ਤਰਕਸ਼ੀਲ ਸੋਸਾਇਟੀ ਨੇ ਟਰੰਪ ਵੱਲੋਂ ਭਾਰਤੀ ਲੋਕਾਂ ਨੂੰ ਨਰਕ ਦਾ ਗੱਡਾ ਕਹਿਣ ਦੀ ਕੀਤੀ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ, 25 ਅਪ੍ਰੈਲ 2026 :ਤਰਕਸ਼ੀਲ ਸੋਸਾਇਟੀ ਰਾਮਪੁਰਾ ਨੇ ਅਮਰੀਕਾ ਦੇ ਰਾਸ਼ਟਰਪਤੀ ਡਨਾਲਡ ਟਰੰਪ ਦੁਆਰਾ ਭਾਰਤੀ ਲੋਕਾਂ ਨੂੰ 'ਨਰਕ ਦਾ ਗੱਡਾ' ਕਹੇ ਜਾਣ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ।ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਅਪਮਾਨਜਨਕ ਸ਼ਬਦ ਹਨ ਜਿਨਾਂ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਪਰ ਡੋਨਾਲਡ ਟਰੰਪ ਦੁਬਾਰਾ ਭਾਰਤ ਦੀ ਇਹ ਬੇਇਜਤੀ ਪਹਿਲੀ ਵਾਰ ਨਹੀਂ ਕੀਤੀ ਗਈ ਹੈ । ਸੁਸਾਇਟੀ ਦੀ ਮੀਟਿੰਗ ਤੋਂ ਬਾਅਦ ਤਰਕਸ਼ੀ ਲਾਗੂ ਗਗਨ ਗਰੋਵਰ, ਗੁਰਮੇਲ ਸਿੰਘ, ਜੰਟਾ ਸਿੰਘ, ਗਗਨ ਕਾਂਗੜ, ਮੇਜਰ ਸਿੰਘ, ਹੈਡ ਮਾਸਟਰ ਸੁਖਮੰਦਰ ਸਿੰਘ, ਗੁਰਦੀਪ ਸਿੰਘ, ਰਾਮ ਸਿੰਘ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਮਜਾਕ ਉਡਾਉਣ ਦਾ ਇਹ ਇਕ ਆਮ ਵਰਤਾਰਾ ਹੋ ਗਿਆ ਹੈ । ਲਗਾਤਾਰ ਅਪਮਾਨ ਸਹੀ ਜਾਣ ਤੋਂ ਇਲਾਵਾ ਭਾਰਤ ਅਮਰੀਕਾ ਨਾਲ ਇੱਕ ਵਪਾਰਿਕ ਸਮਝੌਤਾ ਕੀਤਾ ਹੈ । ਜੋ ਕਿ ਆਰਥਿਕ ਰੂਪ ਵਿੱਚ ਬਹੁਤ ਹੀ ਘਾਟੇਵੰਦਾ ਅਤੇ ਭਾਰਤ ਦੀ ਸੰਪ੍ਰਭੁਤਾ ਨੂੰ ਖਤਮ ਕਰਨ ਵਾਲਾ ਹੈ ।
ਉਨ੍ਹਾਂ ਕਿਹਾ ਕਿ ਹੁਣ ਭਾਰਤ ਨੇ, ਰੂਸ ਤੋਂ ਤੇਲ ਖਰੀਦਣਾ ਹੈ ਜਾਂ ਨਹੀਂ ਖਰੀਦਣਾ ਜਾਂ ਕਿੰਨੇ ਸਮੇਂ ਤੱਕ ਕਿੰਨਾ ਤੇਲ ਖਰੀਦ ਸਕਦਾ ਹੈ ਇਹ ਅਮਰੀਕਾ ਵੱਲੋਂ ਤੈਅ ਕੀਤਾ ਜਾਂਦਾ ਹੈ ।ਆਗੂਆਂ ਕਿਹਾ ਮੋਦੀ ਸਰਕਾਰ ਵੱਲੋਂ ਇਹਨਾ ਜਿਆਦਾ ਅਪਮਾਨ ਸਹਿਨ ਕਰਦੇ ਜਾਣਾ ਅਤੇ ਟਰੰਪ ਦੀ ਨਰਮ ਸ਼ਬਦਾਂ ਵਿੱਚ ਵੀ ਨਿਖੇਧੀ ਨਾ ਕਰਨਾ ਬਹੁਤ ਹੀ ਸ਼ਰਮਨਾਕ ਹੈ । ਇਥੋਂ ਤੱਕ ਕਿ ਈਰਾਨ ਵੱਲੋਂ ਵੀ ਟਰੰਪ ਇਸ ਭਾਰਤ ਵਿਰੋਧੀ ਬਿਆਨ ਦੀ ਰਚਨਾਤਮਕ ਤਰੀਕੇ ਨਾਲ ਜੋਰਦਾਰ ਨਿਖੇਧੀ ਕੀਤੀ ਗਈ ਹੈ । ਭਾਰਤ ਅਮਰੀਕਾ ਡੀਲ ਇੰਨੀ ਖਤਰਨਾਕ ਹੈ ਕਿ ਭਾਰਤ ਵਾਸੀਆਂ ਨੂੰ ਇਸ ਡੀਲ ਦੇ ਪੂਰੇ ਵੇਰਵੇ ਤੱਕ ਉਪਲਬਧ ਨਹੀਂ ਕਰਵਾਏ ਜਾ ਰਹੇ । ਭਾਰਤੀ ਖੇਤੀ ਸੈਕਟਰ ਅਮਰੀਕੀ ਕਿਸਾਨਾਂ ਲਈ ਖੋਲੇ ਜਾਣ ਦੇ ਐਲਾਨ ਅਮਰੀਕਾ ਵਿੱਚ ਹੋ ਰਹੇ ਹਨ । ਉਨ੍ਹਾਂ ਕਿਹਾ ਊ
ਜੇਕਰ ਅਸੀਂ ਆਪਣੇ ਆਪ ਨੂੰ ਹਨੇਰੇ ਭਵਿੱਖ ਵਿੱਚ ਜਾਣ ਤੋਂ ਰੋਕਣਾ ਹੈ ਤਾਂ ਭਾਰਤ ਅਮਰੀਕਾ ਡੀਲ ਦਾ ਡਟਵਾਂ ਸੰਘਰਸ਼ਸ਼ੀਲ ਵਿਰੋਧ ਹੀ ਸਾਡੇ ਕੋਲ ਇੱਕੋ ਇੱਕ ਰਸਤਾ ਹੈ ।
Click to Follow Babushahi Facebook page →