ਗ੍ਰਿਫਤਾਰ ਦੋਸ਼ੀ ਪੁਲਿਸ ਪਾਰਟੀ ਨਾਲ
ਦੀਦਾਰ ਗੁਰਨਾ
ਪਟਿਆਲਾ 21 ਜੂਨ 2025 :SSP ਪਟਿਆਲਾ ਵਰੁਣ ਸ਼ਰਮਾ ਦੀ ਅਗਵਾਈ ਹੇਠ ਪਟਿਆਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ , CIA ਸਟਾਫ਼ ਪਟਿਆਲਾ ਨੇ SHO ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਇੱਕ ਜਾਅਲੀ ਜਮਾਨਤ ਰੈਕੇਟ ਕੀਤਾ ਕਾਬੂ ਹੈ , ਇਸ ਵਿੱਚ 9 ਮੁਲਜ਼ਮ ਗ੍ਰਿਫਤਾਰ ਹੋਏ ਹਨ , ਜੋ ਇਸ ਰੈਕੇਟ ਵਿੱਚ ਸਿੱਧੇ ਜੁੜੇ ਹੋਏ ਸਨ , ਜਾਣਕਾਰੀ ਅਨੁਸਾਰ ਇਹਨਾ ਵੱਲੋਂ 150 ਤੋਂ ਵੱਧ ਨਸ਼ਾ ਤਸਕਰਾਂ ਲਈ ਜਾਅਲੀ ਜ਼ਮਾਨਤ ਬਣਾਈ ਗਈ , ਇਹਨਾ ਕੋਲੋਂ ਜਾਅਲੀ ਸਟੈਂਪ – 4 ਅਤੇ 22 ਦਸਤਾਵੇਜ਼ (ਫਰਦਾ, ਆਧਾਰ ਆਦਿ) ਅਤੇ ਸੈਮਸੰਗ ਟੈਬ ਅਤੇ ਮੈਮੋਰੀ ਕਾਰਡ ਵੀ ਮਿਲੇ ਹਨ , ਇਸ ਮੌਕੇ ਪਟਿਆਲਾ ਪੁਲਿਸ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੋਈ ਢਿਲ ਨਹੀਂ ਵਰਤੀ ਜਾਵੇਗੀ