ਪੰਜਾਬ ਵਿੱਚ 2026 ਵਿੱਚ ਮਿਲਣਗੇ 11 ਲੰਬੇ ਵੀਕਐਂਡ, ਸਕੂਲ-ਦਫ਼ਤਰ ਰਹਿਣਗੇ ਬੰਦ
ਚੰਡੀਗੜ੍ਹ, 2 ਜਨਵਰੀ 2026: ਸਾਲ 2026 ਪੰਜਾਬ ਦੇ ਸਰਕਾਰੀ ਕਰਮਚਾਰੀਆਂ, ਵਿਦਿਆਰਥੀਆਂ ਅਤੇ ਮਾਪਿਆਂ ਲਈ ਖੁਸ਼ੀਆਂ ਭਰਿਆ ਰਹੇਗਾ। ਇਸ ਸਾਲ ਕੁੱਲ 11 ਅਜਿਹੇ ਮੌਕੇ ਆਉਣਗੇ ਜਦੋਂ ਤਿਉਹਾਰਾਂ ਦੀ ਛੁੱਟੀ ਸ਼ੁੱਕਰਵਾਰ ਜਾਂ ਸੋਮਵਾਰ ਨੂੰ ਹੋਣ ਕਾਰਨ ਲਗਾਤਾਰ 3 ਤੋਂ 4 ਦਿਨਾਂ ਦੀਆਂ ਛੁੱਟੀਆਂ ਦਾ ਅਨੰਦ ਮਾਣਿਆ ਜਾ ਸਕੇਗਾ।
26 ਜਨਵਰੀ (ਸੋਮਵਾਰ) ਨੂੰ ਛੁੱਟੀ ਹੋਣ ਕਾਰਨ 24 ਅਤੇ 25 ਜਨਵਰੀ (ਸ਼ਨੀਵਾਰ-ਐਤਵਾਰ) ਸਮੇਤ ਲਗਾਤਾਰ 3 ਛੁੱਟੀਆਂ। 23 ਮਾਰਚ (ਸੋਮਵਾਰ) ਨੂੰ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ, ਜਿਸ ਨਾਲ 21-22 ਮਾਰਚ ਦੀਆਂ ਛੁੱਟੀਆਂ ਮਿਲ ਕੇ 3 ਦਿਨ ਬਣਨਗੇ। 3 ਅਪ੍ਰੈਲ (ਸ਼ੁੱਕਰਵਾਰ) ਦੀ ਛੁੱਟੀ ਅਤੇ ਫਿਰ ਸ਼ਨੀਵਾਰ-ਐਤਵਾਰ।
29 ਜੂਨ (ਸੋਮਵਾਰ) ਨੂੰ ਛੁੱਟੀ, ਜਿਸ ਨਾਲ 27-28 ਜੂਨ ਦਾ ਵੀਕਐਂਡ ਜੁੜੇਗਾ। 31 ਜੁਲਾਈ (ਸ਼ੁੱਕਰਵਾਰ) ਦੀ ਛੁੱਟੀ ਹੋਣ ਕਾਰਨ 1 ਅਤੇ 2 ਅਗਸਤ ਸਮੇਤ 3 ਛੁੱਟੀਆਂ। 4 ਸਤੰਬਰ (ਸ਼ੁੱਕਰਵਾਰ) ਨੂੰ ਛੁੱਟੀ ਹੋਣ ਕਾਰਨ 5-6 ਸਤੰਬਰ ਦਾ ਵੀਕਐਂਡ।
2 ਅਕਤੂਬਰ (ਸ਼ੁੱਕਰਵਾਰ) ਦੀ ਛੁੱਟੀ ਦੇ ਨਾਲ 3-4 ਅਕਤੂਬਰ ਦਾ ਸਾਥ। 26 ਅਕਤੂਬਰ (ਸੋਮਵਾਰ) ਨੂੰ ਛੁੱਟੀ, 24-25 ਅਕਤੂਬਰ ਦੀਆਂ ਛੁੱਟੀਆਂ ਸਮੇਤ।
ਦੀਵਾਲੀ ਅਤੇ ਵਿਸ਼ਵਕਰਮਾ ਦਿਵਸ: 8 ਨਵੰਬਰ (ਐਤਵਾਰ) ਨੂੰ ਦੀਵਾਲੀ ਅਤੇ 9 ਨਵੰਬਰ (ਸੋਮਵਾਰ) ਨੂੰ ਵਿਸ਼ਵਕਰਮਾ ਦਿਵਸ ਹੈ। 7 ਨਵੰਬਰ (ਸ਼ਨੀਵਾਰ) ਸਮੇਤ ਲਗਾਤਾਰ 3 ਛੁੱਟੀਆਂ ਹੋਣਗੀਆਂ।
ਕਰਤਾਰ ਸਿੰਘ ਸਰਾਭਾ ਸ਼ਹੀਦੀ ਦਿਵਸ: 16 ਨਵੰਬਰ (ਸੋਮਵਾਰ) ਨੂੰ ਛੁੱਟੀ ਹੋਣ ਕਾਰਨ 14-15 ਨਵੰਬਰ ਸਮੇਤ ਲੰਬਾ ਵੀਕਐਂਡ ਮਿਲੇਗਾ।
ਦਸੰਬਰ ਵਿੱਚ ਸਭ ਤੋਂ ਲੰਬਾ ਵੀਕਐਂਡ ਮਿਲੇਗਾ। 25 ਦਸੰਬਰ (ਸ਼ੁੱਕਰਵਾਰ) ਨੂੰ ਕ੍ਰਿਸਮਸ ਹੈ, ਫਿਰ 26-27 ਦਸੰਬਰ (ਸ਼ਨੀਵਾਰ-ਐਤਵਾਰ) ਅਤੇ 28 ਦਸੰਬਰ (ਸੋਮਵਾਰ) ਨੂੰ ਸ਼ਹੀਦੀ ਦਿਵਸ ਦੀ ਛੁੱਟੀ ਹੋਣ ਕਾਰਨ ਲਗਾਤਾਰ 4 ਦਿਨ ਸਕੂਲ, ਕਾਲਜ ਅਤੇ ਦਫ਼ਤਰ ਬੰਦ ਰਹਿਣਗੇ।