Ravinder singh
ਖੰਨਾ, 7 ਮਈ 2026
ਪੁਲਸ ਜ਼ਿਲ੍ਹਾ ਖੰਨਾ ਦੇ ਦੋਰਾਹਾ ਵਿਖੇ ਡੀਆਈਜੀ ਇੰਦਰਵੀਰ ਸਿੰਘ ਦੀ ਗਵਾਹੀ ਦੇ ਵਿੱਚ ਬੇਅੰਤ ਸਿੰਘ ਚੌਂਕ ਤੋਂ ਰੇਲਵੇ ਸਟੇਸ਼ਨ ਤੱਕ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਉਨਾਂ ਦੇ ਨਾਲ ਐਸਐਸਪੀ ਖੰਨਾ ਡਾਕਟਰ ਦਰਪਨ ਆਲੂਵਾਲੀਆ ਅਤੇ ਭਾਰੀ ਪੁਲਿਸ ਫੋਰਸ ਮੌਜੂਦ ਸੀ। ਇਸ ਮੌਕੇ ਡੀਆਈਜੀ ਇੰਦਰਵੀਰ ਸਿੰਘ ਪੀਏਪੀ ਵੱਲੋਂ ਰੇਲਵੇ ਰੋਡ ਤੇ ਰਾਹਗੀਰਾਂ ਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਲਾਅ ਐਡ ਆਰਡਰ ਦੀ ਸਥਿਤੀ ਦੇ ਬਾਰੇ ਜਾਇਜਾ ਲਿਆ ਉੱਥੇ ਹੀ ਉਹਨਾਂ ਨੇ ਪੁਲਸ ਮੁਲਾਜ਼ਮਾਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਛੋਟੇ ਜੁਰਮ ਨੂੰ ਕਾਬੂ ਕਰ ਲਿਆ ਜਾਵੇ ਤਾਂ ਕਦੇ ਵੀ ਵੱਡਾ ਜੁਰਮ ਨਹੀਂ ਹੁੰਦਾ ਇਸ ਮੌਕੇ ਉਨਾਂ ਨੇ ਦੋਰਾਹਾ ਬੱਸ ਸਟੈਂਡ ਅਤੇ ਰੇਲਵੇ ਟਰੈਕ, ਤੇ ਵੱਖ ਵੱਖ ਗਾਰਦ ਦੀ ਵੀ ਜਾਂਚ ਕੀਤੀ
- Download Babushahi App
-
-