ਡੇਰਾ ਸਿਰਸਾ ਦੇ ਭੰਡਾਰਾ ਸਮਾਗਮ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਤੇ ਪੰਛੀਆਂ ਲਈ ਕਟੋਰੇ
ਅਸ਼ੋਕ ਵਰਮਾ
ਸਿਰਸਾ, 25 ਮਾਰਚ 2026: ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਾਹ ਸਤਨਾਮ ਜੀ-ਸ਼ਾਹ ਮਸਤਾਨਾ ਜੀ ਧਾਮ ਵਿਖੇ ਬੁੱਧਵਾਰ ਨੂੰ ਮਨਾਏ ਭੰਡਾਰਾ ਸਮਾਗਮ ਦੌਰਾਨ 53 ਜਰੂਰਤਮੰਦ ਪ੍ਰੀਵਾਰਾਂ ਰਾਸ਼ਨ ਵੰਡਿਆ ਗਿਆ ਅਤੇ ਗਰਮੀ ਦੇ ਮੌਸਮ ਕਾਰਨ ਪੰਛੀਆਂ ਦੇ ਪੀਣ ਲਈ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮਿੱਟੀ ਦੇ 353 ਕਟੋਰੇ ਵੀ ਵੰਡੇ ਗਏ। ਐਮਐਸਜੀ ਭੰਡਾਰਾ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਆਪਣੇ ਗੁਰੂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦੇ ਹੋਏ ਵੱਖ-ਵੱਖ ਮਾਨਵਤਾਵਾਦੀ ਕੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਲੜੀ ਤਹਿਤ ਗਰਮੀਆਂ ਦੌਰਾਨ ਪੰਛੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਆਪਣੇ ਘਰਾਂ ਅਤੇ ਸੰਸਥਾਵਾਂ ਵਿੱਚ ਪਾਣੀ ਨਾਲ ਭਰੇ ਭਾਂਡੇ ਰੱਖਣ ਦਾ ਵੀ ਪ੍ਰਣ ਕੀਤਾ।
ਇਸ ਤੋਂ ਇਲਾਵਾ, ਫੂਡ ਬੈਂਕ ਮੁਹਿੰਮ ਤਹਿਤ, 53 ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਇਸ ਮੌਕੇ ਡੇਰਾ ਪ੍ਰਬੰਧਕਾਂ ਵੱਲੋਂ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਪਹਿਲਾਂ ਤੋਂ ਹੀ ਰਿਕਾਰਡ ਕੀਤੀ ਵੋਈ ਵੀਡੀਓ ਵੀ ਸੁਣਾਈ ਜਿਸ ’ਚ ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਸ਼ੁਭ ਮੌਕੇ ਦੀ ਵਰਤੋਂ ਵੱਧ ਤੋਂ ਵੱਧ ਲੋਕਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਕਰਨ ਅਤੇ ਉਨ੍ਹਾਂ ਨੂੰ ਅਧਿਆਤਮਿਕ ਮਾਰਗ ਨਾਲ ਜੋੜਨ । ਉਨ੍ਹਾਂ ਆਪਣੇ ਸ਼ਰਧਾਲੂਆਂ ਨੂੰ ਸਤਿਸੰਗ ਵਿੱਚ ਸ਼ਾਮਲ ਹੋਕੇ ਆਪਣਾ ਜੀਵਨ ਨੂੰ ਸਾਰਥਕ ਬਣਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਹਾਜ਼ਰ ਡੇਰਾ ਪੈਰੋਕਾਰਾਂ ਨੇ ਲੰਗਰ ਵੀ ਛਕਿਆ ਅਤੇ ਮਾਨਵਤਾ ਭਲਾਈ ਕਾਰਜਾਂ ’ਚ ਪਹਿਲਾਂ ਨਾਲੋਂ ਵੱਧ ਜੁਟਣ ਦਾ ਅਹਿਦ ਵੀ ਲਿਆ।
Click to Follow Babushahi Facebook page →