ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ 10 ਅਪ੍ਰੈਲ ਨੂੰ ਕਰਨਗੇ ਪ੍ਰਦਰਸ਼ਨ :ਬੱਲਪੁਰੀਆ, ਚਾਹਲ
ਪਟਿਆਲਾ : 29 ਅਪ੍ਰਰੈਲ,2026, ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਸਾਂਝੇ ਸੱਦੇ ਤੇ 10 ਅਪ੍ਰਰੈਲ ਨੂੰ ਸਰਕਾਰ ਵਿਰੁੱਧ ਬਿਜਲੀ ਨਿਗਮ ਦੇ ਮੁੱਖ ਦਫਤਰ ਪਟਿਆਲਾ ਸਾਹਮਣੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਵਿਸ਼ਾਲ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਸਬੰਧੀ ਇੰਪਲਾਈਜ਼ ਫੈਡਰੇਸ਼ਨ ਚਾਹਲ ਨੇ ਉਪ ਮੰਡਲ, ਮੰਡਲ ਤੇ ਸਰਕਲ ਪੱਧਰ ਦੇ ਆਗੁਆਂ ਦੀ ਭਰਵੀ ਕਨਵੈਨਸ਼ਨ ਕੀਤੀ।ਕਨਵੈਨਸ਼ਨ ਦੀ ਪ੍ਰਧਾਨਗੀ ਜਥੇਬੰਦੀ ਦੇ ਸੁਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ ਨੇ ਕੀਤੀ।ਕਨਵੈਨਸ਼ਨ ਵਿੱਚ ਬੁਲਾਰਿਆਂ ਨੇ ਅਮਰੀਕਾ ਵੱਲੋ ਇਰਾਕ ਵਿਰੁੱਧ ਜੰਗ ਕਾਰਨ ਹੋ ਰਹੇ ਨਰ ਸੰਘਾਰ ਤੇ ਮਹਿੰਗਾਈ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।ਉਨ੍ਹਾ ਕਿਹਾ ਕਿ ਕੇਦਰ ਸਰਕਾਰ ਬਿਜਲੀ ਬਿੱਲ 2025 ਅਤੇ ਮਜਦੂਰ ਪੱਖੀ 29 ਲੇਬਰ ਕਾਨੂੰਨ ਖਤਮ ਕਰਕੇ ਚਾਰ ਨਵੇ ਲੇਬਰ ਕੋਡ ਨੂੰ ਇਕ ਅਪ੍ਰੈਲ ਤੋ ਲਾਗੂ ਕਰਕੇ ਮੁਲਾਜ਼ਮ ਤੇ ਲੋਕ ਵਿਰੋਧੀ ਫੈਸਲੇ ਕਰ ਰਹੀ ਹੈ॥ਜਥੇਬੰਦੀ ਨੇ ਪੰਜਾਬ ਸਰਕਾਰ ਵੱਲੋ ਪੁਰਾਣੀ ਪੈਨਸ਼ਨ ਦੀ ਬਹਾਲੀ, 16# ਮਹਿੰਗਾਈ ਭੱਤੇ ਦੀ ਕਿਸਤਾਂ ਜਾਰੀ ਨਹੀ ਕੀਤੀਆਂ ਜਾ ਰਹੀਆਂ,ਸਰਕਾਰ ਮੁਲਾਜ਼ਮਾਂ,ਪੈਨਸ਼ਨਰਾਂ,ਕਿਸ਼ਾਨਾ ਅਤੇ ਲੋਕਾਂ ਨਾਲ ਕੀਤੇ ਵਾਅਦੇ ਲਾਗੂ ਕਰਨ ਵਿੱਚ ਨਾਕਾਮ ਹੋਈ ਹੈ।