ਬਿਜਲੀ ਮੁਲਾਜਮਾਂ ਚੱਲ ਰਹੇ ਦੇ ਸੰਘਰਸ਼ ਸਬੰਧੀ ਗੁਰਪ੍ਰੀਤ ਸਿੰਘ ਮਹਿਦੂਦਾਂ ਵੱਲੋਂ ਸੂਬਾਈ ਆਗੂਆਂ ਨਾਲ ਵਿਚਾਰ ਚਰਚਾ
ਰਵੀ ਜੱਖੂ
ਲੁਧਿਆਣਾ 10 ਨਵੰਬਰ 2025 ਮੌਜੂਦਾ ਸਮੇਂ ਬਿਜਲੀ ਮੁਲਾਜਮਾਂ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬਿਜਲੀ ਨਿਗਮ ਦੀਆਂ ਜਮੀਨਾਂ ਵੇਚਣ ਦੇ ਵਿਰੋਧ ਅਤੇ ਬਿਜਲੀ ਬਿੱਲ 2025 ਦੀ ਵਾਪਸੀ ਲਈ ਬਹੁਤ ਹੀ ਮਜ਼ਬੂਤ ਅੰਦੋਲਨ ਵਿਢਿਆ ਹੋਇਆ ਹੈ। ਜਿਸਨੂੰ ਹੋਰ ਮਜ਼ਬੂਤੀ ਪ੍ਰਧਾਨ ਕਰਨ ਲਈ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਲੁਧਿਆਣਾ ਦੇ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਸੂਬਾਈ ਲੀਡਰਸ਼ਿਪ ਗੁਰਪ੍ਰੀਤ ਸਿੰਘ ਗੰਡੀਵਿੰਡ ਕਨਵੀਨਰ ਏਕਤਾ ਮੰਚ, ਰਤਨ ਸਿੰਘ ਮਜਾਰੀ ਕਨਵੀਨਰ ਜੁਆਇੰਟ ਫੋਰਮ, ਸੁਰਿੰਦਰ ਪਾਲ ਸਿੰਘ ਲਾਹੌਰੀਆ ਸੂਬਾ ਜਨਰਲ ਸਕੱਤਰ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਨਾਲ ਮੁਲਾਕਾਤ ਕੀਤੀ। ਜਿਸ ਬਾਰੇ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਲੁਧਿਆਣਾ ਜਿਲ੍ਹੇ ਦੇ ਸਮੂਹ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀਤੇ ਦਿਨਾਂ ਚ ਬਿਜਲੀ ਨਿਗਮ ਦੀਆਂ ਜਮੀਨਾਂ ਵੇਚਣ ਦੇ ਵਿਰੋਧ ਅਤੇ ਬਿਜਲੀ ਬਿੱਲ 2025 ਦੀ ਵਾਪਸੀ ਲਈ ਜ਼ੋ ਧਰਨੇ ਮੁਜ਼ਾਹਰਿਆਂ ਦੇ ਪ੍ਰੋਗਰਾਮ ਦਿੱਤੇ ਗਏ ਸਨ ਉਨ੍ਹਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਮੀਡੀਆ ਨੇ ਆਮ ਲੋਕਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਮੰਤਰੀ ਲੁਧਿਆਣਾ ਜਿਲ੍ਹੇ ਨਾਲ ਸਬੰਧਿਤ ਹੋਣ ਕਾਰਨ ਬਿਜਲੀ ਮੁਲਾਜਮਾਂ ਦੇ ਸਾਰੇ ਧਰਨੇ ਮੁਜਾਹਰੇ ਏਥੇ ਹੀ ਹੋਇਆ ਕਰਨੇ ਹਨ ਜਿਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਸਫਲ ਬਣਾਉਣ ਲਈ ਮੀਡੀਆ ਨਾਲ ਲਗਾਤਾਰ ਕਿਸ ਪ੍ਰਕਾਰ ਰਾਬਤਾ ਰੱਖਿਆ ਜਾਵੇ ਉਸ ਬਾਰੇ ਸੀਨੀਅਰ ਲੀਡਰਾਂ ਨਾਲ ਗੱਲ ਹੋਈ ਹੈ। ਸ੍ਰ ਮਹਿਦੁਦਾਂ ਨੇ ਦੱਸਿਆ ਕਿਸਾਨ, ਮਜਦੂਰ ਤੇ ਵਿਦਿਆਰਥੀ ਜਥੇਬੰਦੀਆਂ ਦੀ ਸ਼ਮੂਲੀਅਤ ਤਾਂ ਬਿਜਲੀ ਮੁਲਾਜਮਾਂ ਦੇ ਸਾਂਝੇ ਸੰਘਰਸ਼ ਚ ਹੋ ਗਈ ਹੈ ਜਿਸਨੂੰ ਲੋਕ ਸੰਘਰਸ਼ ਬਣਾਉਣ ਲਈ ਸਥਾਨਿਕ ਪੱਧਰ ਤੇ ਲੋਕਾਂ ਨਾਲ ਵੀ ਕਿਵੇਂ ਰਾਬਤਾ ਜਾਵੇ ਬਾਰੇ ਵੀ ਗੱਲਬਾਤ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਦੇ ਪੰਜਾਬ ਯੂਨੀਵਸਿਟੀ ਚੰਡੀਗੜ੍ਹ ਦੇ ਧਰਨੇ ਨੂੰ ਤਰਤਾਰਨ ਦੇ ਵੱਡੇ ਇੱਕਠ ਚ ਪਹਿਲਾਂ ਹੀ ਸਮਰਥਨ ਦੇਣ ਦਾ ਪਤਾ ਪਾਸ ਕਰ ਦਿੱਤਾ ਗਿਆ ਸੀ ਉਸ ਵਿੱਚ ਸ਼ਮੂਲੀਅਤ ਵੀ ਕੀਤੀ ਗਈ ਹੈ। ਸ੍ਰ ਮਹਿਦੂਦਾਂ ਨੇ ਲੋਕਾਂ ਨੂੰ ਲਾਮਬੰਧ ਕੀਤਾ ਕਿ ਉਹ ਕਿਸਾਨਾਂ ਤੋਂ ਕੁਝ ਸਿੱਖਣ ਜਿੰਨ੍ਹਾ ਨੇ ਭਾਜਪਾ ਦੇ ਇਸ ਲੋਕ ਮਾਰੂ ਬਿੱਲ ਨੂੰ ਪੜ੍ਹ ਕੇ ਆਪਣੇ ਕਿਸਾਨ ਭਰਾਵਾਂ ਨੂੰ ਇਸਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਬਿਜਲੀ ਮੁਲਾਜਮ ਵੀ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਤੁਹਾਨੂੰ ਤਬਾਹ ਕਰ ਦੇਣਗੇ ਇਸ ਲਈ ਏਨ੍ਹਾ ਦੀ ਵਾਪਸੀ ਲਈ ਤੁਸੀਂ ਸਾਡੇ ਸੰਘਰਸ਼ ਨੂੰ ਅਪਣਾ ਸੰਘਰਸ਼ ਬਣਾ ਕੇ ਏਨ੍ਹਾ ਬਿੱਲਾਂ ਦੀ ਵਾਪਸੀ ਸੰਘਰਸ਼ਸ਼ੀਲ ਹੋ ਜਾਵੋ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਿਜਲੀ ਨਿਗਮ ਦੀਆਂ ਬੇਸ਼ਕੀਮਤੀ ਜਾਇਦਾਦਾਂ ਵੇਚਣ ਸਮੇਤ ਜ਼ੋ ਹੋਰ ਜਾਇਦਾਦਾਂ ਵੇਚਣ ਦੀ ਤਿਆਰੀ ਕਰ ਰਹੀ ਹੈ ਉਸਦਾ ਤੁਹਾਨੂੰ ਵੀ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਇਹ ਬਿਜਲੀ ਮੁਲਾਜਮਾਂ ਦੇ ਨਹੀਂ ਲੋਕ ਮੁੱਦੇ ਹਨ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਬਿਜਲੀ ਮੁਲਾਜਮ ਨਾ ਤਾਂ ਬਿਜਲੀ ਨਿਗਮ ਦੀਆਂ ਜਮੀਨਾਂ ਵੇਚਣ ਦੇਣਗੇ ਨਾ ਹੋ ਬਿਜਲੀ ਬਿੱਲ 2025 ਨੂੰ ਲਾਗੂ ਕਰਨ ਦੇਣਗੇ, ਉਸਦੇ ਚਾਹੇ ਕੋਈ ਵੀ ਕੀਮਤ ਚੁਕਾਉਣੀ ਪਵੇ ਉਸ ਤੋਂ ਗੁਰੇਜ ਨਹੀਂ ਕਰਨਗੇ।