ਪੰਜਾਬ ਸਰਕਾਰ ਨੇ ਆਪਣੇ ਬਜਟ ਵਿੱਚ ਆਪਣੇ ਸਾਰੇ ਚੋਣ ਵਾਅਦੇ ਪੂਰੇ ਕੀਤੇ: ਸੰਜੀਵ ਅਰੋੜਾ
ਉਦਯੋਗ ਪੱਖੀ ਬਜਟ ਪੰਜਾਬ ਨੂੰ ਨਿਵੇਸ਼ਕਾਂ ਲਈ ਸਭ ਤੋਂ ਪਸੰਸਦੀਦਾ ਸਥਾਨ ਬਣਾਏਗਾ : ਸੰਜੀਵ ਅਰੋੜਾ
ਚੰਡੀਗੜ੍ਹ 8 ਮਾਰਚ 2026:
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਬਜਟ ਵਿੱਚ ਉਦਯੋਗਿਕ ਸੈਕਟਰ ਦਾ ਖਾਸ ਖਿਆਲ ਰੱਖਿਆ ਹੈ, ਜਿਸਦਾ ਉਦੇਸ਼ ਆਉਣ ਵਾਲੇ ਸਮੇਂ ਵਿੱਚ ਇਸ ਸੈਕਟਰ ਦੇ ਵੱਧ ਤੋਂ ਵੱਧ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਅਗਾਂਹ ਵਧੂ ਬਜਟ ਪੇਸ਼ ਕਰਕੇ ਆਪਣੀਆਂ ਸਾਰੀਆਂ ਗੰਰਟੀਆਂ ਪੂਰੀਆਂ ਕਰ ਦਿੱਤੀਆਂ ਹਨ। ਇਹ ਇੱਕ ਲੋਕ-ਪੱਖੀ ਬਜਟ ਹੈ, ਜਿਸ ਵਿੱਚ ਹਰ ਵਰਗ ਅਤੇ ਖੇਤਰ ਨੂੰ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ। ਇਹ ਬਜਟ ਪੰਜਾਬ ਦੇ ਹਰ ਨਾਗਰਿਕ ਨੂੰ ਸਸ਼ਕਤ ਬਣਾਉਂਦਿਆਂ ਸੂਬੇ ਦੇ ਆਰਥਿਕ ਵਿਕਾਸ ਨੂੰ ਹੋਰ ਤੇਜ਼ ਕਰੇਗਾ।
ਉਨ੍ਹਾਂ ਕਿਹਾ ਕਿ ਬਜਟ ਵਿੱਚ ਉਦਯੋਗਿਕ ਖੇਤਰ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ ਤਾਂ ਜੋ ਇਹ ਵੱਧ ਤੋਂ ਵੱਧ ਤਰੱਕੀ ਕਰ ਸਕੇ ਅਤੇ ਪੰਜਾਬ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਕੇ ਉੱਭਰੇ।
ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਇਕੱਲੇ 2025 ਵਿੱਚ ਹੀ 55,000 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਉਦਯੋਗਪਤੀ-ਪੱਖੀ ਹੈ, ਜੋ ਪੰਜਾਬ ਦੇ ਉਦਯੋਗ ਨੂੰ ਖੁਸ਼ਹਾਲ ਵੱਲ ਲੈ ਕੇ ਜਾਏਗਾ। ਇਸ ਮੰਤਵ ਲਈ ਪੰਜਾਬ ਸਰਕਾਰ ਨੇ ਨਵੀਂ ਉਦਯੋਗਿਕ ਨੀਤੀ ਵੀ ਪੇਸ਼ ਕੀਤੀ ਹੈ ਜੋ ਕਾਰੋਬਾਰੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰੇਗੀ।
Click to Follow Babushahi Facebook page →