ਨਹੀਂ ਸੁਧਰ ਰਹੇ ਲੁਧਿਆਣਾ ਵਾਸੀ : ਰੱਜ ਕੇ ਕਰ ਰਹੇ ਪਾਣੀ ਦੀ ਬਰਬਾਦੀ
ਸੁਖਮਿੰਦਰ ਭੰਗੂ
ਲੁਧਿਆਣਾ 7 ਜੂਨ 2025 : ਪਾਣੀ ਇੱਕ ਕੁਦਰਤੀ ਸੋਮਾ ਹੈ ਜਿਸਦੀ ਸੰਭਾਲ ਸਾਨੂੰ ਜਿਆਦਾ ਕਰਨੀ ਚਾਹੀਦੀ ਹੈ ਕਿਉਂਕਿ ਜੇ ਇਸਦੀ ਸੰਭਾਲ ਨਾ ਕੀਤੀ ਗਈ ਤਾਂ ਇਹ ਸੋਮਾ ਇੱਕ ਦਿਨ ਖਤਮ ਹੋ ਜਾਵੇਗਾ ਤੇ ਸਾਨੂੰ ਪੀਣ ਲਈ ਪਾਣੀ ਬਿਲਕੁਲ ਨਹੀਂ ਮਿਲ ਪਾਵੇਗਾ। ਪਾਣੀ ਦਾ ਪੱਧਰ ਦਿਨੋ ਦਿਨ ਹੇਠਾਂ ਜਾ ਰਿਹਾ ਹੈ ਜਿਸ ਕਰਕੇ ਪਾਣੀ ਦੀ ਕਿੱਲਤ ਪਿਛਲੇ ਕਈ ਸਾਲਾਂ ਤੋਂ ਹੋ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਕਿੱਲਤ ਹੋਰ ਵੀ ਜਿਆਦਾ ਗੰਭੀਰ ਰੂਪ ਧਾਰਨ ਕਰ ਲਵੇਗੀ। ਲੁਧਿਆਣਾ ਨਗਰ ਨਿਗਮ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ ਕਿ ਜੋ ਵੀ ਵਿਅਕਤੀ ਪਾਣੀ ਦੀ ਬਰਬਾਦੀ ਕਰੇਗਾ ਤਾਂ ਉਸ ਦਾ ਪਹਿਲਾ ਇੱਕ000 ਦਾ ਚਲਾਨ ਕੱਟਿਆ ਜਾਵੇਗਾ ਉਸ ਤੋਂ ਬਾਅਦ 2000 ਦਾ ਚਲਾਨ ਕੱਟਿਆ ਜਾਵੇਗਾ ਜੇ ਉਹੀ ਗਲਤੀ ਦੁਹਰਾਉਂਦਾ ਹੈ ਤੇ ਤੀਸਰੀ ਵਾਰ ਇਹੀ ਗਲਤੀ ਦੁਹਰਾਉਣ ਤੇ 5000 ਜੁਰਮਾਨਾ ਹੋਵੇਗਾ ਤੇ ਉਸਦਾ ਚਲਾਨ ਵੀ ਕੱਟਿਆ ਜਾਵੇਗਾ। ਤੇ ਕਨੈਕਸ਼ਨ ਵੀ ਕੱਟ ਦਿੱਤਾ ਜਾਵੇਗਾ ਪੈਸੇ ਭਰਵਾਉਣ ਦੇ ਬਾਅਦ ਹੀ ਉਸਦਾ ਕਨੈਕਸ਼ਨ ਚਾਲੂ ਕੀਤਾ ਜਾਵੇਗਾ। ਪਰ ਨਾ ਤਾਂ ਲੁਧਿਆਣੇ ਦੀ ਲੋਕ ਸੁਧਰ ਰਹੇ ਹਨ ਤੇ ਨਾ ਹੀ ਕਾਰਪੋਰੇਸ਼ਨ ਆਪਣੇ ਉੱਪਰ ਜਿੰਮੇਵਾਰੀ ਲੈ ਰਿਹਾ ਹੈ ਇਸ ਪਾਣੀ ਦੀ ਸਾਂਭ ਸੰਭਾਲ ਲਈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਆਰਟੀਆਈ ਸਕੱਤਰ ਤੇ ਉੱਗੇ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਕੀਤਾ। ਉਹਨਾਂ ਵੱਲੋਂ ਹਰ ਰੋਜ਼ ਕੋਈ ਨਾ ਕੋਈ ਮੁੱਦਾ ਉਠਾਇਆ ਜਾਂਦਾ ਹੈ ਚਾਹੇ ਉਹ ਸਾਫ ਸਫਾਈ ਦਾ ਹੋਵੇ ਚਾਹੇ ਉਹ ਪਾਣੀ ਦੀ ਬਰਬਾਦੀ ਹੋਵੇ ਤੇ ਚਾਹੇ ਉਹ ਸੜਕ ਵਿਚਕਾਰ ਭਰੇ ਹੋਏ ਟੋਇਆ ਬਾਬਤ ਹੋਵੇ। ਆਏ ਦਿਨ ਅਰਵਿੰਦ ਸ਼ਰਮਾ ਅਜਿਹੀਆਂ ਕੁਝ ਫੋਟੋਆ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪਾਉਂਦੇ ਰਹਿੰਦੇ ਹਨ। ਗਰਮੀ ਕਾਰਨ ਪਾਣੀ ਦੀ ਕਿੱਲਤ ਬਹੁਤ ਜਿਆਦਾ ਹੋ ਚੁੱਕੀ ਹੈ। ਪਰ ਕੁਝ ਲੋਕ ਅਜੇ ਵੀ ਨਹੀਂ ਸੁਧਰ ਰਹੇ ਜਿਸ ਦੀ ਤਾਜ਼ੀ ਘਟਨਾ ਮਾਡਲ ਟਾਊਨ ਵਿਖੇ 10 ਵੱਜ ਕੇ 15 ਮਿੰਟ ਦੀ ਘਟਨਾ ਹੈ। ਬਾਵਾ ਬੇਕਰੀ ਦੇ ਕਾਰੀਗਰ ਵੱਲੋਂ ਪਾਣੀ ਪਾਈਪ ਰਾਹੀਂ ਫਰਸ਼ ਧੋ ਕੇ ਬਰਬਾਦ ਕੀਤਾ ਜਾ ਰਿਹਾ ਹੈ। ਕੀ ਇਸ ਬਾਰੇ ਇਸ ਬੇਕਰੀ ਦੇ ਮਾਲਕ ਨੂੰ ਨਹੀਂ ਪਤਾ ਜਾਂ ਨਗਰ ਨਿਗਮ ਆਪਣੀ ਡਿਊਟੀ ਤੂੰ ਕੁਤਾਹੀ ਕਰ ਰਿਹਾ ਹੈ।
ਇਸ ਬਾਰੇ ਜਦੋਂ ਨਗਰ ਨਿਗਮ ਦੇ ਉਹ ਐਂਡ ਐਮ ਸੈਲ ਐਸ ਈ ਰਵਿੰਦਰ ਗਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀਂ ਓਹਨਾਂ ਵੱਲੋ ਐਸ ਡੀ ਓ ਨੂੰ ਚਲਾਨ ਕੱਟਣ ਲਈ ਹਦਾਇਤ ਕਰ ਦਿੱਤੀ ਗਈ ਹੈ। ਜਦੋਂ ਐਸ ਡੀ ਓ ਰਣਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਚਲਾਨ ਕੱਟਣ ਲਈ ਜੇ ਈ ਨੂੰ ਭੇਜ ਦਿੱਤਾ ਹੈ।