ਚੰਡੀਗੜ੍ਹ ਬਿਜ਼ਨਸ ਸਕੂਲ ਆਫ Administration ਵੱਲੋਂ ਸਪਾਰਕ ਟੂ ਸਟਾਰਟਅੱਪ 2K25 ਦਾ ਆਯੋਜਨ
ਚੰਡੀਗੜ੍ਹ, 12 ਅਕਤੂਬਰ 2025- ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਿਨਸਟ੍ਰੇਸ਼ਨ (ਸੀਬੀਐਸਏ) ਵੱਲੋਂ ਰਾਈਜ਼ ਵਿਭਾਗ ਦੇ ਸਹਿਯੋਗ ਨਾਲ ‘ਸਪਾਰਕ ਟੂ ਸਟਾਰਟਅੱਪ 2ਕੇ25’ ਨਾਮਕ ਦੋ ਦਿਨਾਂ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਨਵੀਨਤਾ ਨੂੰ ਉਤਸ਼ਾਹਿਤ ਕਰਨ, ਵਿਿਦਆਰਥੀਆਂ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਅਤੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਉੱਦਮਾਂ ਵਿੱਚ ਬਦਲਣ ਵਿੱਚ ਉਨ੍ਹਾਂ ਦੀ ਅਗਵਾਈ ਕਰਕੇ ਉੱਦਮਤਾ ਨੂੰ ਬੜਾਵਾ ਦੇਣ ਲਈ ਤਿਆਰ ਕਰਨਾ ਸੀ। ਇਸ ਪ੍ਰੋਗਰਾਮ ਵਿੱਚ ਟ੍ਰਾਈਸਿਟੀ ਦੇ ਕਾਲਜਾਂ ਦੀ ਨੁਮਾਇੰਦਗੀ ਕਰਨ ਵਾਲੀਆਂ 45 ਤੋਂ ਵੱਧ ਵਿਿਦਆਰਥੀ ਟੀਮਾਂ ਨੇ ਭਾਗ ਲਿਆ। ਉਨ੍ਹਾਂ ਦੀਆਂ ਪੇਸ਼ਕਾਰੀਆਂ ਵਿੱਚ ਤਕਨਾਲੋਜੀ ਅਤੇ ਨਵੀਨਤਾ, ਸਥਿਰਤਾ ਅਤੇ ਸਮਾਜਿਕ ਪ੍ਰਭਾਵ, ਯੁਵਾ ਕੇਂਦ੍ਰਿਤ ਤੇ ਭਵਿੱਖ ਲਈ ਤਿਆਰ ਜੀਵਨ ਸ਼ੈਲੀ ਅਤੇ ਖਪਤਕਾਰ ਕੇਂਦ੍ਰਿਤ ਹੱਲ ਵਰਗੇ ਵਿਸ਼ੇ ਸ਼ਾਮਲ ਸਨ। ਮੁਲਾਂਕਣ ਉਪਰੰਤ ਕੁੱਲ ਦਸ ਟੀਮਾਂ ਨੂੰ ਅੰਤਿਮ ਦੌਰ ਲਈ ਸ਼ਾਰਟਲਿਸਟ ਕੀਤਾ ਗਿਆ, ਜਿਸ ਨੇ ਆਪਣੀ ਰਚਨਾਤਮਕਤਾ, ਸਪਸ਼ਟਤਾ ਅਤੇ ਉੱਦਮੀ ਸਮਰਥਾ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ। ਇਸ ਵਿਸ਼ੇਸ਼ ਮੌਕੇ ਉਦਯੋਗੀਆਂ ਵੱਲੋਂ ਮਾਹਰ ਭਾਸ਼ਣ ਪੇਸ਼ ਕੀਤੇ ਗਏ। ਮਨਦੀਪ ਕੌਰ ਟਾਂਗਰਾ, ਓਰਜਾਹ ਦੀ ਸੀਈਓ, ਟੀਈਡੀਐਕਸ ਸਪੀਕਰ, ਸਮਾਜਸੇਵੀ ਅਤੇ ਪੰਜਾਬ ਦੀ ਪਹਿਲੀ ਆਈਟੀ ਕੰਪਨੀ ਦੀ ਸੰਸਥਾਪਕ ਨੇ ਆਪਣੀ ਉੱਦਮੀ ਯਾਤਰਾ ਸਾਂਝੀ ਕੀਤੀ। ਉਨ੍ਹਾਂ ਨੇ ਹੌਂਸਲੇ ਅਤੇ ਸਮਾਜ ਕੇਂਦ੍ਰਿਤ ਮੁੱਲ ਰਚਨਾ ਦੇ ਮਹੱਤਵ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਉੱਦਮਤਾ ਸਿਰਫ਼ ਕੰਪਨੀਆਂ ਬਣਾਉਣ ਬਾਰੇ ਨਹੀਂ ਹੈ ਸਗੋਂ ਇਹ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਸੰਬੰਧੀ ਹੈ। ਸ਼ਾਰਕ ਟੈਂਕ ਵੱਲੋਂ ਫੰਡ ਪ੍ਰਾਪਤ ਇੱਕ ਸਟਾਰਟਅੱਪ, ਨਿਅਰਬੁੱਕ ਦੇ ਸੰਸਥਾਪਕ ਸ਼੍ਰੀ ਸੰਜੇ ਮੋਦੀ, ਜਿਸਨੇ ਵਰਤੇ ਹੋਏ ਕਿਤਾਬਾਂ ਦੇ ਬਾਜ਼ਾਰ ਨੂੰ ਮੁੜ ਸੁਰਜੀਤ ਕੀਤਾ ਹੈ, ਉਨ੍ਹਾਂ ਨੇ ਵਿਿਦਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਕਾਰਜਸ਼ੀਲ ਉੱਦਮਾਂ ਵਿੱਚ ਅਨੁਵਾਦ ਕਰਨ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਕਿਹਾ ਕਿ ਹਰ ਵਿਚਾਰ ਵਿੱਚ ਸੰਭਾਵਨਾ ਹੁੰਦੀ ਹੈ, ਪਰ ਇਸਨੂੰ ਇੱਕ ਸਫਲ ਉੱਦਮ ਵਿੱਚ ਬਦਲਣ ਲਈ ਹਿੰਮਤ, ਅਨੁਸ਼ਾਸਨ ਅਤੇ ਨਿਰੰਤਰ ਯਤਨ ਦੀ ਲੋੜ ਹੁੰਦੀ ਹੈ। ਇਸ ਪ੍ਰੋਗਰਾਮ ਵਿੱਚ ਸ਼੍ਰੀ ਬ੍ਰਹਮ ਅਲਰੇਜਾ, ਵਾਈਸ ਪ੍ਰੈਜ਼ੀਡੈਂਟ, ਟੀਆਈਈ ਚੰਡੀਗੜ੍ਹ ਨੇ ਰਚਨਾਤਮਕਤਾ ਅਤੇ ਲਗਨ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇੰਜੀਨੀਅਰ ਨਿਿਤਨ ਸ਼੍ਰੀਵਾਸਤਵ, ਗਲੋਬਲ ਪ੍ਰੋਸੈਸ ਟ੍ਰਾਂਸਫਾਰਮੇਸ਼ਨ ਡਾਇਰੈਕਟਰ, ਜੋਨਸ ਲੈਂਗ ਲਾਸਾਲੇ ਗੁਰੂਗ੍ਰਾਮ, ਜਿਨ੍ਹਾਂ ਨੇ ਨਵੀਨਤਾ ਦਾ ਸਮਰਥਨ ਕਰਨ ਵਾਲੇ ਪੇਸ਼ੇਵਰ ਮਾਰਗਾਂ ਨੂੰ ਉਜਾਗਰ ਕੀਤਾ। ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਪਾਰਕ ਟੂ ਸਟਾਰਟਅੱਪ ਨੇ ਵਿਿਦਆਰਥੀਆਂ ਨੂੰ ਉਨ੍ਹਾਂ ਦੇ ਵਿਚਾਰਾਂ ਦੀ ਜਾਂਚ ਕਰਨ ਅਤੇ ਅਸਲ ਸੰਸਾਰ ਫੀਡਬੈਕ ਪ੍ਰਾਪਤ ਕਰਨ ਲਈ ਇੱਕ ਢਾਂਚਾਗਤ ਮੰਚ ਪ੍ਰਦਾਨ ਕੀਤਾ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਭਾਗੀਦਾਰੀ ਦੀ ਗੁਣਵੱਤਾ ਅਤੇ ਵਿਿਭੰਨਤਾ ਨੌਜਵਾਨਾਂ ਦੀ ਉੱਦਮਤਾ ਨੂੰ ਕਰੀਅਰ ਮਾਰਗ ਵਜੋਂ ਅਪਣਾਉਣ ਵਿੱਚ ਵਧ ਰਹੀ ਗੰਭੀਰਤਾ ਨੂੰ ਦਰਸਾਉਂਦੀ ਹੈ। ਇਸ ਉਪਰੰਤ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਜੈਦੀਪ ਤਾਕ ਨੇ ₹10,000 ਦੇ ਨਕਦ ਪੁਰਸਕਾਰ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਰਿਸ਼ਵ ਅਤੇ ਪ੍ਰਿਥਵੀ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਪ੍ਰੋਗਰਾਮ ਦੇ ਭਾਗੀਦਾਰਾਂ, ਜੱਜਾਂ ਅਤੇ ਪਤਵੰਤਿਆਂ ਨੂੰ ਪ੍ਰਸ਼ੰਸਾ ਪੱਤਰ ਵੀ ਵੰਡੇ ਗਏ। ਅੰਤ ਵਿੱਚ ਇਹ ਦੋ ਦਿਨਾਂ ਪ੍ਰੋਗਰਾਮ ਨੇ ਗਿਆਨ ਸਾਂਝਾ ਕਰਨ, ਮਾਰਗ ਦਰਸ਼ਨ ਕਰਨ ਅਤੇ ਵਿਹਾਰਕ ਅਨੁਭਵ ਨੂੰ ਸਫਲਤਾਪੂਰਵਕ ਜੋੜਦਿਆਂ ਸਮਾਪਤ ਹੋਇਆ, ਜਿਸ ਦੇ ਨਤੀਜੇ ਵਜੋਂ ਵਿਿਦਆਰਥੀ ਉੱਦਮੀ ਯਤਨਾਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਹੋਏ।