ਚੌਰਵਾਲਾ ਗਰਿਡ ਤੋਂ ਕੱਲ੍ਹ ਲਾਈਨਾਂ ਦੀ ਮੁਰੰਮਤ ਬਿਜਲੀ ਰਹੇਗੀ ਬੰਦ: ਐਸਡੀਓ ਜਸਵਿੰਦਰ ਰਾਮ
ਗੁਰਪ੍ਰੀਤ ਸਿੰਘ ਜਖਵਾਲੀ
ਫ਼ਤਹਿਗੜ੍ਹ ਸਾਹਿਬ 27 ਅਕਤੂਬਰ 2025:- ਚੌਰਵਾਲਾ ਗਰਿਡ ਤੋਂ ਸਹਾਇਕ ਇੰਜੀਨੀਅਰ ਜਸਵਿੰਦਰ ਰਾਮ ਵੱਲੋ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਮਿਤੀ 28-10-2025 ਦਿਨ ਮੰਗਲਵਾਰ ਨੂੰ 66 ਕੇ.ਵੀ. ਚੌਰਵਾਲਾ ਗਰਿਡ ਤੋਂ ਚੱਲਣ ਵਾਲੇ 11KV ਨਰਾਇਣਗੜ੍ਹ ਛੰਨਾ UPS ਫੀਡਰ ਦੀ ਸਪਲਾਈ ਲਾਈਨਾਂ ਦੀ ਮੁਰੰਮਤ ਹੋਣ ਕਾਰਨ ਦੁਪਹਿਰ 1.00 ਵਜੇ ਤੋਂ ਲੈ ਕੇ ਸ਼ਾਮ 6.00 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ,ਉਹਨਾਂ ਕਿਹਾ ਕੀ ਜਿਸ ਦੇ ਨਾਲ ਪਿੰਡ ਨਲੀਨੀ, ਮੂਲੇਪੁਰ, ਜਖਵਾਲੀ, ਨਰਾਇਣਗੜ੍ਹ ਛੰਨਾ, ਸੈਂਫਲਪੁਰ, ਕੋਟਲਾ ਜੱਟਾਂ, ਮੁਕੰਦਪੁਰਾ, ਬੂਲੇਵਾਸ, ਸੇਖੂਪੁਰਾ, ਤਾਣਾ, ਝਿੰਜਰਾਂ ,ਬੈਂ ਸਾਧਾ ਆਦਿ ਪਿੰਡਾ ਦੀ ਸਪਲਾਈ ਪ੍ਰਭਾਵਿਤ ਰਹੇਗੀ।