ਡੇਰਾ ਸਿਰਸਾ ਵਿਖੇ ਲੋੜਵੰਦ ਪ੍ਰੀਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਅਤੇ ਪੌਸ਼ਟਿਕ ਖੁਰਾਕ ਵੰਡੀ
ਅਸ਼ੋਕ ਵਰਮਾ
ਸਿਰਸਾ, 20 ਜਨਵਰੀ 2026: : ਡੇਰਾ ਸੱਚਾ ਸੌਦਾ ਦੇ ਦੂਸਰੇ ਮੁਖੀ ਮਰਹੂਮ ਸ਼ਾਹ ਸਤਿਨਾਮ ਸਿੰਘ ਦੇ ਜਨਮ ਮਹੀਨੇ ਮੌਕੇ ਡੇਰਾ ਸਿਰਸਾ ਵਿਖੇ ਮਾਨਵਤਾ ਭਲਾਈ ਕੰਮ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਹਨ, ਜਿਸ ਵਿੱਚ ਸਿਹਤ ਸੰਭਾਲ ਸੇਵਾਵਾਂ ਤੋਂ ਲੈ ਕੇ ਲੋੜਵੰਦਾਂ ਦੀ ਸਹਾਇਤਾ ਅਤੇ ਨਸ਼ਾ ਛੁਡਾਉਣ ਤੱਕ ਸ਼ਾਮਲ ਹਨ। ਮੰਗਲਵਾਰ ਨੂੰ, ਪੂਜਨੀਕ ਗੁਰੂ ਜੀ ਨੇ ਡਿਪਰੈਸ਼ਨ ਤੋਂ ਪੀੜਤ ਲੋਕਾਂ ਲਈ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਨਾਲ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਦੁਆਰਾ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਗਿਣਤੀ 173 ਹੋ ਗਈ ਹੈ। ਇਸ ਮੁਹਿੰਮ ਦਾ ਉਦੇਸ਼ ਡਿਪਰੈਸ਼ਨ ਨਾਲ ਜੂਝ ਰਹੇ ਲੋਕਾਂ ਨੂੰ ਸਕਾਰਾਤਮਕ ਜੀਵਨ ਸ਼ੈਲੀ ਅਪਣਾਉਣ ਲਈ ਮਾਰਗਦਰਸ਼ਨ, ਸਹਾਇਤਾ ਅਤੇ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਇਸ ਦੌਰਾਨ, ਫੂਡ ਬੈਂਕ ਮੁਹਿੰਮ ਦੇ ਹਿੱਸੇ ਵਜੋਂ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੇ ਤੌਰ ’ਤੇ 10 ਅਤਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ। ਸੁਰੱਖਿਅਤ ਮੁਹਿੰਮ ਦੇ ਤਹਿਤ, ਨਸ਼ਾ ਛੱਡ ਚੁੱਕੀਆਂ ਨੌਜਵਾਨ ਔਰਤਾਂ ਨੂੰ ਇਲੈਕਟਰੋਲਾਈਟਸ ਅਤੇ ਪ੍ਰੋਟੀਨ ਵਾਲੀਆਂ ਸਿਹਤਮੰਦ ਖੁਰਾਕ ਕਿੱਟਾਂ ਵੰਡੀਆਂ ਗਈਆਂ, ਤਾਂ ਜੋ ਉਹ ਸਰੀਰਕ ਤੌਰ ’ਤੇ ਸਿਹਤਮੰਦ ਰਹਿ ਸਕਣ ਅਤੇ ਇੱਕ ਨਵੀਂ ਜ਼ਿੰਦਗੀ ਵੱਲ ਤਾਕਤ ਨਾਲ ਅੱਗੇ ਵਧ ਸਕਣ। ਸਿਹਤ ਜਾਂਚ ਕੈਂਪ ਦੇ ਹਿੱਸੇ ਵਜੋਂ, ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਕੈਂਸਰ ਦੇ ਮਰੀਜ਼ਾਂ ਲਈ ਇੱਕ ਵਿਸ਼ੇਸ਼ ਸਕ੍ਰੀਨਿੰਗ ਕੈਂਪ ਲਗਾਇਆ ਗਿਆ। ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਦੇ ਕੈਂਸਰ ਮਾਹਿਰਾਂ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ, ਮਰੀਜ਼ਾਂ ਦੀ ਜਾਂਚ ਅਤੇ ਸਲਾਹ-ਮਸ਼ਵਰਾ ਕੀਤਾ।
ਇਨ੍ਹਾਂ ਵਿੱਚ ਹਿਸਾਰ ਤੋਂ ਕੈਂਸਰ ਮਾਹਿਰ ਡਾ. ਅਰੁਣ ਅਗਰਵਾਲ ਅਤੇ ਡਾ. ਸਾਹਿਲ ਸ਼ਾਮਲ ਸਨ। ਇਸ ਤੋਂ ਇਲਾਵਾ, ਹਸਪਤਾਲ ਵਿੱਚ ਆਯੁਰਵੇਦ ਅਤੇ ਨੈਚਰੋਪੈਥੀ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਇਲਾਜ ਕੈਂਪ ਵੀ ਲਗਾਏ ਜਾ ਰਹੇ ਹਨ। ਇਹ ਆਯੁਰਵੈਦਿਕ ਕੈਂਪ 21 ਜਨਵਰੀ ਤੱਕ ਜਾਰੀ ਰਹੇਗਾ, ਜਿਸ ਵਿੱਚ ਮਾਤਾ ਆਸ ਕੌਰ ਜੀ ਆਯੁਰਵੈਦਿਕ ਹਸਪਤਾਲ, ਸਿਰਸਾ ਦੇ ਸੀਨੀਅਰ ਆਯੁਰਵੈਦਿਕ ਮਾਹਿਰ, ਡਾ. ਅਜੇ ਗੋਪਾਲਾਨੀ, ਡਾ. ਮੀਨਾ ਗੋਪਾਲਾਨੀ, ਡਾ. ਕੁਲਦੀਪ ਸ਼ਰਮਾ ਇੰਸਾਂ, ਡਾ. ਸ਼ਸ਼ੀਕਾਂਤ ਇੰਸਾਂ, ਡਾ. ਸੰਗੀਤਾ ਇੰਸਾਂ, ਡਾ. ਮੁਨੀਸ਼ ਇੰਸਾਂ, ਮੈਡੀਕਲ ਅਫਸਰ ਡਾ. ਜਗਵੀਰ, ਡਾ. ਸਿਮਰਨ ਅਤੇ ਡਾ. ਦੀਪਿਕਾ ਸੇਵਾਵਾਂ ਪ੍ਰਦਾਨ ਕਰਨਗੇ। ਨੈਚਰੋਪੈਥੀ ਕੈਂਪ 31 ਜਨਵਰੀ ਤੱਕ ਜਾਰੀ ਰਹੇਗਾ, ਜਿਸ ਵਿੱਚ ਡਾ. ਰਵੀ, ਡਾ. ਵਿਜੇ, ਡਾ. ਰੂਪੇਸ਼ ਅਤੇ ਡਾ. ਨੰਦਿਨੀ ਸੇਵਾਵਾਂ ਦੇ ਰਹੇ ਹਨ।