ਪਿੰਡ ਬਵਾਨੀ ਖੁਰਦ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ
ਮਨਪ੍ਰੀਤ ਸਿੰਘ
ਰੂਪਨਗਰ 30 ਜਨਵਰੀ
ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜੇ ਦੀ ਸਰਪਰਸਤੀ ਹੇਠ ਪਿੰਡ ਬਵਾਨੀ ਖੁਰਦ ਵਿਖੇ ਦਸਤਾਰ ਮੁਕਾਬਲੇ ਲੰਬੇ ਕੇਸ ਮੁਕਾਬਲੇ ਅਤੇ ਸਿੱਖ ਧਰਮ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ 60 ਬੱਚਿਆਂ ਨੇ ਭਾਗ ਲਿਆ,, ਕਰਤਾਰ ਮੁਕਾਬਲਿਆਂ ਵਿੱਚ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਨਗਦ ਇਨਾਮ ਰਾਸ਼ੀ ਦੇ ਕੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਉਪਰਾਲਾ ਘਾੜ ਇਲਾਕੇ ਦੇ ਇੰਚਾਰਜ ਭੁਪਿੰਦਰ ਸਿੰਘ ਬਵਾਨੀ ਸੋਹਣ ਸਿੰਘ ਬਵਾਨੀ ਅਤੇ ਸੁਰਮੁਖ ਸਿੰਘ ਬਵਾਨੀ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਕੀਤਾ ਗਿਆ,, ਪਿੰਡ ਵਾਸੀਆਂ ਵੱਲੋਂ ਵੀ ਬਹੁਤ ਸਹਿਯੋਗ ਦਿੱਤਾ ਅਤੇ ਕਿਹਾ ਗਿਆ ਕਿ ਇਹੋ ਜਿਹੇ ਉਪਰਾਲੇ ਪਿੰਡ ਪਿੰਡ ਹੋਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਦੇ ਨਾਲ ਸ਼ਾਸਤਰ ਵਿਦਿਆ ਦੇ ਨਾਲ ਅਤੇ ਸਿੱਖ ਇਤਿਹਾਸ ਨਾਲ ਜੋੜ ਸਕੀਏ,, ਉਹਨਾਂ ਨੇ ਵਿਸ਼ੇਸ਼ ਤੌਰ ਤੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਦੀਪ ਜਥੇਦਾਰ ਰਣਜੋਤ ਸਿੰਘ ਬਾਜ ਸਤਨਾਮ ਸਿੰਘ, ਦਸਤਾਰ ਕੋਚ ਕੁਲਬੀਰ ਸਿੰਘ, ਪਰਮਵੀਰ ਸਿੰਘ, ਪ੍ਰਭਜੋਤ ਸਿੰਘ ਲਵਪ੍ਰੀਤ ਸਿੰਘ,, ਸ਼ਰਨਪ੍ਰੀਤ ਸਿੰਘ, ਪ੍ਰਦੀਪ ਸਿੰਘ ਅਤੇ ਸਮੂਹ ਅਖਾੜੇ ਦੇ ਮੈਂਬਰਾਂ ਦਾ ਅਤੇ ਪ੍ਰਧਾਨ ਸਾਹਿਬ ਬਾਬਾ ਸਤਨਾਮ ਸਿੰਘ ਜੀ ਹਜੂਰੀ ਕਥਾ ਵਾਚਕ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਧੰਨਵਾਦ ਕੀਤਾ ਜੋ ਇਹ ਉਪਰਾਲੇ ਪਿੰਡ ਪਿੰਡ ਜਾ ਕੇ ਕਰ ਰਹੇ ਹਨ।ਇਸ ਮੌੌੌਕੇ ਬਾਬਾ ਸਤਨਾਮ ਸਿੰਘ ਜੀ ਵੱਲੋਂ ਪਿੰਡ ਵਾਸੀਆਂ ਦਾ ਅਤੇ ਕਾਲੇ ਇਲਾਕੇ ਦੇ ਇੰਚਾਰਜਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ, ਅਤੇ ਕਿਹਾ ਗਿਆ ਕਿ ਇਹੋ ਜਿਹੇ ਉਪਰਾਲੇ ਹਰ ਪਿੰਡ ਹਰ ਸ਼ਹਿਰ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੇ ਅਮੀਰ ਵਿਰਸੇ ਨੂੰ ਸੰਭਾਲ ਸਕੀਏ, ਅਖੀਰ ਵਿੱਚ ਮੀਤ ਪ੍ਰਧਾਨ ਗੁਰਦੀਪ ਸਿੰਘ ਦੀਪ ਵੱਲੋਂ ਆਏ ਹੋਏ ਸਾਰੇ ਦਸਤਾਰ ਕੋਚਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਭਾਗ ਲੈਣ ਵਾਲੇ ਬੱਚਿਆਂ ਦਾ ਧੰਨਵਾਦ ਕੀਤਾ ਗਿਆ।