ਬੱਚਿਆਂ ਨੂੰ ਪਿਲਾਈਆਂ ਗਈਆਂ ਦੋ ਬੂੰਦਾ ਜ਼ਿੰਦਗੀ ਦੀਆਂ
ਰੋਹਿਤ ਗੁਪਤਾ
ਗੁਰਦਾਸਪੁਰ 12 ਅਕਤੂਬਰ
ਪਲਸਪੋਲੀਓ ਮੁਹਿੰਮ ਦੌਰਾਨ ਜਿਲਾ ਗੁਰਦਾਸਪੁਰ ਵਿਖੇ ਅੱਜ ਵੱਖ ਵੱਖ ਥਾਈਂ ਜਨਮ ਤੋਂ ਲੇ ਕੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਬੂੰਦਾ ਪਿਲਾਈਆਂ ਗਈਆਂ।
ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਮਨ ਬਹਿਲ ਨੇ ਅਰਬਨ ਸੀ ਐਚ ਸੀ ਗੁਰਦਾਸਪੁਰ ਵਿਖੇ ਬੱਚਿਆਂ ਨੂੰ ਪੋਲਿਓ ਬੂੰਦਾ ਪਿਲਾ ਕੇ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਕੀਤਾ। ਰਮਨ ਬਹਿਲ ਨੇ ਪਲਸ ਪੋਲਿਓ ਮੁਹਿੰਮ ਵਿੱਚ ਸਿਹਤ ਵਿਭਾਗ ਨੂੰ ਦਿੱਤੇ ਯੋਗਦਾਨ ਲਈ ਰੋਟਰੀ ਕਲੱਬ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸਿਹਤ ਵਿਭਾਗ ਨੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਦੇਸ਼ ਨੂੰ ਪੋਲਿਓ ਮੁਕਤ ਕੀਤਾ ਹੈ। ਗੁਆਂਡੀ ਮੁਲਕਾਂ ਕਾਰਨ ਭਾਰਤ ਨੂੰ ਪੋਲਿਓ ਦਾ ਖਤਰਾ ਬਣਿਆ ਹੋਇਆ ਹੈ। ਇਸ ਲਈ ਮੁਹਿੰਮ ਜਾਰੀ ਹੈ। ਭਾਰਤ ਨੂੰ ਪੋਲਿਓ ਮੁਕਤ ਰੱਖਿਆ ਜਾਵੇਗਾ।
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਮੁਹਿੰਮ ਦੇ ਪਹਿਲੇ ਦਿਨ 93667 ਬੱਚਿਆਂ ਨੂੰ ਪੋਲਿਓ ਬੂੰਦਾ ਪਿਲਾਈਆਂ ਗਈਆਂ ਹਨ। 13 ਅਤੇ 14 ਅਕਤੂਬਰ ਨੂੰ ਘਰ ਘਰ ਜਾ ਕੇ ਟੀਮਾਂ ਵੱਲੋਂ ਬੱਚਿਆਂ ਨੂੰ ਪੋਲਿਓ ਬੂੰਦਾ ਪਿਲਾਈਆਂ ਜਾਣਗੀਆਂ।
ਜਿਲਾ ਟੀਕਾਕਰਣ ਅਫ਼ਸਰ ਡਾਕਟਰ ਭਾਵਨਾ ਸ਼ਰਮਾ ਜੀ ਨੇ ਸਮੂਹ ਟੀਮਾਂ ਦੇ ਕੰਮ ਦੀ ਸ਼ਲਾਘਾ ਕੀਤੀ। ਉਨਾਂ ਦੱਸਿਆ ਕਿ ਜਿਲਾ ਗੁਰਦਾਸਪੁਰ ਵਿੱਚ 4056 ਵੈਕਸੀਨੇਟਰ 14 ਅਕਤੂਬਰ ਤੱਕ ਕਰੀਬ 1ਲੱਖ 69 ਹਜ਼ਾਰ ਬੱਚਿਆਂ ਨੂੰ ਪੋਲਿਓ ਬੂੰਦਾ ਪਿਲਾਉਂਗੇ