰਾਏ, ਰਾਜਮਹਿੰਦਰ ਸਿੰਘ ਕੋਟ ਭਾਰਾ, ਦਰਸ਼ਨ ਸਿੰਘ ਉੱਗੋਕੇ,ਸਿਕੰਦਰ ਸਿੰਘ ਭੂਰੇ,ਜਗਮੇਲ ਸਿੰਘ ਪਟਿਆਲਾ,ਗੁਰਬਚਨ ਸਿੰਘ ਕਨਸੂਹਾ, ਕਰਮ ਸਿੰਘ ਬਲਿਆਲ,ਲਖਬੀਰ ਸਿੰਘ ਲੱਖਾ, ਸੂਰਜ ਪ੍ਰਕਾਸ਼, ਜੋਗਾ ਸਿੰਘ ਭੋਡੀਪੁਰਾ,ਕਰਮਜੀਤ ਸਿੰਘ ਚੈਨਾ,ਸੁਖਦੇਵ ਸਿੰਘ ਫਾਜ਼ਿਲਕਾ,ਸੁਖਦੇਵ ਸਿੰਘ ਫੌਜੀ,ਜਗਜੀਤ ਸਿੰਘ ਬਰਾੜ,ਮਹਿੰਦਰ ਸਿੰਘ ਭੈਣੀ ਬਾਘਾ,ਲੱਛਮਣ ਸਿੰਘ ਚੱਕ ਅਲੀਸ਼ੇਰ,ਜਗਜੀਤ ਸਿੰਘ ਮੋਹਾਲੀ,ਧਰਮਿੰਦਰ ਸਿੰਘ ਕਪੂਰਥਲਾ,ਪਰਮਜੀਤ ਸਿੰਘ ਕਪੂਰਥਲਾ,ਸਤਨਾਮ ਸਿੰਘ ਜਲੰਧਰ ਰਮਨਜੀਤ ਸਿੰਘ ਜਲੰਧਰ,ਗੁਰਵਿੰਦਰ ਸਿੰਘ ਜੀਵਨਚੱਕ, ਮੰਗਤ ਸਿੰਘ ਆਦਿ ਆਗੂ ਹਾਜ਼ਰ ਸਨ