ਬਟਾਲਾ ਵਿੱਚ ਦੋ ਨੌਜਵਾਨਾਂ ਦੇ ਕਤਲ ਖ਼ਿਲਾਫ਼ 13 ਅਕਤੂਬਰ ਨੂੰ ਸ਼ਹਿਰ ਬੰਦ ਦੀ ਕਾਲ
ਰੋਹਿਤ ਗੁਪਤਾ
ਬਟਾਲਾ, 12 ਅਕਤੂਬਰ 2025 : ਸ਼ੁੱਕਰਵਾਰ ਬੀਤੀ ਰਾਤ ਸ਼ਹਿਰ ਬਟਾਲਾ ਵਿੱਚ ਗੈੰਗਸਟਰਾਂ ਵੱਲੋਂ ਦੋ ਨੌਜਵਾਨਾਂ ਦਾ ਬੇਰਹਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਸਾਰੇ ਸ਼ਹਿਰ ਵਿੱਚ ਗੁੱਸੇ ਦੀ ਲਹਿਰ ਹੈ। ਇਸ ਘਟਨਾ ਵਿੱਚ ਚਾਰ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।
ਇਸ ਹਿੰਸਕ ਕਤਲ ਮਾਮਲੇ ਦੇ ਵਿਰੋਧ ਵਿੱਚ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਬਜਰੰਗ ਦਲ ਹਿੰਦੁਸਤਾਨ, ਸ਼ਿਵ ਸੈਨਾ ਬਾਲ ਠਾਕਰੇ, ਸ਼ਿਵ ਸੈਨਾ ਸਮਾਜਵਾਦੀ, ਸ਼ਿਵ ਸੈਨਾ ਟਕਸਾਲੀ, ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਟੈਰਰਿਸਟ ਫਰੰਟ, ਭਗਵਾ ਸੈਨਾ ਅਤੇ ਹੋਰ ਹਿੰਦੂ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸੋਮਵਾਰ, 13 ਅਕਤੂਬਰ ਨੂੰ ਬਟਾਲਾ ਬੰਦ ਦੀ ਕਾਲ ਦਿੱਤੀ ਗਈ ਹੈ।
ਬੰਦ ਦੌਰਾਨ ਸ਼ਹਿਰ ਦੇ ਸਾਰੇ ਸਕੂਲ, ਕਾਲਜ, ਵਪਾਰਕ ਸਥਾਨ, ਕਾਰਖਾਨੇ ਅਤੇ ਬੱਸ ਅੱਡਾ ਪੂਰੀ ਤਰ੍ਹਾਂ ਬੰਦ ਰਹਿਣਗੇ।
ਸਾਰਿਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਾਂਤੀ ਬਣਾਈ ਰੱਖਦਿਆਂ ਇਸ ਬੰਦ ਨੂੰ ਪੂਰਨ ਸਫਲ ਬਣਾਉਣ ਲਈ ਸਹਿਯੋਗ ਦੇਣ।ਇਸ ਦੇ ਨਾਲ ਹੀ ਸੋਮਵਾਰ ਸਵੇਰੇ 10:00 ਵਜੇ ਐਸਐਸਪੀ ਦਫ਼ਤਰ ਬਟਾਲਾ ਦਾ ਅਣਮਿਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ, ਤਾਂ ਜੋ ਪ੍ਰਸ਼ਾਸਨ ਉਪਰੋਕਤ ਘਟਨਾ ਦੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰੇ ਅਤੇ ਨਿਆਂ ਪ੍ਰਦਾਨ ਕੀਤਾ ਜਾਵੇ।