ਜਿਲ੍ਹਾ ਪੱਧਰੀ ਹੁਨਰ ਮੁਕਾਬਲੇ ਕਰਵਾਏ
ਪ੍ਰਮੋਦ ਭਾਰਤੀ
ਨਵਾਂਸ਼ਹਿਰ 20 ਜਨਵਰੀ , 2026
ਸਿੱਖਿਆ ਵਿਭਾਗ ਵਲੋਂ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਐਨ.ਐਸ.ਕਿਊ.ਐਫ ਤਹਿਤ ਕਰਵਾਏ ਜਾ ਰਹੇ ਹੁਨਰ ਮੁਕਾਬਲੇ ਤਹਿਤ ਜਿਲ੍ਹਾ ਪੱਧਰੀ ਹੁਨਰ ਮੁਕਾਬਲੇ ਐਸ.ਓ.ਸੀ ਨਵਾਂਸਹਿਰ ਵਿਖੇ ਅਨੀਤਾ ਸਰਮਾ ਜਿਲ੍ਹਾ ਸਿੱਖਿਆ ਅਫਸਰ ,ਲਖਵੀਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ, ਜਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਵਿਪਨ ਕੁਮਾਰ, ਦੀ ਅਗਵਾਈ ਵਿਚ ਕਰਵਾਏ ਗਏ।ਇਸ ਜਿਲ੍ਹਾ ਪੱਧਰੀ ਹੁਨਰ ਮੁਕਾਬਲੇ ਲਈ ਜਿਲ੍ਹੇ ਵਿੱਚ ਆਈਆਂ ਇੰਟਰੀਆ ਵਿੱਚੋਂ 20 ਵਧੀਆਂ ਮਾਡਲਾ ਦੀ ਚੋਣ ਜਿਲ੍ਹਾ ਪੱਧਰੀ ਮੁਕਾਬਲੇ ਲਈ ਕੀਤੀ ਗਈ ਤੇ ਜਿਹਨਾਂ ਵਿੱਚੋਂ ਹੋਏ ਮੁਕਾਬਲੇ ਵਿੱਚ ਅਮਨਦੀਪ ਸਿੰਘ ਸਕੂਲ ਆਫ ਐਮੀਨੈਂਸ ਮਹਿੰਦੀਪੁਰ ਨੇ ਪਹਿਲਾਂ,ਅੰਜਲੀ ਸ.ਸ.ਸ.ਸ ਫਰਾਲਾ ਨੇ ਦੂਸਰਾ ਅਤੇ ਸਾਹਿਲ ਸ.ਸ.ਸ.ਸ ਜਾਡਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਪਹਿਲੇ ਤਿੰਨ ਸਥਾਨਾਂ ਤੇ ਰਹੇ ਵਿਦਿਆਰਥੀਆ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੁਕਾਬਲੇ ਵਿੱਚ ਜੱਜਮੈਂਟ ਦੀ ਭੂਮਿਕਾ ਪ੍ਰਿੰਸੀਪਲ ਸੁਰਿੰਦਰਪਾਲ ਅਗਨੀਹੋਤਰੀ,ਲੈਕ.ਫਜਿਕਸ ਸੁਰਿੰਦਰਪਾਲ ਸਿੰਘ ,ਜਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਵਿਪਨ ਕੁਮਾਰ,ਕਲਮਦੀਪ ਸੱਲਣ ਨੇ ਨਿਭਾਈ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਨੇ ਕੀਤੀ।ਇਸ ਮੌਕੇ ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਵਿੱਚ ਹੱਥੀ ਕੰਮ ਕਰਕੇ ਅਤੇ ਉਹਨਾਂ ਵਿੱਚ ਟੈਕਨੀਕਲ ਸਕਿੱਲ ਪੈਦਾ ਕਰਨ ਲਈ ਸਕੂਲਾਂ ਵਿੱਚ ਬੱਚਿਆ ਨੂੰ ਵੋਕੇਸ਼ਨਲ ਸਿੱਖਿਆ ਸੁਰੂ ਕੀਤੀ ਗਈ ਹੈ ਤਾਂ ਜੋ ਸਾਡੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਆਪਣਾ ਕਾਰੋਬਾਰ ਸੁਰੂ ਕਰਕੇ ਆਪਣੀ ਜਿੰਦਗੀ ਵਿੱਚ ਸਫਲ ਹੋ ਸਕਣ ।ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ ਐਸ.ਓ.ਸੀ ਨਵਾਂਸਹਿਰ,ਦਵਿੰਦਰ ਕੌਰ ਜਿਲ੍ਹਾ ਖੇਡ ਕੋਆਰਡੀਨੇਟਰ ਆਦਿ ਸਮੇਤ ਸਮੂਹ ਅਧਿਆਪਕ ਅਤੇ ਬੱਚੇ ਹਾਜਰ ਸਨ।