ਬਠਿੰਡਾ ਜ਼ਿਲ੍ਹੇ 'ਚ ਸ਼ਾਮ 5 ਵਜੇ ਤੱਕ 65.18 ਫੀਸਦੀ ਵੋਟ ਪੋਲਿੰਗ: ਜ਼ਿਲ੍ਹਾ ਚੋਣ ਅਫ਼ਸਰ
ਅਸ਼ੋਕ ਵਰਮਾ
ਬਠਿੰਡਾ, 26 ਮਈ 2026: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਬਠਿੰਡਾ ਰਾਜੇਸ਼ ਧੀਮਾਨ ਨੇ ਦੱਸਿਆ ਕਿ ਅੱਜ ਨਗਰ ਨਿਗਮ ਬਠਿੰਡਾ, ਨਗਰ ਕੌਂਸਲ ਭੁੱਚੋ ਮੰਡੀ, ਗੋਨਿਆਣਾ, ਰਾਮਾਂ, ਮੌੜ, ਕੋਟਫੱਤਾ ਅਤੇ ਸੰਗਤ ਦੇ ਨਾਲ-ਨਾਲ ਨਗਰ ਪੰਚਾਇਤ ਕੋਟਸ਼ਮੀਰ, ਲਹਿਰਾ ਮੁਹੱਬਤ, ਨਥਾਣਾ, ਭਗਤਾ ਭਾਈਕਾ, ਭਾਈ ਰੂਪਾ, ਕੋਠਾਗੁਰੂ, ਮਲੂਕਾ ਅਤੇ ਮਹਿਰਾਜ ਨਗਰ ਪੰਚਾਇਤਾਂ ਲਈ ਸ਼ਾਮ 5 ਵਜੇ ਤੱਕ ਕੁੱਲ 65.18 ਫੀਸਦੀ ਵੋਟ ਪੋਲਿੰਗ ਹੋਈ।
ਉਹਨਾਂ ਦੱਸਿਆ ਕਿ ਸ਼ਾਮ 5 ਵਜੇ ਤਕ ਨਗਰ ਨਿਗਮ ਬਠਿੰਡਾ ਚੋਣਾਂ ਲਈ 58.12 ਫੀਸਦੀ, ਨਗਰ ਕੌਂਸਲ ਭੁੱਚੋ ਮੰਡੀ ਲਈ 81.85 ਫੀਸਦੀ, ਗੋਨਿਆਣਾ ਲਈ 76.96 ਫੀਸਦੀ, ਰਾਮਾਂ ਲਈ 75.28 ਫੀਸਦੀ, ਮੌੜ ਲਈ 75.28 ਫੀਸਦੀ, ਕੋਟਫੱਤਾ ਲਈ 80.29 ਫੀਸਦੀ ਅਤੇ ਸੰਗਤ ਲਈ 88.44 ਫੀਸਦੀ ਪੋਲਿੰਗ ਹੋਈ।
ਇਸੇ ਤਰ੍ਹਾਂ ਹੀ ਨਗਰ ਪੰਚਾਇਤ ਕੋਟਸ਼ਮੀਰ ਲਈ 84.41 ਫੀਸਦੀ, ਲਹਿਰਾ ਮੁਹੱਬਤ ਲਈ 82.27 ਫੀਸਦੀ, ਨਥਾਣਾ ਲਈ 79.93 ਫੀਸਦੀ, ਭਗਤਾ ਭਾਈਕਾ ਲਈ 76.66 ਫੀਸਦੀ, ਭਾਈ ਰੂਪਾ ਲਈ 80.02 ਫੀਸਦੀ, ਕੋਠਾਗੁਰੂ ਲਈ 75.09 ਫੀਸਦੀ, ਮਲੂਕਾ ਲਈ 79.57 ਫੀਸਦੀ ਅਤੇ ਮਹਿਰਾਜ ਨਗਰ ਪੰਚਾਇਤ ਲਈ 76.50 ਫੀਸਦੀ ਵੋਟ ਪੋਲ ਹੋਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 29 ਮਈ ਵੋਟਾਂ ਦੀ ਗਿਣਤੀ ਨੂੰ ਸਥਾਪਿਤ ਕੀਤੇ ਗਏ ਵੱਖ-ਵੱਖ ਗਿਣਤੀ ਕੇਂਦਰਾਂ 'ਤੇ ਹੋਵੇਗੀ।
- Download Babushahi App
-
-