ਤੇਜ਼ ਰਫਤਾਰ ਬੱਸ ਨੇ ਦਰੜਿਆ ਮੋਟਰਸਾਈਕਲ ਸਵਾਰ ਨੌਜਵਾਨ, ਹੋਈ ਮੌਤ
ਰੋਹਿਤ ਗੁਪਤਾ, ਗੁਰਦਾਸਪੁਰ-
ਧਾਰੀਵਾਲ ਵੱਡੀ ਨਹਿਰ ਦੇ ਉੱਪਰ ਇੱਕ ਇੱਕ ਪ੍ਰਾਈਵੇਟ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਬੱਸ ਨੇ ਨੌਜਵਾਨ ਨੂੰ ਕੁਚਲਿਆ ਦੱਸਿਆ ਜਾ ਰਿਹਾ ਹੈ ਕਿ ਬੱਸ ਕਾਫੀ ਤੇਜ਼ ਰਫਤਾਰ ਦੇ ਵਿੱਚ ਆ ਰਹੀ ਸੀ ਤੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਸੀ। ਜਿਸ ਨੂੰ ਬੱਸ ਨੇ ਆਪਣੀ ਲਪੇਟ ਦੇ ਵਿੱਚ ਲਿਆ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਬੱਸ ਦਾ ਡਰਾਈਵਰ ਅਤੇ ਕੰਡੈਕਟਰ ਮੌਕੇ ਤੋਂ ਫਰਾਰ ਹੋ ਗਏ।
ਲੋਕਾਂ ਦੇ ਦੱਸਣ ਮੁਤਾਬਕ ਨੌਜਵਾਨ ਦੀ ਉਮਰ 26 ਸਾਲ ਦੇ ਕਰੀ ਹੈ ਅਤੇ ਉਸ ਦੀ ਪਹਿਚਾਨ ਸੰਦੀਪ ਕੁਮਾਰ ਵਾਸੀ ਕਲਿਆਣਪੁਰ ਦੇ ਤੌਰ ਤੇ ਹੋਈ ਹੈ ।ਉਹ ਮੋਬਾਇਲ ਸਿਮ ਵੇਚਣ ਵਾਲੀ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਢਾਬੇ ਤੋਂ ਰੋਟੀ ਖਾ ਕੇ ਜਦ ਬਾਹਰ ਨਿਕਲਿਆ ਤਾਂ ਤੇਜ਼ ਰਫਤਾਰ ਬੱਸ ਦੀ ਚਪੇਟ ਵਿੱਚ ਆ ਗਿਆ।
Click to Follow Babushahi Facebook page →