ਉਨਾਂ੍ਹ ਕਿਹਾ ਕਿ ਪੰਜਾਬ ਵਿੱਚ ਲੋਕ ਰਾਜ ਨਾ ਦੀ ਕੋਈ ਚੀਜ ਨਹੀ ਹੈ।ਪੰਜਾਬ ਸਰਕਾਰ ਵੱਲੋ ਰਾਜ ਵਿੱਚ ਪੁਲੀਸ ਰਾਜ ਕਾਇਮ ਕਰਕੇ ਝੂਠੇ ਪੁਲੀਸ ਮੁਕਾਬਲੇ ਬਣਾਏ ਜਾ ਰਹੇ ਹਨ। ਸਰਕਾਰ ਵੱਲੋ ਕਿਸਾਨਾ ਅਤੇ ਮੁਲਾਜ਼ਮਾਂ ਦੇ ਪ੍ਰਦਰਸ਼ਨਾਂ ਤੇ ਲਾਠੀਚਾਰਜ਼ ਕੀਤਾ ਜਾ ਰਿਹਾ।ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਦੀ ਮਨੇਂਜਮੈਟ ਜਥੇਬੰਦੀਆਂ ਨਾਲ ਮੀਟਿੰਗਾ ਕਰਕੇ ਮੁਲਾਜ਼ਮਾਂ ਦੀਆ ਮੰਗਾ ਲਾਗੂ ਨਹੀ ਕਰ ਰਹੀ।ਕਨਵੈਨਸ਼ਨ ਨੂੰ ਜਥੇਬੰਦੀ ਦੇ ਸੁਬਾਈ ਆਗੂਆ ਪੂਰਨ ਸਿੰਘ ਖਾਈ,ਮਨਜੀਤ ਸਿੰਘ ਚਾਹਲ,ਹਰਬੰਸ ਸਿੰਘ ਦੀਦਾਰਗੜ੍ਹ, ਮਿਸਲ ਸਤਲੁੱਜ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ,ਅਮਰਿੰਦਰ ਸਿੰਘ ਤੁੜ, ਪੁਰਾਣੀ ਪੈਨਸ਼ਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤਿੰਦਰਪਾਲ ਸਿੰਘ,ਇੰਪਲਾਈਜ ਫੈਡਰੇਸ਼ਨ ਦੇ ਸੁਬਾਈ ਆਗੂ ਰਾਮ ਚੰਦਰ ਸਿੰਘ ਖਾਈ,ਰਘਬੀਰ ਸਿੰਘ ਘੱਗਾ,ਹਰਵਿੰਦਰ ਸਿੰਘ ਚੱਠਾ,ਦਰਸ਼ਨ ਸਿੰਘ ਰਾਜੀਆਂ,ਪ੍ਰਤਾਪ ਸਿੰਘ ਸੁਖੇਵਾਲ,ਰਾਜਿੰਦਰ ਸਿੰਘ ਨਿਮਾ,ਸੁਖਦੇਵ ਸਿੰਘ ਖੁੱਡਾ,ਸਲਵਿੰਦਰ ਕੁਮਾਰ,ਬਲਜਿੰਦਰ ਸਿੰਘ ਬੱਲਰਾ,ਸੁਖਦੇਵ ਸਿੰਘ ਵਰਪਾਲ,ਰਵੀ ਕੁਮਾਰ ਲੋਗੋਵਾਲ, ਰਾਕੇਸ਼ ਕੁਮਾਰ, ਬਲਜੀਤ ਸਿੰਘ ਸੁਨਾਮ,ਪ੍ਰਭਜੋਤ ਸਿੰਘ, ਜੈਮਜ਼ ਭੱਟੀ,ਗੁਰਬਖਸੀਸ਼ ਸਿੰਘ,ਕਰਨੈਲ ਸਿੰਘ,ਪ੍ਰਿਤਪਾਲ ਸਿੰਘ ਲਾਡੀ,ਦਲਜੀਤ ਸਿੰਘ,ਅਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
Click to Follow Babushahi Facebook page →